ਵਾਪਸੀ ਲਈ ਭਾਰਤ ਨੂੰ ਬਣਾਉਣੀਆਂ ਹੋਣਗੀਆਂ ਜ਼ਿਆਦਾਂ ਦੌੜਾਂ : ਟੇਲਰ
Friday, Dec 25, 2020 - 10:27 PM (IST)
ਮੇਲਬੋਰਨ- ਆਸਟਰੇਲੀਆ ਦੇ ਸਾਬਕਾ ਕਪਤਾਨ ਮਾਰਕ ਟੇਲਰ ਦਾ ਮੰਨਣਾ ਹੈ ਕਿ ਐਡੀਲੇਡ ’ਚ ਮਿਲੀ ਹਾਰ ਦੀ ਸ਼ਰਮਿੰਦਗੀ ਤੋਂ ਬਾਅਦ ਭਾਰਤ ਕੋਲ ਵਾਪਸੀ ਦਾ ਸੱਭ ਤੋਂ ਸਹੀ ਰਸਤਾ ਇਹੀ ਹੈ ਕਿ ਬਾਕਸਿੰਗ-ਡੇਅ ਟੈਸਟ ’ਚ ਦੌੜਾਂ ਦਾ ਪਹਾੜ ਖੜ੍ਹਾ ਕਰੇ। ਆਸਟਰੇਲੀਆ ਨੇ ਪਹਿਲੇ ਟੈਸਟ ’ਚ ਭਾਰਤ ਨੂੰ ਉਸ ਦੇ ਹੇਠਲੇ ਟੈਸਟ ਸਕੋਰ 36 ਦੌੜਾਂ ’ਤੇ ਸਮੇਟਣ ਤੋਂ ਬਾਅਦ 8 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਟੇਲਰ ਨੇ ਕਿਹਾ,‘‘ਭਾਰਤ ਕੋਲ ਸੱਭ ਤੋਂ ਵਧੀਆ ਮੌਕਾ ਇਹੀ ਹੈ ਕਿ ਉਹ ਢੇਰ ਸਾਰੀਆਂ ਦੌੜਾਂ ਬਣਾਈਆਂ। ਵਿਰਾਟ ਕੋਹਲੀ ਦੇ ਜਾਣ ਨਾਲ ਬੱਲੇਬਾਜ਼ੀ ਅਤੇ ਕਪਤਾਨੀ ’ਚ ਖਾਲੀਪਣ ਆ ਗਿਆ ਹੈ ਪਰ ਉਨ੍ਹਾਂ ਕੋਲ ਚੇਤੇਸ਼ਵਰ ਪੁਜਾਰਾ ਅਤੇ ਅਜਿੰਕਯ ਰਹਾਣੇ ਵਰਗੇ ਖਿਡਾਰੀ ਹਨ।’’ ਉਨ੍ਹਾਂ ਕਿਹਾ,‘‘ਜੇਕਰ ਭਾਰਤ ਨੇ ਚੰਗੀਆਂ ਦੌੜਾਂ ਬਣਾਈਆਂ ਤਾਂ ਉਨ੍ਹਾਂ ਕੋਲ ਅਜਿਹੇ ਗੇਂਦਬਾਜ਼ ਹਨ, ਜੋ 10 ਵਿਕਟਾਂ ਲੈ ਸਕਦੇ ਹਨ। ਬੱਲੇਬਾਜ਼ ਆਪਣਾ ਕੰਮ ਕਰ ਗਏ ਤਾਂ ਗੇਂਦਬਾਜ਼ ਆਪਣਾ ਕੰਮ ਕਰਨ ’ਚ ਮਾਹਿਰ ਹੈ ਹੀ।’’
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।