Ind vs Aus: ਚੱਲਦੇ ਮੈਚ ਦੌਰਾਨ ਭਾਰਤੀ ਪ੍ਰਸ਼ੰਸਕ ਨੌਜਵਾਨ ਨੇ ਆਸਟਰੇਲੀਆਈ ਕੁੜੀ ਨੂੰ ਕੀਤਾ ਪਰਪੋਜ਼, ਵੇਖੋ ਵੀਡੀਓ

11/29/2020 4:38:28 PM

ਸਪੋਰਟਸ ਡੈਸਕ : ਆਸਟਰੇਲੀਆ ਅਤੇ ਭਾਰਤ ਵਿਚਾਲੇ ਦੂਜਾ ਵਨਡੇ ਮੈਚ ਸਿਡਨੀ ਕ੍ਰਿਕਟ ਗਰਾਊਂਡ ਵਿਚ ਖੇਡਿਆ ਜਾ ਰਿਹਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟਰੇਲੀਆਈ ਟੀਮ ਨੇ ਸਟੀਵ ਸਮਿਥ ਦੀ ਸੈਂਕੜ ਦੀ ਪਾਰੀ ਦੀ ਬਦੌਲਤ ਭਾਰਤ ਦੇ ਸਾਹਮਣੇ 390 ਦੌੜਾਂ ਦਾ ਟੀਚਾ ਰੱਖਿਆ ਹੈ ਪਰ ਇਸ ਮੈਚ ਵਿਚ ਭਾਰਤੀ ਬੱਲੇਬਾਜ਼ੀ ਦੌਰਾਨ ਸਟੇਡੀਅਮ ਵਿਚ ਅਜਿਹੀ ਘਟਨਾ ਵਾਪਰੀ ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ।

ਇਹ ਵੀ ਪੜ੍ਹੋ: ਮਾਂ ਬਣਨ ਵਾਲੀ ਹੈ ਪਹਿਲਵਾਨ ਬਬੀਤਾ ਫੋਗਾਟ, ਗੋਦ ਭਰਾਈ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਦਰਅਸਲ ਟੀਚੇ ਦਾ ਪਿੱਛਾ ਕਰਨ ਆਈ ਭਾਰਤੀ ਟੀਮ ਦੇ ਬੱਲੇਬਾਜ਼ੀ ਦੇ 20ਵੇਂ ਓਵਰ ਵਿਚ ਸਟੇਡੀਅਮ ਵਿਚ ਬੈਠੇ ਇਕ ਭਾਰਤੀ ਪ੍ਰਸ਼ੰਸਕ ਨੌਜਵਾਨ ਨੇ ਮੈਚ ਦੌਰਾਨ ਆਸਟਰੇਲੀਆਈ ਪ੍ਰਸ਼ੰਸਕ ਕੁੜੀ ਨੂੰ ਪਰਪੋਜ਼ ਕਰ ਦਿੱਤਾ। ਪਰਪੋਜ਼ ਕਰਨ ਵਾਲੇ ਨੌਜਵਾਨ ਨੇ ਭਾਰਤੀ ਟੀਮ ਦੀ ਜਰਸੀ ਪਾਈ ਹੋਈ ਸੀ ਅਤੇ ਉਥੇ ਹੀ ਕੁੜੀ ਨੇ ਆਸਟਰੇਲੀਆਈ ਜਰਸੀ ਪਾਈ ਹੋਈ ਸੀ।

ਇਹ ਵੀ ਪੜ੍ਹੋ: ਅੱਜ ਧਰਤੀ ਨੇੜਿਓਂ ਲੰਘੇਗਾ ਬੁਰਜ ਖਲੀਫ਼ਾ ਜਿੰਨਾ ਵੱਡਾ ਉਲਕਾਪਿੰਡ, ਨਾਸਾ ਨੇ ਦਿੱਤੀ ਚਿਤਾਵਨੀ

 


ਇਸ ਤੋਂ ਬਾਅਦ ਨੌਜਵਾਨ ਨੇ ਕੁੜੀ ਨੂੰ ਸਾਰਿਆਂ ਸਾਹਮਣੇ ਪਰਪੋਜ਼ ਕਰਦੇ ਹੋਏ ਅੰਗੂਠੀ ਦਿੱਤੀ, ਜਿਸ ਨੂੰ ਕੁੜੀ ਨੇ ਸਵੀਕਾਰ ਕਰਦੇ ਹੋਏ ਆਪਣੀ ਊਂਗਲੀ ਵਿਚ ਪਾ ਲਿਆ। ਇਸ ਤੋਂ ਬਾਅਦ ਦੋਵਾਂ ਨੇ ਇਕ-ਦੂਜੇ ਨੂੰ ਗਲੇ ਲਗਾਇਆ। ਮੈਚ ਦੌਰਾਨ ਪਰਪੋਜ਼ ਕਰਨ ਵਾਲੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ।

ਇਹ ਵੀ ਪੜ੍ਹੋ: ਵਿਰਾਟ ਕੋਹਲੀ ਦੇ ਨਾਮ ਇਕ ਹੋਰ ਉਪਲਬੱਧੀ ਹੋਈ ਦਰਜ, 250 ਵਨਡੇ ਕਲੱਬ 'ਚ ਹੋਏ ਸ਼ਾਮਲ

PunjabKesari

ਜ਼ਿਕਰਯੋਗ ਹੈ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕਿਸੇ ਕ੍ਰਿਕਟ ਮੈਚ ਦੌਰਾਨ ਕਿਸੇ ਕੁੜੀ ਨੂੰ ਪਰਪੋਜ਼ ਕੀਤਾ ਗਿਆ ਹੋਵੇ। ਇਸ ਤੋਂ ਪਹਿਲਾਂ ਵੀ ਕਈ ਵਾਰ ਕ੍ਰਿਕਟ ਮੈਦਾਨ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਹਨ।

ਇਹ ਵੀ ਪੜ੍ਹੋ: ਅਨੁਸ਼ਕਾ ਸ਼ਰਮਾ ਨੇ ਦੱਸੀ ਡਿਲਿਵਰੀ ਤੋਂ ਬਾਅਦ ਦੀ ਯੋਜਨਾ, ਅਦਾਕਾਰੀ ਨੂੰ ਲੈ ਕੇ ਆਖ਼ੀ ਵੱਡੀ ਗੱਲ


cherry

Content Editor

Related News