ਦਰਸ਼ਕਾਂ ਅਤੇ ਮੀਡੀਆ ਦੀ ਗੈਰਮੌਜੂਦਗੀ ''ਚ ਭਿੜਨਗੇ ਭਾਰਤ ਤੇ ਓਮਾਨ
Wednesday, Dec 26, 2018 - 05:41 PM (IST)

ਅਬੂਧਾਬੀ : ਆਪਣੀ ਰਣਨੀਤੀ ਦਾ ਖੁਲ੍ਹਾਸਾ ਨਹੀਂ ਕਰਨ ਦੀ ਕਵਾਇਦ ਵਿਚ ਭਾਰਤ ਅਤੇ ਓਮਾਨ ਏ. ਐੱਫ. ਸੀ. ਏਸ਼ੀਆਈ ਫੁੱਟਬਾਲ ਟੂਰਨਾਮੈਂਟ ਤੋਂ ਪਹਿਲਾਂ ਆਪਣਾ ਆਖਰੀ ਦੋਸਤਾਨਾ ਮੈਚ ਵੀਰਵਾਰ ਨੂੰ ਦਰਸ਼ਕਾਂ ਅਤੇ ਮੀਡੀਆ ਦੀ ਗੈਰਮੌਜੂਦਗੀ ਵਿਚ ਖੇਡਣਗੇ। ਬਨਿਆਸ ਸਟੇਡੀਅਮ ਵਿਚ ਹੋਣ ਵਾਲੇ ਮੈਚ ਤੋਂ ਇਕ ਦਿਨ ਪਹਿਲਾਂ ਭਾਰਤ ਦੇ ਮੁੱਖ ਕੋਚ ਸਟੀਫਨ ਕੋਨਸਟੇਨਟਾਈਨ ਨੇ ਕਿਹਾ ਕਿ ਉਹ ਇੱਥੇ ਆਸਾਨ ਮੁਕਾਬਲੇ ਖੇਡਣ ਦੀ ਉਮੀਦ ਦੇ ਨਾਲ ਨਹੀਂ ਆਏ। ਇਹ ਮੈਚ ਆਗਾਮੀ ਏਸ਼ੀਆਈ ਕੱਪ ਦੀ ਭਾਰਤ ਦੀ ਤਿਆਰੀ ਦਾ ਹਿੱਸਾ ਹੈ। ਦੋਵਾਂ ਮੁੱਖ ਕੋਚਾਂ ਨੇ ਬੰਦ ਦਰਵਾਜੇ ਦੇ ਪਿੱਛੇ ਇਹ ਮੈਚ ਖੇਡਣ ਦਾ ਫੈਸਲਾ ਕੀਤਾ ਹੈ। ਇਸ ਮੈਚ ਦਾ ਕੋਈ ਪ੍ਰਸਾਰਣ ਨਹੀਂ ਹੋਵੇਗਾ ਅਤੇ ਦਰਸ਼ਕ ਅਤੇ ਮੀਡੀਆ ਵੀ ਸਟੈਂਡਜ਼ 'ਚ ਮੌਜੂਦ ਨਹੀਂ ਹੋਣਗੇ। ਭਾਰਤ ਏਸ਼ੀਆ ਕੱਪ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ 6 ਜਨਵਰੀ ਨੂੰ ਥਾਈਲੈਂਡ ਖਿਲਾਫ ਕਰੇਗਾ।
ਓਮਾਨ ਖਿਲਾਫ ਮੁਕਾਬਲੇ 'ਤੇ ਕਾਨਸਟੇਨਟਾਈਨ ਨੇ ਕਿਹਾ, ''ਇਹ ਕਾਫੀ ਸੱਖਤ ਹੋਵੇਗਾ। ਅਸੀਂ ਏਸ਼ੀਆ ਦੀ ਚੋਟੀ ਟੀਮਾਂ ਨਾਲ ਖੇਡਣ ਆਏ ਹਾਂ। ਅਸੀਂ ਜਾਰਡਨ, ਚੀਨ ਵਰਗੀ ਟੀਮਾਂ ਖਿਲਾਫ ਖੇਡੇ। ਸਰਵਸ੍ਰੇਸ਼ਠ ਸੰਭਾਵਤ ਤਿਆਰੀਆਂ ਲਈ ਸਾਨੂੰ ਇਸ ਤਰ੍ਹਾਂ ਦੇ ਮੈਚ ਖੇਡਣ ਦੀ ਜ਼ਰੂਰਤ ਹੈ।''
ਓਮਾਨ ਫੀਫਾ ਰੈਂਕਿੰਗ 'ਚ 82 ਜਦਕਿ ਭਾਰਤ 97ਵੇਂ ਨੰਬਰ ਦੀ ਟੀਮ ਹੈ। ਭਾਰਤ ਪਿਛਲੀ ਵਾਰ ਓਮਾਨ ਤੋਂ ਫੀਫਾ ਵਿਸ਼ਵ ਕੱਪ ਰੂਸ 2018 ਦੇ ਕੁਆਲੀਫਾਇਰ ਮੁਕਾਬਲੇ 'ਚ 2 ਵਾਰ ਭਿੜਿਆ ਸੀ ਅਤੇ ਓਮਾਨ ਦੋਵੇਂ ਵਾਰ ਜਿੱਤ ਦਰਜ ਕਰਨ 'ਚ ਸਫਲ ਰਿਹਾ। ਕਾਂਸਟੇਨਟਾਈਨ ਨੇ ਕਿਹਾ, ''ਅਸੀਂ ਕਾਫੀ ਬਦਕਿਸਮਤ ਰਹੇ ਕਿ ਬੈਂਗਲੁਰੂ ਵਿਚ ਪਹਿਲਾ ਚਰਣ ਹਾਰ ਗਏ। ਇਹ ਕੁਆਲੀਫਾਇਰ ਵਿਚ ਸਾਡਾ ਪਹਿਲਾ ਗਰੁਪ ਚਰਣ ਮੈਚ ਸੀ ਪਰ ਸਾਡੀ ਟੀਮ ਵਿਚ ਕਾਫੀ ਸੁਧਾਰ ਹੋਇਆ ਹੈ ਅਤੇ ਸਾਡੀ ਟੀਮ ਹੁਣ ਵੱਧ ਨੌਜਵਾਨ ਹੈ। ਭਾਰਤੀ ਟੀਮ ਏਸ਼ੀਆਈ ਕੱਪ ਲਈ ਅਬੂਧਾਬੀ ਵਿਚ ਸਭ ਤੋਂ ਪਹਿਲਾਂ ਪਹੁੰਚੀ ਹੈ।