ਟੀ-20 ਵਿਸ਼ਵ ਕੱਪ ''ਚ ਭਾਰਤ ਨੂੰ UAE ''ਚ ਮਿਲੇਗਾ ਫ਼ਾਇਦਾ, ਮਿਤਾਲੀ ਰਾਜ ਨੇ ਕਾਰਨ ਵੀ ਦੱਸਿਆ
Friday, Sep 20, 2024 - 08:19 PM (IST)
ਨਵੀਂ ਦਿੱਲੀ : ਸਾਬਕਾ ਕਪਤਾਨ ਮਿਤਾਲੀ ਰਾਜ ਦਾ ਮੰਨਣਾ ਹੈ ਕਿ ਸੰਯੁਕਤ ਅਰਬ ਅਮੀਰਾਤ (ਯੂਏਈ) 'ਚ 3 ਅਕਤੂਬਰ ਤੋਂ ਹੋਣ ਵਾਲੇ ਮਹਿਲਾ ਟੀ-20 ਵਿਸ਼ਵ ਕੱਪ 'ਚ ਭਾਰਤ ਨੂੰ ਦੂਜੀਆਂ ਟੀਮਾਂ 'ਤੇ ਫਾਇਦਾ ਹੋਵੇਗਾ, ਕਿਉਂਕਿ ਯੂਏਈ ਦੇ ਹਾਲਾਤ ਘਰੇਲੂ ਮੈਦਾਨ ਵਰਗੇ ਹਨ। ਬੰਗਲਾਦੇਸ਼ ਵਿਚ ਸਿਆਸੀ ਅਸ਼ਾਂਤੀ ਕਾਰਨ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਇਸ ਨੂੰ ਦੁਬਈ ਅਤੇ ਯੂਏਈ ਦੇ ਸ਼ਾਰਜਾਹ ਵਿਚ ਕਰਵਾਉਣ ਦਾ ਫੈਸਲਾ ਕੀਤਾ ਹੈ।
ਮਿਤਾਲੀ ਨੇ ਕਿਹਾ, 'ਯੂਏਈ ਦੇ ਹਾਲਾਤ ਵੀ ਕਾਫੀ ਸਮਾਨ ਹਨ, ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਸਾਡੀ ਟੀਮ ਨੂੰ ਫਾਇਦਾ ਮਿਲੇਗਾ।' ਪਰ ਸਾਬਕਾ ਬੱਲੇਬਾਜ਼ ਨੇ ਸਲਾਹ ਦਿੱਤੀ ਕਿ ਉਹ ਨਿਰਾਸ਼ਾ ਤੋਂ ਬਚਣ ਕਿਉਂਕਿ ਹਰ ਟੀਮ ਪੂਰੀ ਤਿਆਰੀ ਨਾਲ ਟੂਰਨਾਮੈਂਟ 'ਚ ਪਹੁੰਚੇਗੀ। ਉਸ ਨੇ ਕਿਹਾ, 'ਪਰ ਵਿਸ਼ਵ ਕੱਪ ਦਾ ਮਤਲਬ ਹੈ ਕਿ ਹਰ ਟੀਮ ਤਿਆਰ ਹੋ ਕੇ ਪਹੁੰਚੇਗੀ।'
ਇਹ ਵੀ ਪੜ੍ਹੋ : ਸ਼੍ਰੀਲੰਕਾ ਨੇ ਮਹਿਲਾ ਟੀ20 ਵਿਸ਼ਵ ਕੱਪ 2024 ਲਈ ਕੀਤਾ ਟੀਮ ਦਾ ਐਲਾਨ, ਹਰਫਨਮੌਲਾ ਆਲਰਾਊਂਡਰ ਨੂੰ ਮਿਲੀ ਕਪਤਾਨੀ
ਆਈਸੀਸੀ ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚਣ ਦੇ ਬਾਵਜੂਦ ਭਾਰਤੀ ਮਹਿਲਾ ਟੀਮ ਅਜੇ ਤੱਕ ਆਪਣਾ ਪਹਿਲਾ ਵਿਸ਼ਵ ਖਿਤਾਬ ਨਹੀਂ ਜਿੱਤ ਸਕੀ ਹੈ। ਮਿਤਾਲੀ ਨੇ ਕਿਹਾ, 'ਭਾਰਤੀ ਮਹਿਲਾ ਟੀਮ ਨੇ ਅਜੇ ਤੱਕ ਅੰਡਰ-19 ਵਿਸ਼ਵ ਕੱਪ ਨੂੰ ਛੱਡ ਕੇ ਕੋਈ ਵੀ ਆਈਸੀਸੀ ਟੂਰਨਾਮੈਂਟ ਨਹੀਂ ਜਿੱਤਿਆ ਹੈ।' ਉਨ੍ਹਾਂ ਕਿਹਾ, ''ਮੈਨੂੰ ਲੱਗਦਾ ਹੈ ਕਿ ਮੈਂ ਯਕੀਨੀ ਤੌਰ 'ਤੇ ਚਾਹਾਂਗੀ ਕਿ ਟੀਮ ਚੰਗਾ ਪ੍ਰਦਰਸ਼ਨ ਕਰੇ ਕਿਉਂਕਿ ਜਦੋਂ ਅਸੀਂ ਵਿਸ਼ਵ ਕੱਪ 'ਚ ਜਾਂਦੇ ਹਾਂ, ਹਰ ਕਿਸੇ ਦੀ ਤਰ੍ਹਾਂ ਅਸੀਂ ਵੀ ਆਪਣੀ ਟੀਮ ਨੂੰ ਜਿੱਤਦੇ ਦੇਖਣਾ ਚਾਹੁੰਦੇ ਹਾਂ।''
ਭਾਰਤੀ ਮਹਿਲਾ ਟੀਮ 4 ਅਕਤੂਬਰ ਨੂੰ ਦੁਬਈ 'ਚ ਨਿਊਜ਼ੀਲੈਂਡ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਭਾਰਤ ਨੂੰ ਆਸਟ੍ਰੇਲੀਆ, ਨਿਊਜ਼ੀਲੈਂਡ, ਪਾਕਿਸਤਾਨ ਅਤੇ ਸ਼੍ਰੀਲੰਕਾ ਦੇ ਨਾਲ ਗਰੁੱਪ-ਏ ਵਿਚ ਰੱਖਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8