ਕੌਮਾਂਤਰੀ ਟੀ-20 'ਚ ਟੀਮ ਇੰਡੀਆ ਦਾ ਬੰਗਲਾ ਟਾਈਗਰਜ਼ 'ਤੇ ਰਿਹੈ ਦਬਦਬਾ, ਵੋਖੋ ਰਿਕਾਰਡਜ਼

11/03/2019 1:10:43 PM

ਸਪੋਰਟਸ ਡੈਸਕ— ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਅੱਜ ਦਿੱਲੀ ਦੇਅਰੁਣ ਜੇਟਲੀ ਸਟੇਡੀਅਮ 'ਚ ਤਿੰਨ ਮੈਚਾਂ ਦੀ ਟੀ20 ਸੀਰੀਜ ਦਾ ਪਹਿਲਾ ਮੈਚ ਖੇਡਿਆ ਜਾਵੇਗਾ। ਧਿਆਨ ਯੋਗ ਹੈ ਕਿ ਪਹਿਲੀ ਵਾਰ ਦੋਵੇਂ ਟੀਮਾਂ ਵਿਚਾਲੇ ਟੀ20 ਸੀਰੀਜ਼ ਖੇਡੀ ਜਾਵੇਗੀ ਅਤੇ ਇਸ ਤੋਂ ਪਹਿਲਾਂ ਦੋਵਾਂ ਟੀਮਾਂ ਦਾ ਸਾਹਮਣਾ ਸਿਰਫ ਵਰਲਡ ਟੀ-20, ਏਸ਼ੀਆ ਕੱਪ ਅਤੇ ਤਿਕੋਣੀ ਸੀਰੀਜ਼ 'ਚ ਹੋਇਆ ਹੈ। ਹੁਣ ਤੱਕ ਦੋਵਾਂ ਟੀਮਾਂ ਵਿਚਾਲੇ ਜ਼ਿਆਦਾ ਟੀ-20 ਮੁਕਾਬਲੇ ਨਹੀਂ ਖੇਡੇ ਗਏ ਹਨ। ਦੋਵਾਂ ਟੀਮਾਂ ਵਿਚਾਲੇ ਖੇਡੇ ਗਏ ਮੁਕਾਬਲਿਆਂ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਇਸ 'ਚ ਭਾਰਤ ਦਾ ਪਲੜਾ ਕਾਫ਼ੀ ਭਾਰੀ ਹੈ।

ਬੰਗਲਾਦੇਸ਼ ਖਿਲਾਫ ਭਾਰਤ ਦਾ ਪਲਡ਼ਾ ਰਿਹੈ ਭਾਰੀ
ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਸਿਰਫ 8 ਟੀ-20 ਮੁਕਾਬਲੇ ਖੇਡੇ ਗਏ ਹਨ। ਇਨ੍ਹਾਂ ਸਾਰਿਆਂ ਮੁਕਾਬਲਿਆਂ 'ਚ ਭਾਰਤੀ ਟੀਮ ਨੇ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਬੰਗਲਾਦੇਸ਼ ਟੀਮ ਤਕਰੀਬਨ 32 ਮਹੀਨਿਆਂ ਬਾਅਦ ਭਾਰਤ ਦੀ ਜ਼ਮੀਨ 'ਤੇ ਖੇਡਣ ਉਤਰੇਗੀ। ਭਾਰਤ 'ਚ ਦੋਵਾਂ ਟੀਮਾਂ ਵਿਚਾਲੇ ਸਿਰਫ ਇਕ ਹੀ ਟੀ -20 ਮੈਚ ਖੇਡਿਆ ਗਿਆ ਹੈ। ਇਹ ਮੁਕਾਬਲਾ 2016 ਵਰਲਡ ਕੱਪ ਦੇ ਗਰੁਪ ਸਟੇਜ 'ਚ ਹੋਇਆ ਸੀ। ਇਸ ਮੈਚ ਨੂੰ ਭਾਰਤ ਨੇ 1 ਦੌੜ ਦੇ ਫਰਕ ਨਾਲ ਜਿੱਤਿਆ ਸੀ। ਦੋਵਾਂ ਟੀਮਾਂ ਵਿਚਾਲੇ ਪਹਿਲਾ ਮੈਚ 6 ਜੂਨ, 2009 ਨੂੰ ਇੰਗਲੈਂਡ 'ਚ ਵਰਲਡ ਟੀ20 ਦੇ ਦੌਰਾਨ ਖੇਡਿਆ ਗਿਆ ਸੀ ਅਤੇ ਇਸ 'ਚ ਭਾਰਤ ਨੇ 25 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ। ਇਨਾਂ ਦੋਵਾਂ ਟੀਮਾਂ ਨੇ ਆਖਰੀ ਮੈਚ 18 ਮਾਰਚ 2018 ਨੂੰ ਸ਼੍ਰੀਲੰਕਾ ਦੇ ਕੋਲੰਬੋ 'ਚ ਖੇਡਿਆ ਗਿਆ ਸੀ। ਇਸ ਮੁਕਾਬਲੇ 'ਚ ਭਾਰਤ ਨੇ 4 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ।

