ਸ਼ਤਰੰਜ ''ਚ ਭਾਰਤ ਹੋਵੇਗਾ ਵਿਸ਼ਵ ਦੀ ਮਹਾਸ਼ਕਤੀ : ਮੈਗਨਸ ਕਾਰਲਸਨ

05/12/2019 1:07:25 PM

ਸਪੋਰਟਸ ਡੈਸਕ —''ਮੈਂ ਕੁਝ ਸਾਲ ਪਹਿਲਾਂ ਹੀ ਕਿਹਾ ਸੀ ਕਿ ਭਾਰਤ ਦੁਨੀਆ ਦਾ ਸਭ ਤੋਂ ਮਜ਼ਬੂਤ ਸ਼ਤਰੰਜ ਦੇਸ਼ ਬਣਨ ਜਾ ਰਿਹਾ ਹੈ ਤੇ ਮੈਨੂੰ ਉਸ ਗੱਲ ਦੇ ਗਲਤ ਸਾਬਤ ਹੋਣ ਦਾ ਕੋਈ ਕਾਰਣ ਨਹੀਂ ਦਿਸ ਰਿਹਾ। ਆਉਣ ਵਾਲੇ ਦਿਨਾਂ 'ਚ ਭਾਰਤ ਸ਼ਤਰੰਜ ਦੀ ਮਹਾਸ਼ਕਤੀ ਬਣ ਕੇ ਉੱਭਰੇਗਾ।'' ਇਹ ਕਹਿਣਾ ਹੈ ਪਿਛਲੇ ਦਿਨੀਂ ਖਤਮ ਹੋਈ ਗ੍ਰੇਂਕੇ ਮਾਸਟਰਸ ਸ਼ਤਰੰਜ ਚੈਂਪੀਅਨਸ਼ਿਪ ਵਿਚ ਆਪਣੀ ਬਿਹਤਰੀਨ ਖੇਡ ਨਾਲ ਵਿਸ਼ਵ ਰੇਟਿੰਗ ਅੰਕਾਂ ਵਿਚ ਨਵਾਂ ਇਤਿਹਾਸ ਬਣਾਉਣ ਵਾਲੇ ਮੌਜੂਦਾ ਤੇ 4 ਵਾਰ ਦੇ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਦਾ। ਉਸ ਨੇ ਇਕ ਇੰਟਰਵਿਊ ਵਿਚ ਭਾਰਤ ਦੇ ਵਿਸ਼ਵਨਾਥਨ ਆਨੰਦ ਤੋਂ ਇਲਾਵਾ ਹੋਰਨਾਂ ਭਾਰਤੀ ਖਿਡਾਰੀਆਂ ਦੀ ਖੇਡ ਦੇ ਸਬੰਧ ਵਿਚ ਜਵਾਬ ਦਿੰਦਿਆਂ ਕਿਹਾ ਕਿ ਭਾਰਤ ਵਿਚ ਬਹੁਤ ਸਾਰੇ ਨਿਡਰ ਨੌਜਵਾਨ ਖਿਡਾਰੀ ਹਨ। ਇਹ ਅਜੇ ਦੇਖਿਆ ਜਾਣਾ ਬਾਕੀ ਹੈ ਕਿ ਕਿਹੜਾ ਉੱਚ ਪੱਧਰ ਤਕ ਜਾਵੇਗਾ ਪਰ ਹਾਂ, ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਕੋਲ ਕੁਝ ਸਾਲਾਂ ਵਿਚ ਚੋਟੀ 'ਤੇ ਕਈ ਖਿਡਾਰੀ ਹੋਣਗੇ।PunjabKesariਭਾਰਤ ਦੇ ਪੇਂਟਾਲਾ ਹਰਿਕ੍ਰਿਸ਼ਣਾ ਦੇ ਪਿਛਲੇ ਦਿਨੀਂ ਸ਼ਾਨਦਾਰ ਪ੍ਰਦਰਸ਼ਨ 'ਤੇ ਮੈਗਨਸ ਨੇ ਕਿਹਾ ਕਿ ਉਹ ਨਿਸ਼ਚਿਤ ਤੌਰ 'ਤੇ ਸ਼ਾਨਦਾਰ ਢੰਗ ਨਾਲ ਖੇਡਿਆ। ਜਿਸ ਤਰ੍ਹਾਂ ਉਸ ਨੇ ਖੇਡ ਨੂੰ ਜਿੱਤ ਵਿਚ ਬਦਲ ਦਿੱਤਾ, ਉਹ ਬੇਹੱਦ ਪ੍ਰਭਾਵਸ਼ਾਲੀ ਸੀ। ਉਸ ਦੇ ਤੇ ਮੇਰੇ ਐਂਡਗੇਮ ਵਿਚ ਮੈਨੂੰ ਕਾਫੀ ਬਰਾਬਰਤਾ ਨਜ਼ਰ ਆਈ। ਪਿਛਲੇ ਕੁਝ ਸਾਲਾਂ ਵਿਚ ਉਹ ਬਹੁਤ ਬਿਹਤਰ ਹੋਵੇਗਾ।

ਜ਼ਿਕਰਯੋਗ ਹੈ ਕਿ ਨਵੰਬਰ ਮਹੀਨੇ ਵਿਚ ਕੋਲਕਾਤਾ ਵਿਚ ਹੋਣ ਵਾਲੀ ਵਿਸ਼ਵ ਦੇ ਚੋਟੀ ਦੇ ਖਿਡਾਰੀਆਂ ਵਿਚਾਲੇ ਟਾਟਾ ਸਟੀਲ ਸ਼ਤਰੰਜ ਵਿਚ ਮੈਗਨਸ ਕਾਰਲਸਨ ਵੀ ਹਿੱਸਾ ਲਵੇਗਾ।  ਨਵੰਬਰ 2013 ਵਿਚ ਚੇਨਈ 'ਚ ਵਿਸ਼ਵਨਾਥਨ ਆਨੰਦ ਨੂੰ ਹਰਾ ਕੇ ਵਿਸ਼ਵ ਚੈਂਪੀਅਨ ਬਣਨ ਤੋਂ ਬਾਅਦ ਨਾਰਵੇ ਦੇ ਮੈਗਨਸ ਕਾਰਲਸਨ ਦਾ ਭਾਰਤ ਦਾ ਇਹ ਪਹਿਲਾ ਦੌਰਾ ਹੋਵੇਗਾ।


Related News