ਸਪਿਨਰਾਂ ਦੀ ਮਦਦਗਾਰ ਵਾਨਖੇੜੇ ਦੀ ਪਿੱਚ 'ਤੇ ਗੇਂਦ ਦੀ ਦਿਸ਼ਾ 'ਚ ਖੇਡਣਾ ਜ਼ਰੂਰੀ : ਗਿੱਲ

12/04/2021 3:46:20 AM

ਮੁੰਬਈ- ਭਾਰਤ ਦੇ ਨੌਜਵਾਨ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਸ਼ੁੱਕਰਵਾਰ ਨੂੰ ਨਿਊਜ਼ੀਲੈਂਡ ਦੇ ਵਿਰੁੱਧ ਦੂਜੇ ਟੈਸਟ ਦੇ ਪਹਿਲੇ ਦਿਨ ਸਪਿਨਰਾਂ ਦੀ ਮਦਦਗਾਰ ਰਹੀ ਵਾਨਖੇੜੇ ਦੀ ਪਿੱਚ 'ਤੇ ਗੇਂਦ ਦੀ ਦਿਸ਼ਾ ਖੇਡਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। 22 ਸਾਲਾ ਦੇ ਗਿੱਲ ਨੇ 71 ਗੇਂਦਾਂ ਵਿਚ 44 ਦੌੜਾਂ ਬਣਾਈਆਂ ਪਰ ਇਕ ਵਾਰ ਫਿਰ ਵਧੀਆ ਸ਼ੁਰੂਆਤ ਨੂੰ ਵੱਡੀ ਪਾਰੀ ਵਿਚ ਬਦਲਣ 'ਚ ਅਸਫਲ ਰਹੇ। ਉਨ੍ਹਾਂ ਨੂੰ ਖੱਬੇ ਹੱਥ ਦੇ ਸਪਿਨਰ ਏਜ਼ਾਜ਼ ਪਟੇਲ ਨੇ ਆਊਟ ਕੀਤਾ, ਜਿਨ੍ਹਾਂ ਨੇ ਪਹਿਲੇ ਦਿਨ ਪਵੇਲੀਅਨ ਜਾਣ ਵਾਲੇ ਚਾਰ ਭਾਰਤੀ ਬੱਲੇਬਾਜ਼ਾਂ ਦੇ ਵਿਕਟ ਹਾਸਲ ਕੀਤੇ।

ਇਹ ਖ਼ਬਰ ਪੜ੍ਹੋ- SL v WI : ਸ਼੍ਰੀਲੰਕਾ ਨੇ ਵਿੰਡੀਜ਼ ਨੂੰ ਟੈਸਟ ਸੀਰੀਜ਼ 'ਚ 2-0 ਨਾਲ ਕੀਤਾ ਕਲੀਨ ਸਵੀਪ