PunjabKesari

ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੇ ਗਏ ਟੀ-20 ਅੰਤਰਰਾਸ਼ਟਰੀ ਮੁਕਾਬਲੇ
ਭਾਰਤ ਅਤੇ ਬੰਗਲਾਦੇਸ਼ -  ਭਾਰਤ 25 ਦੌੜਾਂ ਨਾਲ ਜਿੱਤਿਆ (ਨਾਟਿੰਘਮ-6 ਜੂਨ 2009)
ਭਾਰਤ ਅਤੇ ਬੰਗਲਾਦੇਸ਼ -  ਭਾਰਤ 8 ਵਿਕਟ ਤੋਂ ਜਿੱਤਿਆ  (ਢਾਕਾ-28 ਮਾਰਚ 2014)
ਭਾਰਤ ਅਤੇ ਬੰਗਲਾਦੇਸ਼ -  ਭਾਰਤ 45 ਦੌੜਾਂ ਨਾਲ ਜਿੱਤਿਆ (ਢਾਕਾ-24 ਫਰਵਰੀ 2016)
ਭਾਰਤ ਅਤੇ ਬੰਗਲਾਦੇਸ਼ -  ਭਾਰਤ 8 ਵਿਕੇਟ ਤੋਂ ਜਿੱਤਿਆ   (ਢਾਕਾ-6 ਮਾਰਚ 2016)
ਭਾਰਤ ਅਤੇ ਬੰਗਲਾਦੇਸ਼ -  ਭਾਰਤ 1 ਦੌੜ  ਨਾਲ ਜਿੱਤਿਆ (ਬੈਗਲੁਰੂ-23 ਮਾਰਚ 2016)
ਭਾਰਤ ਅਤੇ ਬੰਗਲਾਦੇਸ਼ -  ਭਾਰਤ 6 ਵਿਕਟਾਂ ਤੋਂ ਜਿੱਤਿਆ   (ਕੋਲੰਬੋ-8 ਮਾਰਚ 2018)
ਭਾਰਤ ਅਤੇ ਬੰਗਲਾਦੇਸ਼ - ਭਾਰਤ 17 ਦੌੜਾਂ ਨਾਲ ਜਿੱਤਿਆ (ਕੋਲੰਬੋ-14 ਮਾਰਚ 2018)
ਭਾਰਤ ਅਤੇ ਬੰਗਲਾਦੇਸ਼ - ਭਾਰਤ 4 ਵਿਕਟਾਂ ਤੋਂ ਜਿੱਤਿਆ  (ਕੋਲੰਬੋ -18 ਮਾਰਚ 2018)

