IND vs SL : ਧਰਮਸ਼ਾਲਾ ''ਚ ਸੀਰੀਜ਼ ਜਿੱਤਣ ਲਈ ਉਤਰੇਗਾ ਭਾਰਤ
Saturday, Feb 26, 2022 - 03:31 AM (IST)
ਧਰਮਸ਼ਾਲਾ- ਆਪਣੇ ਬੱਲੇਬਾਜ਼ੀ ਦ੍ਰਿਸ਼ਟੀਕੋਣ ਵਿਚ ਬਦਲਾਅ ਤੋਂ ਬਾਅਦ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ ਭਾਰਤੀ ਟੀਮ ਸ਼੍ਰੀਲੰਕਾ ਵਿਰੁੱਧ ਸ਼ਨੀਵਾਰ ਨੂੰ ਇੱਥੇ ਹੋਣ ਵਾਲੇ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਨੂੰ ਜਿੱਤ ਕੇ ਲਗਾਤਾਰ ਦੂਜੀ ਸੀਰੀਜ਼ ਆਪਣੇ ਨਾਂ ਕਰਨ ਦੀ ਕੋਸ਼ਿਸ਼ ਕਰੇਗੀ। ਪਿਛਲੇ ਸਾਲ ਟੀ-20 ਵਿਸ਼ਵ ਕੱਪ ਦੇ ਸ਼ੁਰੂ ਵਿਚ ਬਾਹਰ ਹੋਣ ਤੋਂ ਬਾਅਦ ਭਾਰਤ ਨੂੰ ਆਪਣੇ ਦ੍ਰਿਸ਼ਟੀਕੋਣ ਵਿਚ ਬਦਲਾਅ ਕਰਨ ਲਈ ਮਜ਼ਬੂਤ ਹੋਣਾ ਪਿਆ। ਉਸ ਨੇ ਨੌਜਵਾਨ ਖਿਡਾਰੀਆਂ ਨੂੰ ਮੌਕਾ ਦਿੱਤਾ ਹੈ ਅਤੇ ਹੁਣ ਉਹ ਇਕ ਬਦਲੀ ਹੋਈ ਟੀਮ ਨਜ਼ਰ ਆ ਰਹੀ ਹੈ।
ਇਹ ਖ਼ਬਰ ਪੜ੍ਹੋ- ਭਾਰਤ ਵਿਰੁੱਧ ਟੈਸਟ ਸੀਰੀਜ਼ ਦੇ ਲਈ ਸ਼੍ਰੀਲੰਕਾਈ ਟੀਮ ਦਾ ਐਲਾਨ
ਆਸਟਰੇਲੀਆ ਵਿਚ ਅਕਤੂਬਰ-ਨਵੰਬਰ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ 'ਚ ਅਜੇ ਸਮਾਂ ਹੈ ਪਰ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ 'ਚ ਖਿਡਾਰੀਆਂ ਦਾ ਇਕ ਗਰੁੱਪ ਤਿਆਰ ਹੈ, ਜਿਸ ਦਾ ਇਸ ਟੂਰਨਾਮੈਂਟ 'ਚ ਖੇਡਣਾ ਤੈਅ ਮੰਨਿਆ ਜਾ ਰਿਹਾ ਹੈ। ਵੈਸਟਇੰਡੀਜ਼ ਵਿਰੁੱਧ ਦੌੜਾਂ ਬਣਾਉਣ ਲਈ ਜੂਝਣ ਵਾਲੇ ਨੌਜਵਾਨ ਸਲਾਮੀ ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਸ਼੍ਰੀਲੰਕਾ ਵਿਰੁੱਧ ਪਹਿਲੇ ਮੈਚ ਵਿਚ ਵੱਡੀ ਪਾਰੀ ਖੇਡ ਕੇ ਆਤਮਵਿਸ਼ਵਾਸ ਹਾਸਲ ਕੀਤਾ। ਜੇਕਰ ਰਿਤੂਰਾਜ ਗਾਇਕਵਾੜ ਦੀ ਬਾਂਹ ਵਿਚ ਸੱਟ ਨਹੀਂ ਲੱਗਦੀ ਤਾਂ ਉਹ ਕਿਸ਼ਨ ਦੇ ਨਾਲ ਪਾਰੀ ਦਾ ਆਗਾਜ਼ ਕਰ ਸਕਦਾ ਸੀ ਪਰ ਅਜਿਹੇ ਵਿਚ ਰੋਹਿਤ ਸ਼ਰਮਾ ਮੱਧਕ੍ਰਮ ਵਿਚ ਉਤਰਦਾ ਜਿਵੇਂ ਕਿ ਉਸ ਨੇ ਵੈਸਟਇੰਡੀਜ਼ ਵਿਰੁੱਧ ਕੀਤਾ ਸੀ।
