ਫਾਰਗੁਸਨ ਦੀ ਸ਼ਾਨਦਾਰ ਯਾਰਕਰ ''ਤੇ ਧਵਨ ਦੀਆਂ ਉੱਡੀਆਂ ਗਿੱਲੀਆਂ (ਵੀਡੀਓ)

Wednesday, Feb 06, 2019 - 05:57 PM (IST)

ਫਾਰਗੁਸਨ ਦੀ ਸ਼ਾਨਦਾਰ ਯਾਰਕਰ ''ਤੇ ਧਵਨ ਦੀਆਂ ਉੱਡੀਆਂ ਗਿੱਲੀਆਂ (ਵੀਡੀਓ)

ਸਪੋਰਟਸ ਡੈਸਕ : ਵੇਲਿੰਗਟਨ 'ਚ ਖੇਡੇ ਗਏ ਪਹਿਲੇ ਟੀ-20 ਵਿਚ ਭਾਰਤੀ ਟੀਮ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਮੇਜ਼ਬਾਨ ਨਿਊਜ਼ੀਲੈਂਡ ਨੇ ਇਹ ਮੁਕਾਬਲਾ 80 ਦੌੜਾਂ ਨਾਲ ਜਿੱਤਿਆ। ਕੀਵੀ ਟੀਮ ਨੇ ਸੀਰੀਜ਼ ਵਿਚ 1-0 ਦੀ ਬੜ੍ਹਤ ਹਾਸਲ ਕਰ ਲਈ ਹੈ। ਅਜਿਹੇ 'ਚ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੂੰ ਕੀਵੀ ਗੇਂਦਬਾਜ਼ ਨੇ ਇਕ ਅਜਿਹੀ ਗੇਂਦ ਸੁੱਟੀ ਜਿਸ ਨੂੰ ਦੇਖ ਕੇ ਹੈਰਾਨ ਰਹਿ ਗਏ।

PunjabKesari

ਦਰਅਸਲ, ਜਦੋਂ ਭਾਰਤੀ ਟੀਮ ਬੱਲੇਬਾਜ਼ੀ ਕਰਨ ਉਤਰੀ ਤਾਂ ਸ਼ਿਖਰ ਧਵਨ ਧਵਨ ਇਕ ਪਾਸੇ ਲਗਾਤਾਰ ਦੌੜਾਂ ਬਣਾ ਰਹੇ ਸੀ ਪਰ ਲਾਕੀ ਫਾਰਗੁਸਨ ਗੇਂਦ 'ਤੇ ਬੋਲਡ ਹੋ ਗਏ। 29 ਦੌੜਾਂ ਬਣਾ ਚੁੱਕੇ ਧਵਨ ਫਾਰਗੁਸਨ ਦੀ 151 ਕਿਲੋਮੀਟਰ/ਪ੍ਰਤੀ ਘੰਟਾ ਦੀ ਰਫਤਾਰ ਵਾਲੀ ਗੇਂਦ 'ਤੇ ਬੋਲਡ ਹੋ ਗਏ। ਇਸ ਤੋਂ ਪਹਿਲਾਂ ਨੌਜਵਾਨ ਵਿਕਟਕੀਪਰ ਬੱਲੇਬਾਜ਼ ਟਿਮ ਸੀਫਰਟ ਨੇ ਭਾਰਤੀ ਗੇਂਦਬਾਜ਼ੀ ਹਮਲੇ ਦੀ ਧੱਜੀਆਂ ਉਡਾਉਂਦਿਆਂ 43 ਗੇਂਦਾਂ 'ਤੇ 84 ਦੌੜਾਂ ਬਣਾਈਆਂ।

ਨਿਊਜ਼ੀਲੈਂਡ ਨੇ ਪਹਿਲਾਂ ਟੀ-20 ਕ੍ਰਿਕਟ ਮੈਚ ਵਿਚ ਬੁੱਧਵਾਰ ਨੂੰ ਭਾਰਤ ਖਿਲਾਫ 6 ਵਿਕਟਾਂ 'ਤੇ 219 ਦੌੜਾਂ ਦਾ ਸਕੋਰ ਬਣਾਇਆ। ਟੀ-20 ਕ੍ਰਿਕਟ ਵਿਚ ਸੀਫਰਟ ਦਾ ਪਿਛਲਾ ਸਰਵਉੱਚ ਸਕੋਰ 14 ਦੌੜਾਂ ਸੀ। ਉਸ ਨੂੰ ਅੱਜ ਕੌਲਿਨ ਮੁਨਰੋ ਦੇ ਨਾਲ ਪਾਰੀ ਦਾ ਆਗਾਜ਼ ਕਰਨ ਭੇਜਿਆ ਗਿਆ। ਦੋਵਾਂ ਨੇ ਸਿਰਫ 8.2 ਓਵਰਾਂ ਵਿਚ 86 ਦੌੜਾਂ ਜੋੜਕੇ ਟੀਮ ਨੂੰ ਤੇਜ਼ ਸ਼ੁਰੂਆਤ ਦਿੱਤੀ।


Related News