WTC Final: ਤੀਜੇ ਦਿਨ ਤਕ ਆਸਟ੍ਰੇਲੀਆ ਨੇ ਬਣਾਈ 296 ਦੌੜਾਂ ਦੀ ਬੜ੍ਹਤ, ਭਾਰਤ ਨੇ ਦਿੱਤੇ 4 ਝਟਕੇ

06/09/2023 11:00:48 PM

ਸਪੋਰਟਸ ਡੈਸਕ- ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਰਲਡ ਟੈਸਟ ਚੈਂਪੀਅਨਸ਼ਿਪ ਯਾਨੀ ਡਬਲਯੂ.ਟੀ.ਸੀ. ਦਾ ਖਿਤਾਬੀ ਮੁਕਾਬਲਾ ਲੰਡਨ ਦੇ ਦਿ ਓਵਲ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਵਿਰੁੱਧ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦੇ ਤੀਜੇ ਦਿਨ ਸ਼ੁੱਕਰਵਾਰ ਨੂੰ ਭਾਰਤ ਦੀ ਪਹਿਲੀ ਪਾਰੀ 296 ਦੌੜਾਂ 'ਤੇ ਸਿਮਟ ਗਈ। ਆਸਟ੍ਰੇਲੀਆ ਨੇ ਆਪਣੀ ਪਹਿਲੀ ਪਾਰੀ 'ਚ 469 ਦੌੜਾਂ ਬਣਾਈਆਂ ਸਨ, ਜਿਸ ਨਾਲ ਉਨ੍ਹਾਂ ਕੋਲ 173 ਦੌੜਾਂ ਦੀ ਬੜ੍ਹਤ ਸੀ। ਤੀਜੇ ਦਿਨ ਦਾ ਖੇਡ ਖ਼ਤਮ ਹੋਣ ਤਕ ਆਸਟ੍ਰੇਲੀਆਈ ਟੀਮ ਨੇ ਦੂਜੀ ਪਾਰੀ ਵਿਚ 4 ਵਿਕਟਾਂ ਗੁਆ ਕੇ 123 ਦੌੜਾਂ ਬਣਾ ਲਈਆਂ ਹਨ। ਇਸ ਨਾਲ ਆਸਟ੍ਰੇਲੀਆ ਦੀ ਬੜ੍ਹਤ 296 ਦੌੜਾਂ ਦੀ ਹੋ ਗਈ ਹੈ। ਮਾਰਨ ਲਾਭੂਸ਼ਾਨੇ 41 ਅਤੇ ਕੈਮਰੋਨ ਗਰੀਨ 7 ਦੌੜਾਂ ਬਣਾ ਕੇ ਅਜੇਤੂ ਰਹੇ। ਭਾਰਤ ਵੱਲੋਂ ਰਵਿੰਦਰ ਜਡੇਜਾ ਨੇ 2, ਉਮੇਸ਼ ਯਾਦਵ ਅਤੇ ਮੁਹੰਮਦ ਸਿਰਾਜ ਨੇ 1-1 ਵਿਕਟ ਆਪਣੇ ਨਾਂ ਕੀਤੀ। 

ਇਹ ਖ਼ਬਰ ਵੀ ਪੜ੍ਹੋ - ਸ਼ੈਰੀ ਮਾਨ ਨੇ ਕੀਤਾ ਗਾਇਕੀ ਛੱਡਣ ਦਾ ਫ਼ੈਸਲਾ! ਸੋਸ਼ਲ ਮੀਡੀਆ 'ਤੇ ਲਿਖੀਆਂ ਇਹ ਗੱਲਾਂ

ਭਾਰਤ ਲਈ ਅਜਿੰਕਯ ਰਹਾਣੇ ਨੇ 89 ਜਦਕਿ ਸ਼ਾਰਦੁਲ ਠਾਕੁਰ ਨੇ 51 ਦੌੜਾਂ ਦਾ ਯੋਗਦਾਨ ਦਿੱਤਾ। ਦੋਵਾਂ ਨੇ ਸੱਤਵੇਂ ਵਿਕਟ ਲਈ 109 ਦੌੜਾਂ ਦੀ ਸਾਂਝੇਦਾਰੀ ਕੀਤੀ। ਆਸਟ੍ਰੇਲੀਆ ਲਈ ਕਪਤਾਨ ਪੈਟ ਕਮਿੰਸ ਨੇ ਤਿੰਨ ਜਦਕਿ ਸਕਾਟ ਬੋਲੈਂਡ ਅਤੇ ਮਿਸ਼ੇਲ ਸਟਾਰਕ ਨੇ ਦੋ-ਦੋ ਵਿਕੇਟ ਝਟਕੇ।

ਭਾਰਤ ਨੇ ਪਹਿਲੀ ਪਾਰੀ 'ਚ 69.4 ਓਵਰਾਂ 'ਚ 296 ਦੌੜਾਂ ਬਣਾਈਆਂ। ਭਾਰਤ ਅਜੇ ਵੀ ਆਸਟ੍ਰੇਲੀਆ ਤੋਂ ਪਹਿਲੀ ਪਾਰੀ ਦੇ ਆਧਾਰ 'ਤੇ 173 ਦੌੜਾਂ ਪਿੱਛੇ ਹੈ। ਮੈਚ ਦੇ ਤੀਜੇ ਦਿਨ ਅਜਿੰਕਯ ਰਹਾਣੇ 89 ਦੌੜਾਂ ਬਣਾ ਕੇ ਲੰਚ ਤੋਂ ਬਾਅਦ ਆਊਟ ਹੋ ਗਏ, ਜਦਕਿ ਸ਼ਾਰਦੁਲ ਠਾਕੁਰ ਅਰਧ ਸੈਂਕੜਾ ਬਣਾ ਕੇ ਪਵੇਲੀਅਨ ਪਰਤੇ। ਮੈਚ ਦੇ ਪਹਿਲੇ ਦੇ ਦਿਨ ਆਸਟ੍ਰੇਲੀਆ ਦੀ ਮੈਚ 'ਤੇ ਪਕੜ ਬਹੁਤ ਮਜ਼ਬੂਤ ਸਨ। ਤੀਜੇ ਦਿਨ ਲੰਚ ਬ੍ਰੇਕ ਤੋਂ ਪਹਿਲਾਂ ਰਹਾਣੇ ਅਤੇ ਸ਼ਾਰਦੁਲ ਠਾਕੁਰ ਨੇ ਮਿਲ ਕੇ ਭਾਰ ਨੂੰ ਮੈਚ 'ਚ ਵਾਪਸੀ ਦਿਵਾਉਣ ਦੀ ਕੋਸ਼ਿਸ਼ ਕੀਤੀ ਅਤੇ ਬਿਹਤਰ ਸਾਂਝੇਦਾਰੀ ਕੀਤੀ। ਆਸਟ੍ਰੇਲੀਆ ਨੇ ਪਹਿਲੀ ਪਾਰੀ 'ਚ 469 ਦੌੜਾਂ ਬਣਾਈਆਂ ਸਨ।


Rakesh

Content Editor

Related News