ਇਹ ਖ਼ਬਰ ਪੜ੍ਹੋ- ਯੂਕ੍ਰੇਨ 'ਚ ਫਸੀ ਰੁਚਿਕਾ ਸ਼ਰਮਾ ਬੰਕਰ 'ਚ ਰਹਿ ਕੇ ਭਾਰਤ ਪਰਤਣ ਦੀ ਕਰ ਰਹੀ ਉਡੀਕ
ਰੋਹਿਤ ਸ਼ਰਮਾ ਸ਼ਾਨਦਾਰ ਲੈਅ ਵਿਚ ਦਿਖ ਰਹੇ ਹਨ। ਉਨ੍ਹਾਂਨੇ 44 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਵਿਰਾਟ ਕੋਹਲੀ ਨੂੰ ਆਰਾਮ ਦਿੱਤੇ ਜਾਣ ਤੋਂ ਬਾਅਦ ਸ਼੍ਰੇਅਸ ਅਈਅਰ ਨੇ ਤੀਜੇ ਨੰਬਰ 'ਤੇ ਮਿਲੇ ਮੌਕੇ ਨੂੰ ਚੰਗੀ ਤਰ੍ਹਾਂ ਨਾਲ ਫਾਇਦਾ ਚੁੱਕਿਆ ਹੈ। ਰੋਹਿਤ ਨੇ ਪਹਿਲੇ ਮੈਚ ਤੋਂ ਬਾਅਦ ਸੰਕੇਤ ਦਿੱਤਾ ਸੀ ਕਿ ਰਵਿੰਦਰ ਜਡੇਜਾ ਉਪਰਲੇ ਕ੍ਰਮ ਵਿਚ ਹੀ ਬੱਲੇਬਾਜ਼ੀ ਕਰੇਗਾ ਕਿਉਂਕਿ ਟੀਮ ਮੈਨੇਜਮੈਂਟ ਉਸਦੀ ਬੱਲੇਬਾਜ਼ੀ ਦਾ ਫਾਇਦਾ ਚੁੱਕਣਾ ਚਾਹੁੰਦੀ ਹੈ। ਇਸ ਸੀਰੀਜ਼ ਵਿਚ ਵਾਪਸੀ ਕਰਨ ਵਾਲੇ ਸੰਜੂ ਸੈਮਸਨ ਨੂੰ ਪਹਿਲੇ ਮੈਚ ਵਿਚ ਬੱਲੇਬਾਜ਼ੀ ਦਾ ਮੌਕਾ ਨਹੀਂ ਮਿਲਿਆ ਤੇ ਜੇਕਰ ਉਸ ਨੂੰ ਧਰਮਸ਼ਾਲਾ ਵਿਚ ਮੌਕਾ ਮਿਲਦਾ ਹੈ ਤਾਂ ਉਹ ਇਸਦਾ ਪੂਰਾ ਫਾਇਦਾ ਚੁੱਕਣਾ ਚਾਹੇਗਾ। ਭਾਰਤ ਗੇਂਦਬਾਜ਼ੀ ਵਿਭਾਗ ਵਿਚ ਵੀ ਚੰਗਾ ਕਰ ਰਿਹਾ ਹੈ ਅਤੇ ਉਸ ਨੇ ਵੀਰਵਾਰ ਨੂੰ ਦੀਪਕ ਹੁੱਡਾ ਸਮੇਤ 7 ਬਦਲ ਅਜਮਾਏ। ਵੈਂਕਟੇਸ਼ ਅਈਅਰ ਖਰਚੀਲਾ ਸਾਬਤ ਹੋਇਆ ਪਰ ਉਸ ਨੇ 2 ਵਿਕਟਾਂ ਹਾਸਲ ਕੀਤੀਆਂ।
ਪਲੇਇੰਗ ਇਲੈਵਨ-
ਭਾਰਤ:- ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਸ਼੍ਰੇਅਸ ਅਈਅਰ, ਸੰਜੂ ਸੈਮਸਨ, ਦੀਪਕ ਹੁੱਡਾ, ਰਵਿੰਦਰ ਜਡੇਜਾ, ਵੈਂਕਟੇਸ਼ ਅਈਅਰ, ਹਰਸ਼ਲ ਪਟੇਲ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਯੁਜਵੇਂਦਰ ਚਾਹਲ।
ਸ਼੍ਰੀਲੰਕਾ:- ਪਥੁਮ ਨਿਸਾਨਕਾ, ਕਾਮਿਲ ਮਿਸ਼ਾਰਾ, ਚਰਿਤ ਅਸਲੰਕਾ, ਦਿਨੇਸ਼ ਚਾਂਦੀਮਲ (ਵਿਕਟਕੀਪਰ), ਜੇਨਿਥ ਲੀਨੇਜ, ਦਾਸੁਨ ਸ਼ਨਾਕਾ (ਕਪਤਾਨ), ਚਮਿਕਾ ਕਰੁਣਾਰਤਨੇ, ਜੈਫਰੀ ਵੈਂਡਰਸੇ, ਪ੍ਰਵੀਨ ਜੈਵਿਕਰਮਾ, ਦੁਸ਼ਮੰਥਾ ਚਮੀਰਾ, ਲਾਹਿਰੂ ਕੁਮਾਰਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।