PunjabKesari

ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ
ਜੇਕਰ ਅਸੀਂ ਦੋਵਾਂ ਟੀਮਾਂ ਦੇ ਵਿਚਾਲੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਇਸ 'ਚ ਰੋਹਿਤ ਸ਼ਰਮਾ ਦਾ ਨਾਂ ਸਭ ਤੋਂ ਅੱਗੇ ਹੈ। ਰੋਹਿਤ ਨੇ ਹੁਣ ਤੱਕ ਬੰਗਲਾਦੇਸ਼ ਖਿਲਾਫ ਟੀ -20 'ਚ 8 ਮੈਚ ਖੇਡੇ ਹਨ, ਜਿਸ 'ਚ ਉਨ੍ਹਾਂ ਨੇ 44.50 ਦੀ ਔਸਤ ਨਾਲ 356 ਦੌੜਾਂ ਬਣਾਈਆਂ ਹਨ। ਰੋਹਿਤ ਤੋਂ ਬਾਅਦ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦਾ ਨੰਬਰ ਆਉਂਦਾ ਹੈ। ਧਵਨ ਨੇ 7 ਮੈਚਾਂ 'ਚ 26.57 ਦੀ ਔਸਤ ਨਾਲ 186 ਦੌੜਾਂ ਬਣਾਈਆਂ ਹਨ। ਉਥੇ ਹੀ ਬੰਗਲਾਦੇਸ਼ੀ ਸ਼ਬੀਰ ਰਹਿਮਾਨ ਭਾਰਤ ਖਿਲਾਫ ਸਭ ਤੋਂ ਸਫਲ ਬੰਗਲਾਦੇਸ਼ੀ ਬੱਲੇਬਾਜ਼ ਹਨ। ਉਨ੍ਹਾਂ ਨੇ ਭਾਰਤ ਖਿਲਾਫ 6 ਟੀ-20 ਮੈਚਾਂ 236 ਦੌੜਾਂ ਬਣਾਈਆਂ। ਹਾਲਾਂਕਿ ਇਹ ਗੱਲ ਵੱਖਰੀ ਹੈ ਕਿ ਇਸ ਸੀਰੀਜ਼ ਲਈ ਉਨ੍ਹਾਂ ਨੂੰ ਟੀਮ 'ਚ ਨਹੀਂ ਚੁੱਣਿਆ ਗਿਆ। ਮੌਜੂਦਾ ਟੀਮ 'ਚ ਮੁਸ਼ਫਿਕੁਰ ਰਹੀਮ ਤੋਂ ਭਾਰਤੀ ਗੇਂਦਬਾਜ਼ਾਂ ਨੂੰ ਸਾਵਧਾਨ ਰਹਿਣਾ ਹੋਵੇਗਾ। ਦੂੱਜੇ ਸਥਾਨ 'ਤੇ ਮੌਜੂਦ ਇਹ ਵਿਕਟਕੀਪਰ ਬੱਲੇਬਾਜ਼ ਭਾਰਤ ਖਿਲਾਫ 8 ਟੀ-20 'ਚ 33 ਦੀ ਔਸਤ ਨਾਲ 165 ਦੌੜਾਂ ਬਣਾ ਚੁੱਕਿਆ ਹੈ।

PunjabKesari

ਕੌਮਾਂਤਰੀ ਪੱਧਰ 'ਤੇ 74 ਮੈਚਾਂ ਭਾਰਤ ਨੂੰ ਮਿਲੀ ਹੈ ਜਿੱਤ  
ਬੰਗਲਾਦੇਸ਼ ਖਿਲਾਫ ਇਹ ਸੀਰੀਜ਼ ਟੀਮ ਇੰਡੀਆ ਲਈ ਅਗਲੇ ਸਾਲ ਹੋਣ ਵਾਲੇ ਟੀ-20 ਵਰਲਡ ਕੱਪ ਦੇ ਲਿਹਾਜ਼ ਨਾਲ ਬਹੁਤ ਅਹਿਮ ਮੰਨੀ ਜਾ ਰਹੀ ਹੈ। ਟੀ-20 ਅੰਤਰਰਾਸ਼ਟਰੀ 'ਚ ਭਾਰਤ ਟੀਮ ਨੇ ਹੁਣ ਤਕ ਕੁਲ 120 ਮੈਚ ਖੇਡੇ ਹਨ, ਜਿਸ 'ਚ 74 ਮੈਚਾਂ 'ਚ ਜਿੱਤ ਅਤੇ 42 ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਤਾਂ ਉਥੇ ਹੀ 1 ਮੈਚ ਡ੍ਰਾ ਰਿਹਾ ਹੈ। ਇਸ ਤੋਂ ਇਲਾਵਾ 3 ਮੈਚ 'ਚ ਕੋਈ ਨਤੀਜਾ ਨਹੀਂ ਨਿਕਲਿਆ ਹੈ। ਪਿਛਲੇ 6 ਟੀ-20 ਮੈਚਾਂ 'ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਹੈ ਅਤੇ ਜਿਨਾਂ 'ਚੋਂ ਸਿਰਫ ਮੈਚਾਂ 2 ਹੀ ਜਿੱਤ ਹਾਸਲ ਕੀਤੀ ਹੈ।