PunjabKesari


ਗਿੱਲ ਨੇ ਦਿਨ ਦੇ ਖੇਡ ਤੋਂ ਬਾਅਦ ਕਿਹਾ ਕਿ ਮੈਂ ਵਧੀਆ ਬੱਲੇਬਾਜ਼ੀ ਕਰ ਰਿਹਾ ਸੀ ਤੇ ਇਹ ਮੇਰੇ ਲਈ ਵੱਡਾ ਮੌਕਾ ਸੀ ਪਰ ਬਦਕਿਮਸੀ ਨਾਲ ਮੈਂ ਇਸ ਤੋਂ (ਵੱਡੀ ਪਾਰੀ) ਖੁੰਝ ਗਿਆ। ਇਸ ਪਿੱਚ 'ਤੇ ਤੇਜ਼ ਗੇਂਦਬਾਜ਼ਾਂ ਦੇ ਲਈ ਜ਼ਿਆਦਾ ਕੁਝ ਨਹੀਂ ਸੀ ਪਰ ਸਪਿਨਰਾਂ ਨੂੰ ਮਦਦ ਮਿਲ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਕੋਈ-ਕੋਈ ਗੇਂਦ ਜ਼ਿਆਦਾ ਸਪਿਨ ਹੋ ਰਹੀ ਸੀ ਤੇ ਰੁੱਕ ਕੇ ਆ ਰਹੀ ਸੀ। ਮੈਨੂੰ ਹਾਲਾਂਕਿ ਲੱਗਦਾ ਹੈ ਕਿ ਦਿਨ ਦਾ ਖੇਡ ਜਿਵੇਂ-ਜਿਵੇਂ ਅੱਗੇ ਵਧਿਆ, ਪਿੱਚ ਆਮਵਾਂਗ ਹੋਣ ਲੱਗੀ। ਉਨ੍ਹਾਂ ਨੇ ਕਿਹਾ ਕਿ ਗੇਂਦ ਦੀ ਦਿਸ਼ਾ ਵਿਚ ਖੇਡਣਾ ਮਹੱਤਵਪੂਰਨ ਹੈ। ਜੇਕਰ ਇਹ ਸਪਿਨ ਹੋ ਰਹੀ ਹੈ ਤਾਂ ਸਪਿਨ ਦੇ ਨਾਲ ਖੇਡਣ ਤੋਂ ਬਚਣਾ ਚਾਹੀਦਾ। ਜੇਕਰ ਜ਼ਿਆਦਾ ਸਪਿਨ ਹੁੰਦੀ ਹੈ ਤਾਂ ਤੁਹਾਨੂੰ ਉਮੀਦ ਕਰਨੀ ਹੋਵੇਗੀ ਇਹ ਤੁਹਾਡੇ ਬੱਲੇ ਦੇ ਬਾਹਰੀ ਕਿਨਾਰੇ ਨਾਲ ਨਹੀਂ ਟਕਰਾਈ। ਤੁਸੀਂ ਕੋਸ਼ਿਸ਼ ਕਰਦੇ ਰਹੋ, ਖਾਸ ਕਰ ਖੱਬੇ ਹੱਥ ਦੇ ਸਪਿਨਰਾਂ ਦੇ ਵਿਰੁੱਧ। 

ਇਹ ਖ਼ਬਰ ਪੜ੍ਹੋ- ਸਿੰਧੂ ਆਖਰੀ ਗਰੁੱਪ ਮੈਚ ਹਾਰੀ ਪਰ ਸੈਮੀਫਾਈਨਲ ਖੇਡੇਗੀ

PunjabKesari


ਗਿੱਲ ਆਪਣਾ 10ਵਾਂ ਟੈਸਟ ਮੈਚ ਖੇਡ ਰਹੇ ਹਨ ਪਰ ਹੁਣ ਤੱਕ ਸੈਂਕੜਾ ਨਹੀਂ ਲਗਾ ਸਕੇ ਹਨ। ਉਨ੍ਹਾਂ ਨੇ ਹੁਣ ਤੱਕ 18 ਪਾਰੀਆਂ ਵਿਚ ਚਾਰ ਅਰਧ ਸੈਂਕੜੇ ਲਗਾਏ ਹਨ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸੈਂਕੜਾ ਲਗਾਉਣ ਵਿਚ ਅਸਫਲ ਦੇ ਪਿੱਛੇ ਉਸਦੀ ਇਕਾਗਰਤਾ ਕੋਈ ਮੁੱਦਾ ਨਹੀਂ ਹੈ। ਟੈਸਟ ਵਿਚ ਉਸਦਾ ਸਰਵਸ੍ਰੇਸ਼ਠ ਸਕੋਰ 91 ਦੌੜਾਂ ਹਨ। ਉਨ੍ਹਾਂ ਨੇ ਕਿਹਾ ਕਿ ਬਦਕਿਮਸੀ ਨਾਲ ਮੈਂ ਇਨ੍ਹਾਂ 10 ਮੈਚਾਂ ਵਿਚ ਅਜੇ ਤੱਕ ਸੈਂਕੜਾ ਨਹੀਂ ਬਣਾਇਆ ਪਰ ਇਹ ਮੇਰੀ ਇਕਾਗਰਤਾ ਦੇ ਕਾਰਨ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਵਧੀਆ ਸ਼ੁਰੂਆਤ ਨੂੰ ਵੱਡੇ ਸਕੋਰ ਵਿਚ ਬਦਲਣਾ ਅਸਲ ਵਿਚ ਮੇਰੀ ਤਾਕਤ ਹੈ। 

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News