IND v WI : ਭਾਰਤ ਨੂੰ ਟੀ-20 ''ਚ ਸਖਤ ਚੁਣੌਤੀ ਦੇਵੇਗਾ ਵੈਸਟਇੰਡੀਜ਼
Wednesday, Feb 16, 2022 - 03:27 AM (IST)
ਕੋਲਕਾਤਾ- ਭਾਰਤ ਨੇ ਵਨ ਡੇ ਸੀਰੀਜ਼ ਨੂੰ ਆਸਾਨੀ ਨਾਲ ਇਕਪਾਸੜ ਅੰਦਾਜ਼ ਵਿਚ 3-0 ਨਾਲ ਕਲੀਨ ਸਵੀਪ ਕਰ ਲਿਆ ਸੀ ਪਰ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਟੀ-20 ਸੀਰੀਜ਼ ਵਿਚ ਮੇਜ਼ਬਾਨ ਭਾਰਤ ਨੂੰ ਵਿੰਡੀਜ਼ ਤੋਂ ਸਖਤ ਚੁਣੌਤੀ ਮਿਲੇਗੀ। ਟੀ-20 ਸੀਰੀਜ਼ ਵਿਚ ਕਪਤਾਨ ਰੋਹਿਤ ਸ਼ਰਮਾ ਦੇ ਨਵੇਂ ਸਲਾਮੀ ਸਾਂਝੀਦਾਰ ਤੋਂ ਹੇਠਲੇ ਕ੍ਰਮ ਨੂੰ ਮਜ਼ਬੂਤ ਕਰਨ 'ਤੇ ਨਜ਼ਰਾਂ ਰਹਿਣਗੀਆਂ। ਵਨ ਡੇ ਸੀਰੀਜ਼ ਇਕ ਪਾਸੜ ਰਹੀ ਸੀ ਅਤੇ ਉਸ ਤੋਂ ਬਾਅਦ ਆਈ. ਪੀ. ਐੱਲ. ਦੀ ਮੈਗਾ ਨਿਲਾਮੀ ਤੇ ਦੋਵੇਂ ਦਿਨਾਂ ਵਿਚ ਭਾਰਤੀ ਟੀਮ ਦੇ ਕੁੱਲ 10 ਖਿਡਾਰੀਆਂ ਦੇ ਮੁੱਲ ਵਿਚ ਕਾਫੀ ਵਾਧਾ ਦੇਖਣ ਨੂੰ ਮਿਲਿਆ।
ਇਹ ਖ਼ਬਰ ਪੜ੍ਹੋ- ਬੰਗਲਾਦੇਸ਼ 'ਚ ਅਫਗਾਨਿਸਤਾਨ ਦੇ 8 ਕ੍ਰਿਕਟਰ ਕੋਰੋਨਾ ਪਾਜ਼ੇਟਿਵ : ਰਿਪੋਰਟ
ਹੁਣ ਕ੍ਰਿਕਟ ਦਾ ਕਾਰਵਾਂ ਆ ਪਹੁੰਚਿਆ ਹੈ ਕੋਲਕਾਤਾ ਦੇ ਈਡਨ ਗਾਰਡਨਸ ਵਿਚ, ਜਿੱਥੇ 16 ਫਰਵਰੀ ਤੋਂ ਟੀ-20 ਸੀਰੀਜ਼ ਦੀ ਸ਼ੁਰੂਆਤ ਹੋਵੇਗੀ। ਵੈਸਟਇੰਡੀਜ਼ ਦੇ ਟ੍ਰੇਨਰ ਫਿਲ ਸਿਮਨਸ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਬੱਲੇਬਾਜ਼ੀ ਵਨ ਡੇ ਦੇ ਮੁਕਾਬਲੇ ਟੀ-20 ਕ੍ਰਿਕਟ ਲਈ ਕਿਤੇ ਜ਼ਿਆਦਾ ਅਨੁਕੂਲ ਹੈ ਅਤੇ ਹਾਲ ਹੀ ਵਿਚ ਇਕ ਰੋਮਾਂਚਕ ਸੀਰੀਜ਼ ਵਿਚ ਉਸ ਨੇ ਇੰਗਲੈਂਡ ਵਰਗੀ ਟੀਮ ਨੂੰ 3-2 ਨਾਲ ਹਰਾਇਆ। ਸਾਰੀਆਂ ਨਜ਼ਰਾਂ ਟਿਕੀਆਂ ਰਹਿਣਗੀਆਂ ਭਾਰਤ ਦੇ ਕਾਮਬੀਨੇਸ਼ਨ 'ਤੇ ਅਤੇ ਖੇਡਣ ਦੀ ਸ਼ੈਲੀ 'ਤੇ, ਖਾਸ ਤੌਰ 'ਤੇ ਪਿਛਲੇ ਸਾਲ ਯੂ. ਏ. ਈ. ਵਿਚ ਹੋਏ ਵਿਸ਼ਵ ਕੱਪ ਵਿਚ ਅਸਫਲਤਾ ਅਤੇ ਉਸ ਤੋਂ ਪੈਦਾ ਹੋਈ ਨਿਰਾਸ਼ਾ ਤੋਂ ਬਾਅਦ। ਉਸ ਟੂਰਨਾਮੈਂਟ ਦੇ ਤੁਰੰਤ ਬਾਅਦ ਭਾਰਤ ਨੇ ਨਿਊਜ਼ੀਲੈਂਡ ਨੂੰ 3-0 ਨਾਲ ਹਰਾਇਆ ਪਰ ਟੀਮ ਦੇ ਅੱਗੇ ਕਈ ਸਵਾਲ ਅਜੇ ਵੀ ਖੜ੍ਹੇ ਹਨ। ਕੇ. ਐੱਲ. ਰਾਹੁਲ ਦੇ ਜ਼ਖਮੀ ਹੋਣ ਦਾ ਮਤਲਬ ਹੈ ਕਿ ਕਪਤਾਨ ਰੋਹਿਤ ਸ਼ਰਮਾ ਨੂੰ ਇਕ ਨਵੇਂ ਜੋੜੀਦਾਰ ਦੀ ਲੋੜ ਹੈ। ਨਿਲਾਮੀ ਦੇ ਸਭ ਤੋਂ ਮਹਿੰਗੇ ਖਿਡਾਰੀ ਇਸ਼ਾਨ ਕਿਸ਼ਨ ਤੇ ਚੇਨਈ ਸੁਪਰ ਕਿੰਗਜ਼ ਲਈ ਨਿਰੰਤਰ ਦੌੜਾਂ ਬਣਾਉਣ ਵਾਲੇ ਰਿਤੂਰਾਜ ਗਾਇਕਵਾੜ ਵਿਚੋਂ ਇਕ ਨੂੰ ਇਹ ਮੌਕਾ ਦਿੱਤਾ ਜਾਵੇਗਾ।
ਇਹ ਖ਼ਬਰ ਪੜ੍ਹੋ-BCCI ਨੇ ਜਾਰੀ ਕੀਤਾ ਨਵਾਂ ਸ਼ਡਿਊਲ, ਸ਼੍ਰੀਲੰਕਾ ਵਿਰੁੱਧ ਪਹਿਲਾਂ ਟੈਸਟ ਨਹੀਂ ਟੀ20 ਖੇਡੇਗੀ ਭਾਰਤੀ ਟੀਮ
ਟੀਮ ਇਸ ਤਰ੍ਹਾਂ ਹੈ-
ਭਾਰਤ- ਰੋਹਿਤ ਸ਼ਰਮਾ (ਕਪਤਾਨ) , ਇਸ਼ਾਨ ਕਿਸ਼ਨ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਸੂਰਯਕੁਮਾਰ ਯਾਦਵ, ਰਿਸ਼ਭ ਪੰਤ, ਵੈਂਕਟੇਸ਼ ਅਈਅਰ, ਦੀਪਕ ਚਾਹਰ, ਸ਼ਾਰਦੁਲ ਠਾਕੁਰ, ਰਵੀ ਬਿਸ਼ਨੋਈ, ਯੁਜਵੇਂਦਰ ਚਾਹਲ, ਮੁਹੰਮਦ ਸਿਰਾਜ, ਭੁਵਨੇਸ਼ਵਰ ਕੁਮਾਰ, ਅਵੇਸ਼ ਖਾਨ, ਹਰਸ਼ਲ ਪਟੇਲ, ਰਿਤੂਰਾਜ ਗਾਇਕਵਾੜ, ਦੀਪਕ ਹੁੱਡਾ, ਕੁਲਦੀਪ ਯਾਦਵ ਅਤੇ ਹਰਪ੍ਰੀਤ ਬਰਾੜ।
ਵੈਸਟਇੰਡੀਜ਼- ਕੀਰੋਨ ਪੋਲਾਰਡ (ਕਪਤਾਨ), ਨਿਕੋਲਸ ਪੂਰਨ, ਫੈਬੀਅਨ ਐਲਨ, ਡੈਰੇਨ ਬ੍ਰਾਵੋ, ਰੋਸਟਨ ਚੇਜ਼, ਸ਼ੈਲਡਨ ਕੋਟਰੈੱਲ, ਡੋਮਿਨਿਕ ਡ੍ਰੇਕਸ, ਜੈਸਨ ਹੋਲਡਰ, ਸ਼ਾਈ ਹੋਪ, ਅਕੀਲ ਹੁਸੈਨ, ਬ੍ਰੈਂਡਨ ਕਿੰਗ, ਰੋਵਮੈਨ ਪਾਵੈੱਲ, ਰੋਮਾਰੀਓ ਸ਼ੈਫਰਡ, ਓਡਿਅਨ ਸਮਿੱਥ, ਕਾਈਲ ਮੇਯਰਸ, ਹੈਡਨ ਵਾਲਸ਼ ਜੂਨੀਅਰ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।