ਪ੍ਰਸ਼ਾਸਨਿਕ ਗਲਤੀ ਕਾਰਣ ਵਿਸ਼ਵ ਸਕੁਐਸ਼ ਚੈਂਪੀਅਨਸ਼ਿਪ ''ਚ ਹਿੱਸਾ ਨਹੀਂ ਲੈ ਸਕੇਗਾ ਭਾਰਤ
Tuesday, Jul 30, 2019 - 09:55 PM (IST)

ਨਵੀਂ ਦਿੱਲੀ— ਭਾਰਤੀ ਸਕੁਐਸ਼ ਰੈਕੇਟ ਮਹਾਸੰਘ (ਐੱਸ. ਆਰ. ਐੱਫ. ਆਈ.) ਦੀ ਇਕ ਪ੍ਰਸ਼ਾਸਨਿਕ ਗਲਤੀ ਕਾਰਣ ਭਾਰਤੀ ਪੁਰਸ਼ ਟੀਮ 15 ਤੋਂ 21 ਦਸੰਬਰ ਤਕ ਵਾਸ਼ਿੰਗਟਨ ਵਿਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਵਿਚ ਹਿੱਸਾ ਨਹੀਂ ਲੈ ਸਕੇਗੀ। ਪਤਾ ਲੱਗਾ ਹੈ ਕਿ ਐੱਸ. ਆਰ. ਐੱਫ. ਆਈ. ਦੇ ਅਧਿਕਾਰੀ ਹਰ ਦੋ ਸਾਲ ਵਿਚ ਹੋਣ ਵਾਲੀ ਇਸ ਚੈਂਪੀਅਨਸ਼ਿਪ ਲਈ ਭਾਰਤੀ ਖੇਡ ਅਥਾਰਟੀ (ਸਾਈ) ਤੋਂ ਜ਼ਰੂਰੀ ਮਨਜ਼ੂਰੀ ਨਹੀਂ ਲੈ ਸਕੇ ਸਨ।