ਦਸੰਬਰ ’ਚ ਆਸਟੇ੍ਲੀਆ ਖਿਲਾਫ ਭਾਰਤ ਖੇਡੇਗਾ ਟੈਸਟ ਸੀਰੀਜ਼, ਐਡੇਲੇਡ ’ਚ ਹੋਵੇਗਾ ਡੇ ਨਾਈਟ ਟੈਸਟ

Wednesday, May 27, 2020 - 06:34 PM (IST)

ਦਸੰਬਰ ’ਚ ਆਸਟੇ੍ਲੀਆ ਖਿਲਾਫ ਭਾਰਤ ਖੇਡੇਗਾ ਟੈਸਟ ਸੀਰੀਜ਼, ਐਡੇਲੇਡ ’ਚ ਹੋਵੇਗਾ ਡੇ ਨਾਈਟ ਟੈਸਟ

ਸਪੋਰਟਸ ਡੈਸਕ— ਕੋਰੋਨਾ ਵਾਇਰਸ ਦੇ ਦਰਮਿਆਨ ਭਾਰਤ-ਆਸਟ੍ਰੇਲੀਆ ਟੈਸਟ ਸੀਰੀਜ਼ ਦੇ ਪਰੋਗ੍ਰਾਮ ਦਾ ਐਲਾਨ ਹੋ ਗਿਆ ਹੈ। ਦੋਵਾਂ ਦੇਸ਼ਾਂ ਵਿਚਾਲੇ 3 ਦਸੰਬਰ 2020 ਤੋਂ 4 ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾਵੇਗੀ। ਸੀਰੀਜ਼ ਦਾ ਪਹਿਲਾ ਟੈਸਟ ਮੈਚ ਬਿ੍ਰਸਬੇਨ ’ਚ ਖੇਡਿਆ ਜਾਵੇਗਾ। ਟੈਸਟ ਸੀਰੀਜ਼ ਦਾ ਦੂਜਾ ਮੁਕਾਬਲਾ ਐਡੀਲੇਡ ’ਚ 11 ਦਸੰਬਰ ਤੋਂ ਖੇਡਿਆ ਜਾਵੇਗਾ, ਜੋ ਡੇ-ਨਾਈਟ ਫਾਰਮੈਟ ’ਚ ਹੋ ਸਕਦਾ ਹੈ। ਭਾਰਤ ਨੇ ਅਜੇ ਤਕ ਸਿਰਫ ਇਕ ਹੀ ਡੇ-ਨਾਈਟ ਟੈਸਟ ਮੈਚ ਖੇਡਿਆ ਹੈ।PunjabKesari

ਬੰਗਲਾਦੇਸ਼ ਖਿਲਾਫ ਖੇਡੇ ਗਏ ਇਸ ਇਤਿਹਾਸਕ ਡੇ-ਨਾਈਟ ਮੈਚ ’ਚ ਭਾਰਤ ਨੇ ਬਾਜੀ ਮਾਰੀ ਸੀ। ਆਸਟ੍ਰੇਲੀਆ ਦੀ ਜ਼ਮੀਨ ’ਤੇ ਭਾਰਤ ਪਹਿਲੀ ਵਾਰ ਗੁਲਾਬੀ ਗੇਂਦ ਨਾਲ ਟੈਸਟ ਕ੍ਰਿਕਟ ਖੇਡੇਗਾ। ਕ੍ਰਿਸਮਸ  ਦੇ ਅਗਲੇ ਦਿਨ ਹੀ ਟੈਸਟ ਸੀਰੀਜ਼ ਦਾ ਤੀਜਾ ਮੈਚ ਮੇਲਬਰਨ ਕ੍ਰਿਕਟ ਗਰਾਊਂਡ ’ਚ ਖੇਡਿਆ ਜਾਵੇਗਾ, 26 ਦਸੰਬਰ ਨੂੰ ਹੋਣ ਵਾਲਾ ਇਹ ਬਾਕਸਿੰਗ ਡੇ-ਟੈਸਟ ਮੈਚ ਹੋਵੇਗਾ। ਉਥੇ ਹੀ ਨਵੇਂ ਸਾਲ ’ਤੇ 3 ਜਨਵਰੀ ਤੋਂ ਸੀਰੀਜ ਦਾ ਚੌਥਾ ਅਤੇ ਆਖਰੀ ਟੈਸਟ ਮੈਚ ਸਿਡਨੀ ਕ੍ਰਿਕਟ ਗਰਾਊਂਡ ’ਚ ਖੇਡਿਆ ਜਾਵੇਗਾ।

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੈਸਟ ਸੀਰੀਜ਼ ਦਾ ਪ੍ਰੋਗਰਾਮ
ਪਹਿਲਾ ਟੈਸਟ : ਬਿ੍ਰਸਬੇਨ (3-7 ਦਸੰਬਰ 2020)
ਦੂਜਾ ਟੈਸਟ : ਐਡੀਲੇਡ  (11-15 ਦਸੰਬਰ 2020)
ਤੀਜਾ ਟੈਸਟ : ਮੈਲਬਰਨ (26-30 ਦਸੰਬਰ 2020)
ਚੌਥਾ ਟੈਸਟ : ਸਿਡਨੀ (3-7 ਜਨਵਰੀ 2021)


author

Davinder Singh

Content Editor

Related News