ਪਾਕਿ ''ਤੇ ਜਿੱਤ ਮਗਰੋਂ ਜਾਪਾਨ ਖ਼ਿਲਾਫ਼ ਸੈਮੀਫਾਈਨਲ ’ਚ ਮਜ਼ਬੂਤ ਪ੍ਰਦਰਸ਼ਨ ਜਾਰੀ ਰੱਖਣਾ ਚਾਹੇਗਾ ਭਾਰਤ

Friday, Aug 11, 2023 - 09:49 AM (IST)

ਪਾਕਿ ''ਤੇ ਜਿੱਤ ਮਗਰੋਂ ਜਾਪਾਨ ਖ਼ਿਲਾਫ਼ ਸੈਮੀਫਾਈਨਲ ’ਚ ਮਜ਼ਬੂਤ ਪ੍ਰਦਰਸ਼ਨ ਜਾਰੀ ਰੱਖਣਾ ਚਾਹੇਗਾ ਭਾਰਤ

ਚੇਨਈ (ਸਤਿੰਦਰ ਪਾਲ ਸਿੰਘ)- ਆਤਮਵਿਸ਼ਵਾਸ ਨਾਲ ਭਰੀ ਭਾਰਤੀ ਹਾਕੀ ਟੀਮ ਜਦੋਂ ਸ਼ੁੱਕਰਵਾਰ ਯਾਨੀ ਅੱਜ ਏਸ਼ੀਆਈ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਜਾਪਾਨ ਨਾਲ ਭਿੜੇਗੀ ਤਾਂ ਉਸ ਦੀ ਕੋਸ਼ਿਸ਼ ਮੈਚ ਦੇ ਪੂਰੇ 60 ਮਿੰਟ ਵਿਚ ਮਜ਼ਬੂਤ ਪ੍ਰਦਰਸ਼ਨ ਜਾਰੀ ਰੱਖਣ ਦੀ ਹੋਵੇਗੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਰਾਊਂਡ ਰਾਬਿਨ ਪੜਾਅ ਵਿਚ 4 ਮੈਚ ਜਿੱਤ ਕੇ ਅਤੇ ਇਕ ਡਰਾਅ ਖੇਡ ਕੇ ਅੰਕ ਸੂਚੀ ਵਿਚ ਟਾਪ ’ਤੇ ਰਿਹਾ ਭਾਰਤ ਇਸ ਮੈਚ ’ਚ ਮੁੱਖ ਦਾਅਵੇਦਾਰ ਦੇ ਤੌਰ ’ਤੇ ਸ਼ੁਰੂਆਤ ਕਰੇਗਾ। ਪਰ ਭਾਰਤ ਨੂੰ ਜਾਪਾਨ ਕੋਲੋਂ ਚੌਕਸ ਰਹਿਣਾ ਹੋਵੇਗਾ ਕਿਉਂਕਿ ਉਹ ਮੇਜ਼ਬਾਨ ਤੋਂ ਇਲਾਵਾ ਇਸ ਤਰ੍ਹਾਂ ਦੀ ਟੀਮ ਹੈ, ਜਿਸ ਨੂੰ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ। ਦੋਵਾਂ ਟੀਮਾਂ ਵਿਚਾਲੇ ਲੀਗ ਪੜਾਅ ਦਾ ਮੈਚ ਵੀ 1-1 ਨਾਲ ਡਰਾਅ ਰਿਹਾ ਸੀ। ਵਿਸ਼ਵ ਰੈਂਕਿੰਗ ਦੀ ਗੱਲ ਕੀਤੀ ਜਾਵੇ ਤਾਂ ਦੋਵਾਂ ਟੀਮਾਂ ਵਿਚਾਲੇ ਕਾਫੀ ਵੱਡਾ ਅੰਤਰ ਹੈ, ਜਿਸ ਵਿਚ ਭਾਰਤ ਚੌਥੇ ਅਤੇ ਜਾਪਾਨ 19ਵੇਂ ਸਥਾਨ ’ਤੇ ਕਾਬਿਜ਼ ਹੈ। ਪਰ ਘਰੇਲੂ ਟੀਮ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਢਾਕਾ ਵਿਚ 2021 ਪੜਾਅ ਦੇ ਸੈਮੀਫਾਈਨਲ ਵਿਚ ਉਸ ਨੂੰ ਜਾਪਾਨ ਕੋਲੋਂ 3-5 ਨਾਲ ਹਾਰ ਮਿਲੀ ਸੀ, ਜਦਕਿ ਲੀਗ ਪੜਾਅ ਵਿਚ ਉਸ ਨੇ ਆਪਣੀ ਇਸੇ ਮੁੱਖ ਵਿਰੋਧੀ ਟੀਮ ਨੂੰ 6-0 ਨਾਲ ਹਰਾਇਆ ਸੀ।

ਇਹ ਵੀ ਪੜ੍ਹੋ: ਅਮਰੀਕੀ ਸੂਬੇ ਹਵਾਈ ਦੇ ਜੰਗਲਾਂ 'ਚ ਲੱਗੀ ਅੱਗ ਨੇ ਮਚਾਈ ਤਬਾਹੀ, ਮ੍ਰਿਤਕਾਂ ਦੀ ਗਿਣਤੀ ਹੋਈ 53

ਭਾਰਤ ਨੇ ਅਜੇ ਤੱਕ ਟੂਰਨਾਮੈਂਟ ’ਚ ਸਭ ਤੋਂ ਜ਼ਿਆਦਾ (20) ਗੋਲ ਕੀਤੇ ਹਨ ਪਰ ਜਾਪਾਨ ਖਿਲਾਫ ਲੀਗ ਮੈਚ ’ਚ ਖਿਡਾਰੀਆਂ ਨੇ ਗੋਲ ਕਰਨ ਦੇ ਮੌਕੇ ਗੁਆ ਦਿੱਤੇ ਸਨ। ਮੇਜ਼ਬਾਨ ਨੂੰ ਸ਼ੁੱਕਰਵਾਰ ਆਪਣੀ ਇਸੇ ਮੁੱਖ ਵਿਰੋਧੀ ਖਿਲਾਫ ਆਪਣੀ ਖਰਾਬ ‘ਫਿਨਿਸ਼ਿੰਗ’ ਵਿਚ ਕਾਫੀ ਸੁਧਾਰ ਕਰਨਾ ਹੋਵੇਗਾ। ਮੁੱਖ ਕੋਚ ਕ੍ਰੇਗ ਫੁਲਟਨ ਦੀ ਟੀਮ ਜਾਪਾਨ ਖਿਲਾਫ ਲੀਗ ਮੈਚ ਵਿਚ 15 ਪੈਨਲਟੀ ਕਾਰਨਰ ’ਚੋਂ ਸਿਰਫ ਇਕ ਦਾ ਹੀ ਫਾਇਦਾ ਚੁੱਕ ਸਕੀ ਸੀ ਅਤੇ ਹੁਣ ਉਨ੍ਹਾਂ ਨੂੰ ਪੈਨਲਟੀ ਕਾਰਨਰ ਨਾਲ ਗੋਲ ਕਰਨ ਦੇ ਤਰੀਕੇ ਤਲਾਸ਼ਣੇ ਹੋਣਗੇ। ਬੁੱਧਵਾਰ ਨੂੰ ਮੁੱਖ-ਵਿਰੋਧੀ ਪਾਕਿਸਤਾਨ ’ਤੇ ਭਾਰਤ ਦੀ 4-0 ਦੀ ਜਿੱਤ ਤੋਂ ਬਾਅਦ ਫੁਲਟਨ ਨੇ ਕਿਹਾ ਕਿ ਉਸ ਦੀ ਟੀਮ ਲਈ ਮੈਚ ਦੇ ਚਾਰੇ ਕੁਆਰਟਰਾਂ ਵਿੱਚ ਨਿਰੰਤਰਤਾ ਬਣਾਈ ਰੱਖਣਾ ਮਹੱਤਵਪੂਰਨ ਹੋਵੇਗਾ।

ਇਹ ਵੀ ਪੜ੍ਹੋ: ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਸਿਵਾ ਠੰਡਾ ਹੋਣ ਤੋਂ ਪਹਿਲਾਂ ਹੀ ਨਸ਼ੇ ਨਾਲ ਘਰ ਦੇ ਦੂਜੇ ਪੁੱਤ ਦੀ ਵੀ ਹੋਈ ਮੌਤ

