AFC ਅੰਡਰ 19 ਮਹਿਲਾ ਕੁਆਲੀਫਾਇਰਸ ''ਚ ਭਾਰਤ ਅਤੇ ਪਾਕਿ ਵਿਚਾਲੇ ਪਹਿਲਾ ਮੁਕਾਬਲਾ

Tuesday, Oct 23, 2018 - 03:48 PM (IST)

AFC ਅੰਡਰ 19 ਮਹਿਲਾ ਕੁਆਲੀਫਾਇਰਸ ''ਚ ਭਾਰਤ ਅਤੇ ਪਾਕਿ ਵਿਚਾਲੇ ਪਹਿਲਾ ਮੁਕਾਬਲਾ

ਚੋਨਬਰੀ— ਭਾਰਤੀ ਮਹਿਲਾ ਅੰਡਰ-19 ਫੁੱਟਬਾਲ ਟੀਮ ਬੁੱਧਵਾਰ ਨੂੰ ਇੱਥੇ ਏ.ਐੱਫ.ਸੀ. ਚੈਂਪੀਅਨਸ਼ਿਪ ਕੁਆਲੀਫਾਇਰ ਦੇ ਸ਼ੁਰੂਆਤੀ ਮੈਚ 'ਚ ਪਾਕਿਸਤਾਨ ਨਾਲ ਖੇਡੇਗੀ। ਭਾਰਤ ਦੇ ਕੋਚ ਐਲੇਕਸ ਐਮਬਰੋਜ ਨੇ ਕਿਹਾ ਕਿ ਟੀਮ ਜਜ਼ਬਾਤ ਨੂੰ ਕਾਬੂ 'ਚ ਰੱਖ ਕੇ ਖੇਡੇਗੀ। ਉਨ੍ਹਾਂ ਕਿਹਾ, ''ਅਸੀਂ ਜੇਕਰ ਜਜ਼ਬਾਤੀ ਹੋ ਗੋਏ ਤਾਂ ਟੀਚੇ ਤੋਂ ਭਟਕ ਜਾਵਾਂਗੇ। ਅਸੀਂ ਪਹਿਲੇ ਮੈਚ ਤੋਂ ਪੂਰੇ ਤਿੰਨ ਅੰਕ ਲੈਣਾ ਚਾਹੁੰਦੇ ਹਾਂ। ਪਾਕਿਸਤਾਨ ਖਿਲਾਫ ਮੈਚ ਵੀ ਆਮ ਮੈਚਾਂ ਵਾਂਗ ਹੋਵੇਗਾ। ਮੈਂ ਚਾਹੁੰਦਾ ਹਾਂ ਕਿ ਸਾਡੇ ਖਿਡਾਰੀ ਆਪਣੀ ਸੁਭਾਵਕ ਖੇਡ ਦਿਖਾਉਣ ਅਤੇ ਰਣਨੀਤੀ 'ਤੇ ਅਮਲ ਕਰਨ।''

ਦੋਵੇਂ ਟੀਮਾਂ ਸੈਫ ਅੰਡਰ-18 ਚੈਂਪੀਅਨਸ਼ਿਪ 'ਚ ਖੇਡੀਆਂ ਸਨ ਪਰ ਉਸ 'ਚ ਇਕ ਦੂਜੇ ਨਾਲ ਸਾਹਮਣਾ ਨਹੀਂ ਹੋਇਆ। ਭਾਰਤ ਆਪਣੇ ਗਰੁੱਪ 'ਚ ਚੋਟੀ 'ਤੇ ਰਿਹਾ ਅਤੇ ਕਾਂਸੀ ਤਮਗਾ ਜਿੱਤਿਆ ਸੀ ਜਦਕਿ ਪਾਕਿਸਤਾਨ ਸਾਰੇ ਮੈਚ ਹਾਰ ਗਿਆ ਸੀ। ਪਾਕਿਸਤਾਨ ਦੇ ਕੋਚ ਮੁਹੰਮਦ ਸਿੱਦਕੀ ਸ਼ੇਖ ਨੇ ਭਾਰਤ ਦੀ ਸ਼ਲਾਘਾ ਕਰਦੇ ਹੋਏ ਕਿਹਾ, ''ਸਾਡੇ ਖਿਡਾਰੀਆਂ ਨੂੰ ਇਸ 'ਚ ਕਾਫੀ ਕੁਝ ਸਿੱਖਣ ਦਾ ਮੌਕਾ ਮਿਲੇਗਾ। ਭਾਰਤੀ ਟੀਮ ਬਹੁਤ ਚੰਗਾ ਖੇਡ ਰਹੀ ਹੈ। ਸਾਨੂੰ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਹੋਵੇਗਾ।'' ਇਸੇ ਦਿਨ ਥਾਈਲੈਂਡ ਅਤੇ ਨੇਪਾਲ ਵਿਚਾਲੇ ਵੀ ਮੁਕਾਬਲਾ ਹੋਵੇਗਾ।


Related News