IND v SL : ਭਾਰਤ ਨੇ ਸ਼੍ਰੀਲੰਕਾ ਦਾ ਟੀ20 ਸੀਰੀਜ਼ 'ਚ 3-0 ਨਾਲ ਕੀਤਾ ਸਫਾਇਆ

Sunday, Feb 27, 2022 - 10:20 PM (IST)

ਧਰਮਸ਼ਾਲਾ- ਧਮਾਕੇਦਾਰ ਲੈਅ ਵਿਚ ਚੱਲ ਰਹੇ ਸ਼੍ਰੇਅਸ ਅਈਅਰ ਦੀ ਅਜੇਤੂ 73 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਭਾਰਤ ਨੇ ਸ਼੍ਰੀਲੰਕਾ ਨੂੰ ਤੀਜੇ ਅਤੇ ਆਖਰੀ ਟੀ-20 ਮੁਕਾਬਲੇ ਵਿਚ ਐਤਵਾਰ ਨੂੰ 19 ਗੇਂਦਾਂ ਰਹਿੰਦੇ ਹੋਏ 6 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਨੂੰ 3-0 ਨਾਲ ਕਲੀਨ ਸਵੀਪ ਕਰ ਦਿੱਤਾ ਅਤੇ ਅਫਗਾਨਿਸਤਾਨ ਦੇ ਲਗਾਤਾਰ 12 ਟੀ-20 ਮੈਚ ਜਿੱਤਾਂ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਲਈ ਹੈ।

ਇਹ ਖ਼ਬਰ ਪੜ੍ਹੋ- ਰੋਹਿਤ ਬਣੇ ਸਭ ਤੋਂ ਜ਼ਿਆਦਾ ਟੀ20 ਖੇਡਣ ਵਾਲੇ ਖਿਡਾਰੀ, ਇਨ੍ਹਾਂ ਦਿੱਗਜ ਖਿਡਾਰੀਆਂ ਨੂੰ ਛੱਡਿਆ ਪਿੱਛੇ

PunjabKesari
ਸ਼੍ਰੀਲੰਕਾ ਦੇ ਕਪਤਾਨ ਦਾਸੁਨ ਸ਼ਨਾਕਾ (ਅਜੇਤੂ 74) ਦੇ ਸ਼ਾਨਦਾਰ ਅਰਧ ਸੈਂਕੜੇ ਅਤੇ ਉਸਦੀ ਚਮਿਕਾ ਕਰੁਣਾਰਤਨੇ (ਅਜੇਤੂ 12) ਦੇ ਨਾਲ 6ਵੇਂ ਵਿਕਟ ਦੇ ਲਈ 7.5 ਓਵਰਾਂ ਵਿਚ 86 ਦੌੜਾਂ ਦੀ ਅਜੇਤੂ ਸਾਂਝੇਦਾਰੀ ਦੀ ਬਦੌਲਤ 20 ਓਵਰਾਂ ਵਿਚ ਪੰਜ ਵਿਕਟਾਂ 'ਤੇ 146 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਪਰ ਭਾਰਤ ਨੇ 16.4 ਓਵਰਾਂ ਵਿਚ ਚਾਰ ਵਿਕਟਾਂ 'ਤੇ 148 ਦੌੜਾਂ ਬਣਾ ਕੇ ਸੀਰੀਜ਼ ਨੂੰ ਕਲੀਨ ਸਵੀਪ ਕਰ ਲਿਆ। ਭਾਰਤ ਦੀ ਜਿੱਤ ਦੇ ਇਕ ਵਾਰ ਫਿਰ ਹੀਰੋ ਰਹੇ ਸ਼੍ਰੇਅਸ ਅਈਅਰ 45 ਗੇਂਦਾਂ ਵਿਚ 9 ਚੌਕੀਆਂ ਤੇ ਇਕ ਛੱਕੇ ਦੀ ਮਦਦ ਨਾਲ ਅਜੇਤੂ 73 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ। ਅਈਅਰ ਨੇ ਸੀਰੀਜ਼ ਦੇ ਤਿੰਨਾਂ ਮੈਚਾਂ ਵਿਚ ਅਜੇਤੂ ਰਹਿੰਦੇ ਹੋਏ 200 ਦੌੜਾਂ ਬਣਾਈਆਂ ਹਨ, ਜੋ ਖੁਦ ਵਿਚ ਇਕ ਰਿਕਾਰਡ ਹੈ। ਉਨ੍ਹਾਂ ਨੂੰ ਪਲੇਅਰ ਆਫ ਦਿ ਮੈਚ ਦੇ ਨਾਲ-ਨਾਲ ਪਲੇਅਰ ਆਫ ਦਿ ਸੀਰੀਜ਼ ਦਾ ਪੁਰਸਕਾਰ ਮਿਲਿਆ।

