AUS vs IND : ਬਦਲ ਜਾਵੇਗਾ ਬਾਕਸਿੰਗ-ਡੇ ਟੈਸਟ ਦਾ ਇਤਿਹਾਸ, ਕੋਰੋਨਾ ਕਾਰਨ ਐਡੀਲੇਡ ਕਰੇਗਾ ਮੇਜ਼ਬਾਨੀ!

08/07/2020 3:17:38 AM

ਨਵੀਂ ਦਿੱਲੀ- ਵਿਕਟੋਰੀਆ ਪ੍ਰਾਂਤ 'ਚ ਕੋਰੋਨਾ ਵਾਇਰਸ ਮਹਾਮਾਰੀ ਦੇ ਵੱਧਦੇ ਮਾਮਲਿਆਂ ਦੇ ਵਿਚ ਕ੍ਰਿਕਟ ਆਸਟਰੇਲੀਆ ਭਾਰਤ ਦੇ ਵਿਰੁੱਧ ਪਾਰੰਪਰਕ ਬਾਕਸਿੰਗ-ਡੇ ਟੈਸਟ ਮੈਲਬੋਰਨ ਦੀ ਵਜਾਏ ਐਡੀਲੇਡ 'ਚ ਕਰਵਾਇਆ ਜਾ ਸਕਦਾ ਹੈ। ਸਿਡਨੀ ਮਾਰਨਿਗ ਹੇਰਾਲਡ ਦੀ ਰਿਪੋਰਟ ਦੇ ਅਨੁਸਾਰ 26 ਤੋਂ 30 ਸਤੰਬਰ ਤੱਕ ਹੋਣ ਵਾਲੇ ਇਸ ਟੈਸਟ ਦੇ ਮੇਜ਼ਬਾਨਾਂ ਦੀ ਦੌੜ 'ਚ ਐਡੀਲੇਡ ਸਭ ਤੋਂ ਅੱਗੇ ਹੈ। ਕ੍ਰਿਕਟ ਆਸਟਰੇਲੀਆ ਦੇ ਚੇਅਰਮੈਨ ਅਰਲ ਐਡਿੰਗਸ ਨੇ ਅਗਲੇ ਹਫਤੇ ਰਾਸ਼ਟਰੀ ਕ੍ਰਿਕਟ ਕਮੇਟੀ ਦੀ ਐਮਰਜੈਂਸੀ ਬੈਠਕ ਬੁਲਾਈ ਹੈ, ਜਿਸ 'ਚ ਇਸ ਸੀਰੀਜ਼ 'ਤੇ ਗੱਲਬਾਤ ਕੀਤੀ ਜਾਵੇਗੀ। ਜੇਕਰ ਇਹ ਸੀਰੀਜ਼ ਨਹੀਂ ਹੁੰਦੀ ਹੈ ਤਾਂ ਕ੍ਰਿਕਟ ਆਸਟਰੇਲੀਆ ਨੂੰ 30 ਕਰੋੜ ਰੁਪਏ ਆਸਟਰੇਲੀਆਈ ਡਾਲਰ ਦਾ ਨੁਕਸਾਨ ਹੋਵੇਗਾ।

PunjabKesari
ਇਕ ਸੀਨੀਅਰ ਕ੍ਰਿਕਟ ਅਧਿਕਾਰੀ ਨੇ ਅਖ਼ਬਾਰ ਨੂੰ ਦੱਸਿਆ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦੇ ਸੀਰੀਜ਼ ਦੇ ਪ੍ਰੋਗਰਾਮ 'ਚ ਬਦਲਾਅ ਕਰਨਾ ਹੀ ਪਵੇਗਾ।  ਵਿਕਟੋਰੀਆ 'ਚ ਹੁਣ ਤੱਕ 17000 ਪਾਜ਼ੇਟਿਵ ਮਾਮਲੇ ਆ ਚੁੱਕੇ ਹਨ ਤੇ 170 ਲੋਕਾਂ ਦੀ ਮੌਤ ਹੋਈ ਹੈ। ਨਿਊ ਸਾਊਥਵੇਲਸ 'ਚ 4000 ਪਾਜ਼ੇਟਿਵ ਮਾਮਲੇ ਪਾਏ ਗਏ ਹਨ, ਜਦਕਿ ਐਡੀਲੇਡ 'ਚ 457 ਮਾਮਲੇ ਆਏ ਹਨ, ਜਿਨ੍ਹਾਂ 'ਚੋਂ 445 ਪੀੜਤ ਠੀਕ ਹੋ ਗਏ ਹਨ। ਕ੍ਰਿਕਟ ਆਸਟਰੇਲੀਆ ਪਹਿਲਾਂ ਹੀ ਕਹਿ ਚੁੱਕਿਆ ਹੈ ਕਿ ਸੀਰੀਜ਼ ਦੇ ਪ੍ਰੋਗਰਾਮ 'ਚ ਬਦਲਾਅ ਹੋ ਸਕਦਾ ਹੈ।


Gurdeep Singh

Content Editor

Related News