ਸੀਰੀਆ, ਤਾਜਿਕਸਤਾਨ ਤੇ ਉੱਤਰੀ ਕੋਰੀਆ ਨਾਲ ਭਿੜੇਗਾ ਭਾਰਤ

05/14/2019 1:59:14 AM

ਨਵੀਂ ਦਿੱਲੀ— ਹੀਰੋ ਇੰਟਰਕਾਂਟੀਨੈਂਟਲ ਕੱਪ ਫੁੱਟਬਾਲ ਟੂਰਨਾਮੈਂਟ ਦਾ ਦੂਜਾ ਸੈਸ਼ਨ 7 ਤੋਂ 17 ਜੁਲਾਈ ਤਕ ਖੇਡਿਆ ਜਾਵੇਗਾ, ਜਿਸ ਵਿਚ ਭਾਰਤ, ਸੀਰੀਆ, ਤਾਜਿਕਸਤਾਨ ਤੇ ਉੱਤਰੀ ਕੋਰੀਆ ਦੀਆਂ ਟੀਮਾਂ ਹਿੱਸਾ ਲੈਣਗੀਆਂ। ਹਾਲਾਂਕਿ ਟੂਰਨਾਮੈਂਟ ਕਿੱਥੇ ਹੋਵੇਗਾ, ਇਹ ਅਜੇ ਤੈਅ ਨਹੀਂ ਕੀਤਾ ਗਿਆ ਹੈ। ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਨੇ ਇਸ ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੀਆਂ ਟੀਮਾਂ ਦਾ ਸੋਮਵਾਰ ਐਲਾਨ ਕੀਤਾ। ਭਾਰਤ ਇਸ ਟੂਰਨਾਮੈਂਟ ਦਾ ਸਾਬਕਾ ਜੇਤੂ ਹੈ ਤੇ ਉਸ ਨੇ ਪਿਛਲੇ ਸਾਲ ਜੂਨ ਵਿਚ ਪਹਿਲੇ ਸੈਸ਼ਨ 'ਹੀਰੋ ਆਫ ਦਿ ਟੂਰਨਾਮੈਂਟ' ਰਹੇ ਸੁਨੀਲ ਸ਼ੇਤਰੀ ਦੇ ਦੋ ਗੋਲਾਂ ਦੀ ਮਦਦ ਨਾਲ ਕੀਨੀਆ ਨੂੰ ਫਾਈਨਲ ਵਿਚ ਹਰਾ ਕੇ ਖਿਤਾਬ ਜਿੱਤਿਆ ਸੀ।


Gurdeep Singh

Content Editor

Related News