FIH ਪ੍ਰੋ ਲੀਗ ''ਚ ਫਰਾਂਸ ਵਿਰੁੱਧ ਮੁਕਾਬਲੇ ਨਾਲ ਨਵੇਂ ਮਿਸ਼ਨ ਦੀ ਸ਼ੁਰੂਆਤ ਕਰੇਗਾ ਭਾਰਤ

Tuesday, Feb 08, 2022 - 03:03 AM (IST)

FIH ਪ੍ਰੋ ਲੀਗ ''ਚ ਫਰਾਂਸ ਵਿਰੁੱਧ ਮੁਕਾਬਲੇ ਨਾਲ ਨਵੇਂ ਮਿਸ਼ਨ ਦੀ ਸ਼ੁਰੂਆਤ ਕਰੇਗਾ ਭਾਰਤ

ਪੋਚੇਫਸਟੂਮ (ਦੱਖਣੀ ਅਫਰੀਕਾ)- ਭਾਰਤੀ ਪੁਰਸ਼ ਹਾਕੀ ਟੀਮ ਐੱਫ. ਆਈ. ਐੱਚ. ਪ੍ਰੋ ਲੀਗ ਦੇ ਸ਼ੁਰੂਆਤੀ ਮੈਚਾਂ ਵਿਚ ਮੇਜ਼ਬਾਨ ਦੱਖਣੀ ਅਫਰੀਕਾ ਅਤੇ ਫਰਾਂਸ ਨਾਲ ਭਿੜਨ ਲਈ ਤਿਆਰ ਹੈ। ਦੁਨੀਆ ਦੀ ਨੰਬਰ-3 ਟੀਮਾਂ ਦੋਵਾਂ ਟੀਮਾਂ ਵਿਰੁੱਧ 2-2 ਮੈਚ ਖੇਡੇਗੀ। ਇਸ ਦੌਰਾਨ ਉਸਦਾ ਟੀਚਾ 2022 ਸੀਜ਼ਨ ਦੀ ਹਾਂ-ਪੱਖੀ ਸ਼ੁਰੂਆਤ ਕਰਨਾ ਹੈ। ਉਪ ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ ਅਸੀਂ ਅਸਲ ਵਿਚ ਉਤਸ਼ਾਹਿਤ ਹਾਂ। ਅਸੀਂ ਆਪਣੇ ਸੀਜ਼ਨ ਦੀ ਸ਼ੁਰੂਆਥ ਦੋ ਮਜ਼ਬੂਤ ਟੀਮਾਂ ਵਿਰੁੱਧ ਖੇਡ ਕੇ ਕਰਾਂਗੇ, ਇਸ ਲਈ ਇਹ ਚੰਗਾ ਹੈ। ਸਾਡਾ ਧਿਆਨ ਮੋਮੈਂਟਮ ਹਾਸਲ ਕਰਨ ਅਤੇ ਹਾਂ-ਪੱਖੀ ਸ਼ੁਰੂਆਤ ਕਰਨ 'ਤੇ ਹੈ ਕਿਉਂਕਿ ਅਸੀਂ ਇਸ ਸਾਲ ਕਦਮ-ਦਰ-ਕਦਮ ਅੱਗੇ ਵਧ ਰਹੇ ਹਾਂ। ਪ੍ਰੋ-ਲੀਗ ਮੈਚ ਸਾਨੂੰ ਵੱਡੇ ਟੂਰਨਾਮੈਂਟਾਂ ਲਈ ਤਿਆਰੀ ਕਰਨ ਵਿਚ ਮਦਦ ਕਰਨਗੇ।

PunjabKesari

ਇਹ ਖ਼ਬਰ ਪੜ੍ਹੋ- ਕ੍ਰਿਸਟੀਆਨੋ ਰੋਨਾਲਡੋ ਇੰਸਟਾਗ੍ਰਾਮ 'ਤੇ 400 Million ਫਾਲੋਅਰਸ ਹਾਸਲ ਕਰਨ ਵਾਲੇ ਪਹਿਲੇ ਸੈਲੀਬ੍ਰਿਟੀ ਬਣੇ

PunjabKesari
ਜ਼ਿਕਰਯੋਗ ਹੈ ਕਿ ਭਾਰਤ ਆਪਣਾ ਪਹਿਲਾ ਮੈਚ 8 ਫਰਵਰੀ ਨੂੰ ਫਰਾਂਸ ਵਿਰੁੱਧ ਖੇਡੇਗਾ। ਪਿਛਲੀ ਵਾਰ ਦੋਵਾਂ ਟੀਮਾਂ ਦਾ ਆਹਮਣਾ-ਸਾਹਮਣਾ 2015 ਵਿਚ ਬੈਲਜੀਅਮ ਵਿਚ ਹਾਕੀ ਵਰਲਡ ਲੀਗ ਸੈਮੀਫਾਈਨਲ ਵਿਚ ਹੋਇਆ ਸੀ, ਜਿਸ ਵਿਚ ਭਾਰਤ ਨੇ 3-2 ਨਾਲ ਮੈਚ ਜਿੱਤਿਆ ਸੀ। ਫਰਾਂਸ ਦੇ ਬਾਰੇ ਵਿਚ ਗੱਲ ਕਰਦੇ ਹੋਏ ਹਰਮਨਪ੍ਰੀਤ ਨੇ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਫਰਾਂਸ ਵਿਰੁੱਧ ਨਹੀਂ ਖੇਡੇ। ਉਹ ਇਕ ਚੰਗੀ ਟੀਮ ਹੈ ਅਤੇ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਹ ਸਾਡੇ ਲਈ ਇਕ ਚੁਣੌਤੀਪੂਰਨ ਮੈਚ ਹੋਵੇਗਾ। ਉਸ ਨੇ ਕਿਹਾ ਕਿ ਸਾਡਾ ਧਿਆਨ ਚੰਗੀ ਹਾਕੀ ਖੇਡਣ, ਆਪਣੀ ਕਲਾ ਨੂੰ ਦਿਖਾਉਣ ਅਤੇ ਅਹਿਮ ਮੌਕੇ 'ਤੇ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਰਹੇਗਾ। ਅਸੀਂ ਆਪਣਾ 100 ਫੀਸਦੀ ਦੇਵਾਂਗੇ ਅਤੇ ਉਮੀਦ ਹੈ ਕਿ ਜਿੱਤ ਦੇ ਨਾਲ ਮੁਹਿੰਮ ਸ਼ੁਰੂ ਕਰਾਂਗੇ।

ਇਹ ਖ਼ਬਰ ਪੜ੍ਹੋ- ਕਾਂਗਰਸ ਨੂੰ ਵੱਡਾ ਝਟਕਾ, ਸੀਨੀਅਰ ਕਾਂਗਰਸੀ ਆਗੂ ਦਮਨ ਥਿੰਦ ਬਾਜਵਾ ਭਾਜਪਾ 'ਚ ਹੋਏ ਸ਼ਾਮਲ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News