IND vs IRE 1st T20i: ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ, ਪ੍ਰਸਿੱਧ ਤੇ ਰਿੰਕੂ ਕਰ ਰਹੇ ਡੈਬ

Friday, Aug 18, 2023 - 07:22 PM (IST)

IND vs IRE 1st T20i: ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ, ਪ੍ਰਸਿੱਧ ਤੇ ਰਿੰਕੂ ਕਰ ਰਹੇ ਡੈਬ

ਸਪੋਰਟਸ ਡੈਸਕ- ਭਾਰਤ ਅਤੇ ਆਇਰਲੈਂਡ ਵਿਚਾਲੇ ਤਿੰਨ ਮੈਚ ਦੀ ਟੀ-20 ਸੀਰੀਜ਼ ਦਾ ਪਹਿਲਾ ਮੁਕਾਬਲਾ ਡਬਲਿਨ 'ਚ ਖੇਡਿਆ ਜਾ ਰਿਹਾ ਹੈ। ਭਾਰਤੀ ਕਪਤਾਨ ਜਸਪ੍ਰੀਤ ਬੁਮਰਾਹ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਟੀਮ ਲਈ ਰਿੰਕੂ ਸਿੰਘ ਅਤੇ ਪ੍ਰਸਿੱਧ ਕ੍ਰਿਸ਼ਨਾ ਪਹਿਲਾ ਟੀ-20 ਅੰਤਰਰਾਸ਼ਟਰੀ ਮੈਂਚ ਖੇਡ ਰਹੇ ਹਨ। ਇਸ ਮੈਚ 'ਚ ਭਾਰਤ ਦੀ ਨੌਜਵਾਨ ਟੀਮ ਐਕਸ਼ਨ 'ਚ ਦਿਸੇਗੀ। ਬੁਮਰਾਹ ਅਤੇ ਸੈਮਸਨ ਨੂੰ ਛੱਡ ਕੇ ਜ਼ਿਆਦਾਤਰ ਨੌਜਵਾਨ ਖਿਡਾਰੀ ਹੀ ਇਸ ਮੈਚ 'ਚ ਖੇਡਣਗੇ।

ਮੈਚ ਤੋਂ ਪਹਿਲਾਂ ਭਾਰਤੀ ਕਪਤਾਨ ਜਸਪ੍ਰੀਤ ਬੁਮਰਾਹ ਨੇ ਪ੍ਰਸਿੱਧ ਕ੍ਰਿਸ਼ਨਾ ਅਤੇ ਰਿੰਕੂ ਸਿੰਘ ਨੂੰ ਭਾਰਤੀ ਟੀਮ ਦੀ ਕੈਪ ਦਿੱਤੀ। ਇਹ ਦੋਵੇਂ ਖਿਡਾਰੀ ਇਸ ਮੈਚ 'ਚ ਭਾਰਤ ਲਈ ਆਪਣਾ ਟੀ-20 ਡੈਬਿਊ ਕਰ ਰਹੇ ਹਨ। ਕ੍ਰਿਸ਼ਨਾ ਪਹਿਲਾ ਟੀਮ ਇੰਡੀਆ ਲੀ ਵਨਡੇ ਖੇਡ ਚੁੱਕੇ ਹਨ, ਜਦਕਿ ਰਿਕੂ ਪਹਿਲੀ ਵਾਰ ਭਾਰਤ ਲਈ ਕੋਈ ਮੈਚ ਖੇਡ ਰਹੇ ਹਨ। 

ਦੋਵਾਂ ਟੀਮਾਂ ਦੀ ਪਲੇਇੰਗ XI

ਭਾਰਤ : ਰੁਤੂਰਾਜ ਗਾਇਕਵਾੜ, ਯਸ਼ਸਵੀ ਜਾਇਸਵਾਲ, ਸੰਜੂ ਸੈਮਸਨ (ਵਿਕਟ ਕੀਪਰ), ਤਿਲਕ ਵਰਮਾ, ਰਿੰਕੂ ਸਿੰਘ, ਸ਼ਿਵਮ ਦੁਬੇ, ਵਾਸ਼ਿੰਗਟਨ ਸੁੰਦਰ, ਪ੍ਰਸਿੱਧ ਕ੍ਰਿਸ਼ਨਾ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ (ਕਪਤਾਨ), ਰਵੀ ਬਿਸ਼ਨੋਈ।

ਆਇਰਲੈਂਡ : ਪਾਲ ਸਟਰਲਿੰਗ (ਕਪਤਾਨ), ਐਂਡਰਿਊ ਬਾਲਬਰਨੀ, ਲੋਰਕਨ ਟਕਰ (ਵਿਕਟ ਕੀਪਰ), ਹੈਰੀ ਟੈਕਟਰ, ਕਰਟਿਸ ਕੈਮਫਰ, ਜਾਰਜ ਡਾਕਰੇਲ, ਮਾਰਕ ਅਡਾਇਰ, ਬੈਰੀ ਮੈਕਾਰਥੀ, ਕ੍ਰੈਗ ਯੰਗ, ਜੋਸ਼ੁਆ ਲਿਟਿਲ, ਬੇਂਜਾਮਿਨ ਵਾਈਟ।


author

Rakesh

Content Editor

Related News