ਭਾਰਤ ਦਾ ਉੱਪ-ਕਪਤਾਨ ਅਤੇ ਮਿਡਫੀਲਡਰ ਹਾਰਦਿਕ ਸਿੰਘ ਵੀ ਆਪਣੇ ਕੋਚ ਨਾਲ ਇਤਫਾਕ ਰੱਖਦਾ ਹੈ ਪਰ ਉਸ ਨੂੰ ਲੱਗਦਾ ਹੈ ਕਿ ਜਾਪਾਨ ਖਿਲਾਫ ਜ਼ਿਆਦਾ ਤੋਂ ਜ਼ਿਆਦਾ ਗੋਲ ਕਰਨ ਲਈ ‘ਬਾਕਸ’ ਦੇ ਅੰਦਰ ਪਹੁੰਚ ਕੇ ਸ਼ਾਟ ਲੱਗਣ ਤੋਂ ਇਲਾਵਾ ਜ਼ਿਆਦਾ ਸਬਰ ਰੱਖਣ ਦੀ ਵੀ ਜ਼ਰੂਰਤ ਹੋਵੇਗੀ। ਜਿੱਥੋਂ ਤੱਕ ਜਾਪਾਨ ਦਾ ਸਬੰਧ ਹੈ ਤਾਂ ਉਸ ਨੇ ਪਾਕਿਸਤਾਨ ਨਾਲੋਂ ਬਿਹਤਰ ਗੋਲ ਅੰਤਰ ਦੀ ਬਦੌਲਤ ਸੈਮੀਫਾਈਨਲ ’ਚ ਜਗ੍ਹਾ ਬਣਾਈ। ਟੂਰਨਾਮੈਂਟ ’ਚ ਉਸ ਦੇ ਪ੍ਰਦਰਸ਼ਨ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਪ੍ਰਦਰਸ਼ਨ ਇੰਨਾ ਪ੍ਰਭਾਵਸ਼ਾਲੀ ਨਹੀਂ ਰਿਹਾ ਕਿਉਂਕਿ ਟੀਮ ਸਿਰਫ ਇਕ ਜਿੱਤ (ਚੀਨ ਦੇ ਖਿਲਾਫ) ਹੀ ਹਾਸਲ ਕਰ ਸਕੀ ਅਤੇ ਇਕ ਮੈਚ ਗੁਆ ਬੈਠੀ, ਜਦਕਿ 2 ਵਿਚ ਉਸ ਨੇ ਡਰਾਅ ਖੇਡਿਆ। ਭਾਰਤ ਭਾਵੇਂ ਹੀ ਇਸ ਮੈਚ ’ਚ ਮੁੱਖ ਦਾਅਵੇਦਾਰ ਹੋਵੇ ਪਰ ਜਾਪਾਨ ਮੇਜ਼ਬਾਨ ਟੀਮ ਖਿਲਾਫ ਆਪਣੇ ਪਹਿਲੇ ਪ੍ਰਦਰਸ਼ਨ ਤੋਂ ਪ੍ਰੇਰਣਾ ਲੈਣ ਦੀ ਕੋਸ਼ਿਸ਼ ਕਰੇਗਾ। ਜਾਪਾਨ ਨੇ ਹਾਲਾਂਕਿ ‘ਡਿਫੈਂਸ’ ਵਿਚ ਪ੍ਰਭਾਵਿਤ ਕੀਤਾ ਹੈ, ਵਿਸ਼ੇਸ਼ ਤੌਰ ’ਤੇ ਉਸ ਦੇ ਡਿਫੈਂਡਰਾਂ ਨੇ ਜਿਸ ਤਰ੍ਹਾਂ ਨਾਲ ਭਾਰਤੀ ਫਾਰਵਰਡ ਨੂੰ ਪੈਨਲਟੀ ਕਾਰਨਰ ਦੌਰਾਨ ਰੋਕਿਆ, ਇਹ ਸ਼ਲਾਘਾਯੋਗ ਰਿਹਾ ਪਰ ਉਸ ਦੀ ਫਾਰਵਰਡ ਲਾਈਨ ਨਿਰਾਸ਼ਜਨਕ ਰਹੀ ਹੈ।

ਇਹ ਵੀ ਪੜ੍ਹੋ: ਕੀ ਫੇਸਬੁੱਕ ਦੀ ਵਰਤੋਂ ਨਾਲ ਮਾਨਸਿਕ ਸਿਹਤ 'ਤੇ ਪੈਂਦਾ ਹੈ ਮਾੜਾ ਪ੍ਰਭਾਵ? ਜਾਣੋ ਕੀ ਕਹਿੰਦੈ ਅਧਿਐਨ

ਦੂਸਰੇ ਸੈਮੀਫਾਈਨਲ ’ਚ ਮਲੇਸ਼ੀਆ ਦਾ ਮੁਕਾਬਲਾ ਦੱ. ਕੋਰੀਆ ਨਾਲ

ਭਾਰਤ ਬਨਾਮ ਜਾਪਾਨ ਮੈਚ ਤੋਂ ਪਹਿਲਾਂ ਦੂਸਰੇ ਸਥਾਨ ’ਤੇ ਰਹਿਣ ਵਾਲੀ ਮਲੇਸ਼ੀਆ ਦਾ ਸਾਹਮਣਾ ਸ਼ੁੱਕਰਵਾਰ ਨੂੰ ਦੂਸਰੇ ਸੈਮੀਫਾਈਨਲ ’ਚ ਤੀਸਰੇ ਸਥਾਨ ’ਤੇ ਰਹਿਣ ਵਾਲੀ ਪਿਛਲੀ ਚੈਂਪੀਅਨ ਦੱਖਣੀ ਕੋਰੀਆ ਨਾਲ ਹੋਵੇਗਾ। ਮਲੇਸ਼ੀਆ ਨੇ ਇਸ ਟੂਰਨਾਮੈਂਟ ’ਚ ਪ੍ਰਭਾਵਿਤ ਕੀਤਾ ਹੈ, ਉਸ ਨੇ 4 ਜਿੱਤਾਂ ਅਤੇ ਹਾਰ ਹਾਸਲ ਕੀਤੀ। ਮੌਜੂਦਾ ਫਾਰਮ ਨੂੰ ਦੇਖਦੇ ਹੋਏ ਉਹ ਕੋਰੀਆ ਖਿਲਾਫ ਮੁੱਖ ਦਾਅਵੇਦਾਰ ਦੇ ਤੌਰ ’ਤੇ ਸ਼ੁਰੂਆਤ ਕਰੇਗੀ। ਕੋਰੀਆ ਦਾ ਪ੍ਰਦਰਸ਼ਨ ਇੰਨਾ ਖਾਸ ਨਹੀਂ ਰਿਹਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News