ਏਸ਼ੀਆ ਕੱਪ ''ਚ ਇਕ ਵਾਰ ਫਿਰ ਭਿੜਨਗੇ ਭਾਰਤ-ਪਾਕਿਸਤਾਨ, 23 ਸਤੰਬਰ ਨੂੰ ਹੋਵੇਗਾ ਮੈਚ

Thursday, Sep 20, 2018 - 10:11 AM (IST)

ਏਸ਼ੀਆ ਕੱਪ ''ਚ ਇਕ ਵਾਰ ਫਿਰ ਭਿੜਨਗੇ ਭਾਰਤ-ਪਾਕਿਸਤਾਨ, 23 ਸਤੰਬਰ ਨੂੰ ਹੋਵੇਗਾ ਮੈਚ

ਨਵੀਂ ਦਿੱਲੀ— ਏਸ਼ੀਆ ਕੱਪ 'ਚ ਹੋਈ ਪਹਿਲੀ ਜੰਗ 'ਚ ਭਾਰਤ ਨੇ ਪਾਕਿਸਤਾਨ ਨੂੰ ਇਕਤਰਫਾ ਅੰਦਾਜ਼ 'ਚ 8 ਵਿਕਟਾਂ ਨਾਲ ਹਰਾ ਦਿੱਤਾ, ਪਰ ਅਜੇ ਵੀ ਇਨ੍ਹਾਂ ਦੇਸ਼ਾਂ ਵਿਚਾਲੇ ਇਕ ਹੋਰ ਮੁਕਾਬਲਾ ਬਾਕੀ ਹੈ। ਏਸ਼ੀਆ ਕੱਪ ਦੇ ਲੀਗ ਦੌਰ ਦੇ ਬਾਅਦ ਹੁਣ ਸੁਪਰ ਫੋਰ ਰਾਊਂਡ ਸ਼ੁਰੂ ਹੋਵੇਗਾ, ਜਿਸ 'ਚ ਐਤਵਾਰ 23 ਸਤੰਬਰ ਨੂੰ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਇਕ ਵਾਰ ਫਿਰ ਆਹਮੋ -ਸਾਹਮਣੇ ਹੋਣਗੀਆਂ। ਇਹ ਮੁਕਾਬਲਾ ਵੀ ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਜਾਵੇਗਾ। 

ਸੁਪਰ 4 ਦਾ ਪ੍ਰੋਗਰਾਮ
ਸੁਪਰ ਫੋਰ ਰਾਊਂਡ 'ਚ ਕੁੱਲ 6 ਮੈਚ ਹੋਣਗੇ, ਜਿਸ 'ਚ ਹਰ ਟੀਮ ਇਕ ਦੂਜੇ ਨਾਲ ਭਿੜੇਗੀ। ਮਤਲਬ ਭਾਰਤੀ ਟੀਮ ਪਾਕਿਸਤਾਨ ਦੇ ਇਲਾਵਾ ਬੰਗਲਾਦੇਸ਼ ਨਾਲ ਵੀ ਮੁਕਾਬਲਾ ਖੇਡੇਗੀ। 21 ਸਤੰਬਰ ਨੂੰ ਪਾਕਿਸਤਾਨ ਅਤੇ ਅਫਗਾਨਿਸਤਾਨ ਦਾ ਮੈਚ ਹੋਵੇਗਾ। ਇਸੇ ਦਿਨ ਭਾਰਤ ਅਤੇ ਬੰਗਲਾਦੇਸ਼ ਦਾ ਮੁਕਾਬਲਾ ਵੀ ਹੋਵੇਗਾ। ਇਸ ਤੋਂ ਬਾਅਦ 23 ਸਤੰਬਰ ਨੂੰ ਟੀਮ ਇੰਡੀਆ-ਪਾਕਿਸਤਾਨ ਵਿਚਾਲੇ ਮੈਚ ਹੋਵੇਗਾ ਅਤੇ ਅਫਗਾਨਿਸਤਾਨ ਦੀ ਟੀਮ ਬੰਗਲਾਦੇਸ਼ ਨਾਲ ਲੋਹਾ ਲਵੇਗੀ। 25 ਸਤੰਬਰ ਨੁੰ ਭਾਰਤ-ਅਫਗਾਨਿਸਤਾਨ ਦਾ ਮੈਚ ਹੋਵੇਗਾ ਅਤੇ 26 ਸਤੰਬਰ ਨੁੰ ਬੰਗਲਾਦੇਸ਼ ਅਤੇ ਪਾਕਿਸਤਾਨ ਦਾ ਮੈਚ ਹੋਵੇਗਾ।

ਏਸ਼ੀਆ ਕੱਪ ਦਾ ਫਾਈਨਲ 28 ਸਤੰਬਰ ਨੂੰ ਖੇਡਿਆ ਜਾਵੇਗਾ ਅਤੇ ਫੈਂਸ ਐਕਸਪਰਟਸ ਨੂੰ ਉਮੀਦ ਹੈ ਕਿ ਖਿਤਾਬੀ ਮੁਕਾਬਲਾ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੀ ਹੋਵੇਗਾ। ਜੇਕਰ ਅਜਿਹਾ ਹੋਇਆ ਤਾਂ ਭਾਰਤ-ਪਾਕਿ ਪ੍ਰਸ਼ੰਸਕਾਂ ਨੂੰ ਇਕ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲੇਗਾ। ਹਾਲਾਂਕਿ ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੀਆਂ ਟੀਮਾਂ ਵੀ ਦਮਦਾਰ ਹਨ। ਪਿਛਲੇ ਏਸ਼ੀਆ ਕੱਪ 'ਚ ਵੀ ਬੰਗਲਾਦੇਸ਼ ਨੇ ਫਾਈਨਲ 'ਚ ਜਗ੍ਹਾ ਬਣਾਈ ਸੀ, ਹਾਲਾਂਕਿ ਉਸ ਨੂੰ ਟੀਮ ਇੰਡੀਆ ਤੋਂ ਹਾਰ ਝਲਣੀ ਪਈ ਸੀ।                        


Related News