ਪਾਕਿਸਤਾਨ ਨੂੰ ਵੱਡਾ ਝਟਕਾ, ਇਹ ਵੱਡਾ ਖਿਡਾਰੀ ਹੋ ਸਕਦਾ ਹੈ ਬਾਹਰ
Sunday, Feb 23, 2025 - 12:51 PM (IST)

ਦੁਬਈ- ਚੈਂਪੀਅਨਜ਼ ਟਰਾਫੀ 2025 'ਚ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਬਹੁਤ ਉਡੀਕਿਆ ਜਾ ਰਿਹਾ ਮੈਚ ਖੇਡਿਆ ਜਾਣਾ ਹੈ। ਇਸ ਮਹਾਨ ਮੁਕਾਬਲੇ ਦੇ ਸ਼ੁਰੂ ਹੋਣ 'ਚ ਕੁਝ ਹੀ ਸਮਾਂ ਬਾਕੀ ਹੈ ਪਰ ਇਸ ਕਰੋ ਜਾਂ ਮਰੋ ਦੇ ਮੈਚ ਤੋਂ ਪਹਿਲਾਂ ਪਾਕਿਸਤਾਨ ਨੂੰ ਵੱਡਾ ਝਟਕਾ ਲੱਗਾ ਹੈ।
ਬਾਬਰ ਆਜ਼ਮ ਦਾ ਭਾਰਤ ਖਿਲਾਫ ਖੇਡਣਾ ਮੁਸ਼ਕਿਲ
ਪਾਕਿਸਤਾਨ ਦੇ ਸਟਾਰ ਬੱਲੇਬਾਜ਼ ਬਾਬਰ ਆਜ਼ਮ ਮੈਚ ਤੋਂ ਪਹਿਲਾਂ ਟੀਮ ਦੀ ਟ੍ਰੇਨਿੰਗ ਤੋਂ ਗੈਰਹਾਜ਼ਰ ਰਹੇ ਸਨ ਅਤੇ ਐਤਵਾਰ ਨੂੰ ਇੱਥੇ ਭਾਰਤ ਖਿਲਾਫ ਹੋਣ ਵਾਲੇ ਮੈਚ ਲਈ ਉਨ੍ਹਾਂ ਦੇ ਖੇਡਣ ਨੂੰ ਲੈ ਕੇ ਕੋਈ ਸਪੱਸ਼ਟਤਾ ਨਹੀਂ ਹੈ। ਆਜ਼ਮ ਨੂੰ ਪਹਿਲੇ ਮੈਚ 'ਚ ਨਿਊਜ਼ੀਲੈਂਡ ਤੋਂ ਮਿਲੀ 60 ਦੌੜਾਂ ਦੀ ਹਾਰ 'ਚ 94 ਗੇਂਦਾਂ 'ਚ 64 ਦੌੜਾਂ ਬਣਾਉਣ ਲਈ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਕਰਾਚੀ 'ਚ 320 ਦੇ ਟੀਚੇ ਦਾ ਪਿੱਛਾ ਕਰਦੇ ਹੋਏ ਤੇਜ਼ੀ ਨਾਲ ਸਕੋਰ ਕਰਨ 'ਚ ਅਸਫਲ ਰਹਿਣ ਲਈ ਉਨ੍ਹਾਂ ਦੀ ਆਲੋਚਨਾ ਹੋਈ।
ਇਹ ਵੀ ਪੜ੍ਹੋ- 'ਮੈਨੂੰ ਤੁਹਾਨੂੰ ਬਹੁਤ ਮਿਸ ਕਰਦੀ ਹਾਂ..' ਯੁਜਵੇਂਦਰ ਤੋਂ ਤਲਾਕ ਤੋਂ ਬਾਅਦ ਭਾਵੁਕ ਹੋਈ ਧਨਸ਼੍ਰੀ!
ਅਭਿਆਸ ਸੈਸ਼ਨ ਤੋਂ ਲਈ ਛੁੱਟੀ
ਇਕ ਰਿਪੋਰਟ ਮੁਤਾਬਕ ਸ਼ਨੀਵਾਰ ਸ਼ਾਮ ਅਭਿਆਸ ਸੈਸ਼ਨ 'ਚ ਨਜ਼ਰ ਨਾ ਆਉਣ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਹਨ ਕਿ ਭਾਰਤ ਦੇ ਖਿਲਾਫ ਹੋਣ ਵਾਲੇ ਮੈਚ ਲਈ ਉਨ੍ਹਾਂ ਨੂੰ ਨਹੀਂ ਚੁਣਿਆ ਜਾ ਸਕਦਾ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਮੁਖੀ ਨਕਵੀ ਵੀ ਇਸ ਅਭਿਆਸ ਸੈਸ਼ਨ 'ਚ ਸ਼ਾਮਲ ਸਨ ਅਤੇ ਬਾਬਰ ਆਜ਼ਮ ਇਕੱਲੇ ਅਜਿਹੇ ਖਿਡਾਰੀ ਸਨ ਜਿਨ੍ਹਾਂ ਨੇ ਇਸ ਤੋਂ ਛੁੱਟੀ ਲੈਣ ਦਾ ਫੈਸਲਾ ਕੀਤਾ ਸੀ। ਅੰਤਰਿਮ ਮੁੱਖ ਕੋਚ ਆਕਿਬ ਜਾਵੇਦ ਨੇ ਅਭਿਆਸ ਤੋਂ ਬਾਅਦ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਆਜ਼ਮ ਦੀ ਗੈਰਹਾਜ਼ਰੀ ਦਾ ਕੋਈ ਖਾਸ ਕਾਰਨ ਨਹੀਂ ਦੱਸਿਆ ਅਤੇ ਕਿਹਾ ਕਿ ਸਾਬਕਾ ਕਪਤਾਨ ਨੇ ਆਰਾਮ ਕਰਨ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ- ਮਸ਼ਹੂਰ ਅਦਾਕਾਰ ਹੋਇਆ ਹਾਦਸੇ ਦਾ ਸ਼ਿਕਾਰ
ਤੁਹਾਨੂੰ ਦੱਸ ਦਈਏ ਕਿ ਭਾਰਤ ਨੇ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਦੁਬਈ 'ਚ ਚੈਂਪੀਅਨਜ਼ ਟਰਾਫੀ 2025 ਦੇ ਮੈਚ ਖੇਡ ਰਿਹਾ ਹੈ। ਜੇਕਰ ਭਾਰਤ ਅੱਗੇ ਵਧਦਾ ਹੈ ਤਾਂ ਟੂਰਨਾਮੈਂਟ ਦਾ ਫਾਈਨਲ ਵੀ ਦੁਬਈ 'ਚ ਹੀ ਹੋਵੇਗਾ।