ਸਪੇਨ ਵਿਰੁੱਧ ਓਵਰਕਾਨਫੀਡੈਂਸ ਤੋਂ ਬਚਣਾ ਪਵੇਗਾ ਭਾਰਤ ਨੂੰ

12/07/2023 11:28:13 AM

ਕੁਆਲਾਲੰਪੁਰ– ਐੱਫ. ਆਈ. ਐੱਚ. ਜੂਨੀਅਰ ਹਾਕੀ ਵਿਸ਼ਵ ਕੱਪ ਵਿਚ ਹਾਂ-ਪੱਖੀ ਸ਼ੁਰੂਆਤ ਕਰਨ ਤੋਂ ਬਾਅਦ ਭਾਰਤ ਨੂੰ ਵੀਰਵਾਰ ਨੂੰ ਪੂਲ-ਸੀ ਵਿਚ ਸਪੇਨ ਵਿਰੁੱਧ ਮੈਚ ਵਿਚ ਓਵਰਕਾਨਫੀਡੈਂਸ ਤੋਂ ਬਚਣਾ ਪਵੇਗਾ। ਉਪ ਕਪਤਾਨ ਅਰਿਜੀਤ ਸਿੰਘ ਹੁੰਡਲ ਦੀ ਹੈਟ੍ਰਿਕ ਦੇ ਦਮ ’ਤੇ ਭਾਰਤ ਨੇ ਪਹਿਲੇ ਮੈਚ ਵਿਚ ਕੋਰੀਆ ਨੂੰ 4-2 ਨਾਲ ਹਰਾਇਆ ਸੀ।

ਭਾਰਤ ਨੂੰ ਕੋਚ ਸੀ. ਆਰ. ਕੁਮਾਰ ਟੀਮ ਦੇ ਪ੍ਰਦਰਸ਼ਨ ਤੋਂ ਖਾਸ ਖੁਸ਼ ਨਹੀਂ ਦਿਸਿਆ। ਉਸ ਨੇ ਕਿਹਾ ਕਿ ਟੀਮ ਨੂੰ ਬਾਕੀ ਮੈਚਾਂ ਵਿਚ ਬਿਹਤਰ ਪ੍ਰਦਰਸ਼ਨ ਕਰਕੇ ਪੈਨਲਟੀ ਕਾਰਨਰ ਦੇਣ ਤੋਂ ਬਚਣਾ ਪਵੇਗਾ। ਭਾਰਤੀ ਟੀਮ ਨੇ ਪਹਿਲੇ ਮੈਚ ਵਿਚ 6 ਪੈਨਲਟੀ ਕਾਰਨਰ ਦਿੱਤੇ ਜਦਕਿ ਦੋ ਹੀ ਬਣਾ ਸਕੀ।

ਇਹ ਵੀ ਪੜ੍ਹੋ : ਜਦੋਂ ਤੱਕ ਚੱਲ ਸਕਾਂਗਾ ਮੈਂ ਆਈ. ਪੀ. ਐਲ. ਖੇਡਦਾ ਰਹਾਂਗਾ : ਮੈਕਸਵੈੱਲ

ਭਾਰਤ ਨੇ 2001 ਵਿਚ ਹੋਬਾਰਟ ਤੇ 2016 ਵਿਚ ਲਖਨਊ ਵਿਚ ਜੂਨੀਅਰ ਵਿਸ਼ਵ ਕੱਪ ਜਿੱਤਿਆ ਸੀ। ਉੱਥੇ ਹੀ, 1997 ਵਿਚ ਇੰਗਲੈਂਡ ਵਿਚ ਚਾਂਦੀ ਤਮਗਾ ਜਿੱਤਿਆ ਸੀ। ਕਪਤਾਨ ਉੱਤਮ ਸਿੰਘ ਤੇ ਹੁੰਡਲ ਪਿਛਲੀ ਵਾਰ ਵੀ ਭੁਵਨੇਸ਼ਵਰ ਵਿਚ ਟੂਰਨਾਮੈਂਟ ਖੇਡਿਆ ਸੀ ਜਦੋਂ ਭਾਰਤ ਚੌਥੇ ਸਥਾਨ ’ਤੇ ਰਿਹਾ ਸੀ। ਸਪੇਨ ਨੇ 2005 ਵਿਚ ਰਾਟਰਡਮ ਵਿਚ ਕਾਂਸੀ ਤਮਗਾ ਜਿੱਤਿਆ ਸੀ।

ਇਸ ਪੂਲ ਵਿਚ ਭਾਰਤ, ਸਪੇਨ ਤੇ ਕੋਰੀਆ ਤੋਂ ਇਲਾਵਾ ਕੈਨੇਡਾ ਦੀ ਟੀਮ ਵੀ ਹੈ। ਭਾਰਤ ਨੂੰ ਸ਼ਨੀਵਾਰ ਨੂੰ ਕੈਨੇਡਾ ਨਾਲ ਖੇਡਣਾ ਹੈ। ਪੂਲ-ਏ ਵਿਚ ਸਾਬਕਾ ਚੈਂਪੀਅਨ ਅਰਜਨਟੀਨਾ, ਆਸਟਰੇਲੀਆ, ਚਿਲੀ ਤੇ ਮਲੇਸ਼ੀਆ ਹਨ ਜਦਕਿ ਪੂਲ-ਬੀ ਵਿਚ ਮਿਸਰ, ਫਰਾਂਸ, ਜਰਮਨੀ ਤੇ ਦੱਖਣੀ ਅਫਰੀਕਾ ਹਨ। ਪੂਲ-ਡੀ ਵਿਚ ਬੈਲਜੀਅਮ, ਨੀਦਰਲੈਂਡ, ਨਿਊਜ਼ੀਲੈਂਡ ਤੇ ਪਾਕਿਸਤਾਨ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tarsem Singh

Content Editor

Related News