PunjabKesari

ਪਿੱਚ ਅਤੇ ਮੌਸਮ ਦਾ ਹਾਲ
ਦਿਵਾਲੀ ਤੋਂ ਬਾਅਦ ਦੇ ਪ੍ਰਭਾਵਾਂ ਨੇ ਦਿੱਲੀ 'ਚ ਇਕ ਸਾਰਵਜਨਿਕ-ਸਿਹਤ ਐਮਰਜੈਂਸੀ ਲਗਾ ਦਿੱਤੀ ਹੈ ਅਤੇ ਐਤਵਾਰ ਨੂੰ ਵੀ ਹਾਲਾਤ ਇੰਝ ਹੀ ਬਣੇ ਰਹਿਣਗ। ਆਖਰੀ ਅੰਤਰਰਾਸ਼ਟਰੀ ਖੇਡ ਲਈ ਪਿਚ ਆਸਟਰੇਲੀਆ ਖਿਲਾਫ ਵਨਡੇ ਮੈਚ ਫਿਰੋਜ਼ ਸ਼ਾਹ ਕੋਟਲਾ 'ਚ ਸਪਿਨਰਾਂ ਲਈ ਕੁਝ ਮਦਦ ਵਿਖਾਈ ਦਿੱਤੀ ਸੀ। ਬੰਗਲਾਦੇਸ਼ੀ ਸਲਾਮੀ ਬੱਲੇਬਾਜ਼ ਮਹਿਮੂਦੁੱਲਾਹ ਨੇ ਇਕ ਸ਼ਾਮ ਪਹਿਲਾਂ ਕਿਹਾ ਕਿ ਪਿੱਚ 'ਚ ਘਾਹ ਦੇ ਕੁੱਝ ਕਵਰ ਸਨ, ਪਰ ਬੱਲੇਬਾਜ਼ੀ ਲਈ ਚੰਗੀ ਹੋਵੇਗੀ।

PunjabKesari

ਟੀਮਾਂ ਇਸ ਤਰ੍ਹਾਂ ਹੈ :
ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ਿਖਰ ਧਵਨ, ਕੇ. ਐੱਲ. ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ, ਸ਼ਿਵਮ ਦੂਬੇ, ਕਰੁਣਾਲ ਪੰਡਯਾ, ਖਲੀਲ ਅਹਿਮਦ, ਯੁਜਵੇਂਦਰ ਚਾਹਲ, ਦੀਪਕ ਚਾਹਰ, ਰਾਹੁਲ ਚਾਹਰ, ਸੰਜੂ ਸੈਮਸਨ, ਸ਼ਾਰਦੁਲ ਠਾਕੁਰ, ਵਾਸ਼ਿੰਗਟਨ ਸੁੰਦਰ।
ਬੰਗਲਾਦੇਸ਼ : ਮਹਿਮੂਦਉੱਲ੍ਹਾ (ਕਪਤਾਨ), ਲਿਟਨ ਦਾਸ, ਸੌਮਿਆ ਸਰਕਾਰ, ਨਈਮ ਸ਼ੇਖ, ਮੁਸ਼ਫਿਕਰ ਰਹੀਮ, ਮੁਹੰਮਦ ਮਿਥੁਨ, ਆਫਿਫ ਹੁਸੈਨ, ਮੋਸਾਡੇਕ ਹੁਸੈਨ, ਅਮੀਨ ਇਸਲਾਮ, ਅਰਾਫਾਤ ਸਨੀ, ਤਯਾਜੁਲ ਇਸਲਾਮ, ਮੁਸਤਾਫਿਜ਼ੁਰ ਰਹਿਮਾਨ, ਸ਼ਫੀਉੱਲ ਇਸਲਾਮ, ਅਬੂ ਹੈਦਰ, ਅਲ ਅਮੀਨ ਹੁਸੈਨ ।


Related News