PunjabKesari
ਕਪਤਾਨ ਰੋਹਿਤ ਸ਼ਰਮਾ ਪੰਜ ਦੌੜਾਂ ਬਣਾ ਕੇ ਆਊਟ ਹੋਏ ਤੇ ਬਾਅਦ ਵਿਚ ਅਈਅਰ ਨੇ ਸੰਜੂ ਸੈਮਸਨ ਦੇ ਨਾਲ ਦੂਜੇ ਵਿਕਟ ਦੇ ਲਈ 45 ਦੌੜਾਂ ਦੀ ਸਾਂਝੇਦਾਰੀ ਕੀਤੀ। ਅਈਅਰ ਨੇ ਫਿਰ ਦੀਪਕ ਹੁੱਡਾ ਦੇ ਨਾਲ ਤੀਜੇ ਵਿਕਟ ਦੇ ਲਈ 38 ਦੌੜਾਂ ਅਤੇ ਰਵਿੰਦਰ ਜਡੇਜਾ ਦੇ ਨਾਲ 5ਵੇਂ ਵਿਕਟ ਦੇ ਲਈ 45 ਦੌੜਾਂ ਦੀ ਸ਼ਾਨਦਾਰ ਅਜੇਤੂ ਸਾਂਝੇਦਾਰੀ ਕੀਤੀ। ਸੈਮਸਨ ਨੇ 12 ਗੇਂਦਾਂ 'ਤੇ 18 ਦੌੜਾਂ, ਦੀਪਕ ਹੁੱਡਾ ਨੇ 16 ਗੇਂਦਾਂ ਵਿਚ 21 ਦੌੜਾਂ ਅਤੇ ਜਡੇਜਾ ਨੇ 15 ਗੇਂਦਾਂ ਵਿਚ ਤਿੰਨ ਚੌਕਿਆਂ ਦੀ ਮਦਦ ਨਾਲ ਅਜੇਤੂ 22 ਦੌੜਾਂ ਬਣਾਈਆਂ। ਵੈਂਕੇਟਸ਼ ਅਈਅਰ ਇਸ ਵਿਚ ਪੰਜ ਦੌੜਾਂ ਬਣਾ ਕੇ ਆਊਟ ਹੋਏ। ਅਈਅਰ ਨੇ ਛੱਕਾ ਲਗਾ ਕੇ ਆਪਣਾ ਲਗਾਤਾਰ ਤੀਜਾ ਅਰਧ ਸੈਂਕੜਾ ਬਣਾਇਆ ਤੇ ਮੈਚ ਫਿਨਿਸ਼ ਕਰ ਅਜੇਤੂ ਪਵੇਲੀਅਨ ਪਹੁੰਚੇ।

PunjabKesari

PunjabKesari

ਇਹ ਖ਼ਬਰ ਪੜ੍ਹੋ- FIH ਪ੍ਰੋ ਲੀਗ : ਕਾਂਟੇ ਦੇ ਮੁਕਾਬਲੇ 'ਚ ਭਾਰਤ ਨੇ ਸਪੇਨ ਨੂੰ 5-4 ਨਾਲ ਹਰਾਇਆ

PunjabKesari
ਪਲੇਇੰਗ ਇਲੈਵਨ- 

ਭਾਰਤ :- ਰੋਹਿਤ ਸ਼ਰਮਾ (ਕਪਤਾਨ), ਸੰਜੂ ਸੈਮਸਨ (ਵਿਕਟਕੀਪਰ), ਸ਼੍ਰੇਅਸ ਅਈਅਰ, ਰਵਿੰਦਰ ਜਡੇਜਾ, ਵੈਂਕਟੇਸ਼ ਅਈਅਰ, ਦੀਪਕ ਹੁੱਡਾ, ਹਰਸ਼ਲ ਪਟੇਲ, ਰਵੀ ਬਿਸ਼ਨੋਈ, ਮੁਹੰਮਦ ਸਿਰਾਜ, ਕੁਲਦੀਪ ਯਾਦਵ, ਅਵੇਸ਼ ਖਾਨ।
ਸ਼੍ਰੀਲੰਕਾ :- ਪਥੁਮ ਨਿਸਾਂਕਾ, ਦਾਨੁਸ਼ਕਾ ਗੁਣਾਤਿਲਕਾ, ਚਰਿਥ ਅਸਾਲੰਕਾ, ਦਿਨੇਸ਼ ਚਾਂਦੀਮਲ (ਵਿਕਟਕੀਪਰ), ਜੈਨੀਥ ਲਿਆਨਾਗੇ, ਦਾਸੁਨ ਸ਼ਨਾਕਾ (ਕਪਤਾਨ), ਚਮਿਕਾ ਕਰੁਣਾਰਤਨੇ, ਦੁਸ਼ਮੰਥਾ ਚਮੀਰਾ, ਜੈਫਰੀ ਵੈਂਡਰਸੇ, ਬਿਨੁਰਾ ਫਰਨਾਂਡੋ, ਲਾਹਿਰੂ ਕੁਮਾਰਾ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News