IND v WI 3rd T20I : ਹੈੱਡ ਟੂ ਹੈੱਡ, ਪਿੱਚ ਰਿਪੋਰਟ ਤੇ ਸੰਭਾਵਿਤ ਪਲੇਇੰਗ ਇਲੈਵਨ 'ਤੇ ਇਕ ਝਾਤ
Sunday, Feb 20, 2022 - 01:54 PM (IST)
ਸਪੋਰਟਸ ਡੈਸਕ- ਭਾਰਤ ਤੇ ਵੈਸਟਇੰਡੀਜ਼ ਦਰਮਿਆਨ ਤਿੰਨ ਮੈਚਾਂ ਦੀ ਸੀਰੀਜ਼ ਦਾ ਆਖ਼ਰੀ ਟੀ-20 ਮੈਚ ਅੱਜ ਕੋਲਕਾਤਾ ਦੇ ਈਡਨ ਗਾਰਡਨਸ 'ਚ ਖੇਡਿਆ ਜਾਵੇਗਾ। ਭਾਰਤੀ ਟੀਮ ਵਨ-ਡੇ ਦੇ ਬਾਅਦ ਟੀ-20 'ਚ ਵੀ ਵੈਸਟਇੰਡੀਜ਼ ਨੂੰ ਕਲੀਨ ਸਵੀਪ ਕਰਨ ਉਤਰੇਗੀ। ਜਦਕਿ ਵੈਸਟਇੰਡੀਜ਼ ਦਾ ਮਕਸਦ ਇਸ ਮੈਚ ਨੂੰ ਜਿੱਤ ਕੇ ਆਪਣੀ ਸਾਖ਼ ਨੂੰ ਬਚਾਉਣਾ ਹੋਵੇਗਾ ਕਿਉਂਕਿ ਅਜੇ ਤਕ ਟੀਮ ਭਾਰਤ ਦੌਰੇ 'ਚ ਇਕ ਵੀ ਮੈਚ ਨਹੀਂ ਜਿੱਤ ਸਕੀ ਹੈ।
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਮੋਦੀ ਨੇ ਓਲੰਪਿਕ ਬੈਠਕ ਦੀ ਮੇਜ਼ਬਾਨੀ ਮਿਲਣ ’ਤੇ ਜਤਾਈ ਖ਼ੁਸ਼ੀ
ਹੈੱਡ ਟੂ ਹੈੱਡ
ਕੁਲ ਮੈਚ - 19
ਭਾਰਤ - 12 ਜਿੱਤੇ
ਵੈਸਟਇੰਡੀਜ਼ - 6 ਜਿੱਤੇ
ਇਕ ਮੈਚ ਦਾ ਕੋਈ ਨਤੀਜਾ ਨਹੀਂ ਸੀ।
ਪਿੱਚ ਰਿਪੋਰਟ
ਈਡਨ ਗਾਰਡਨ ਦਾ ਵਿਕਟ ਗੇਂਦਬਾਜ਼ਾਂ ਤੇ ਬੱਲੇਬਾਜ਼ਾਂ ਦੋਵਾਂ ਲਈ ਮਦਦਗਾਰ ਸਾਬਤ ਹੋ ਸਕਦਾ ਹੈ। ਵਿਚਾਲੇ ਦੇ ਓਵਰ 'ਚ ਸਪਿਨਰ ਅਹਿਮ ਭੂਮਿਕਾ ਨਿਭਾ ਸਕਦੇ ਹਨ। ਕਪਤਾਨ ਰੋਹਿਤ ਸ਼ਰਮਾ ਜੇਕਰ ਟਾਸ ਜਿੱਤਦੇ ਹਨ ਤਾਂ ਉਹ ਪਹਿਲਾਂ ਬੱਲੇਬਾਜ਼ੀ ਦਾ ਬਦਲ ਚੁਣ ਸਕਦੇ ਹਨ।
ਇਹ ਵੀ ਪੜ੍ਹੋ : ਹਾਰਦਿਕ ਦੇ ਰਣਜੀ ਨਾ ਖੇਡਣ 'ਤੇ ਮੁੱਖ ਚੋਣਕਰਤਾ ਚੇਤਨ ਸ਼ਰਮਾ ਨਾਰਾਜ਼, ਕਹੀ ਇਹ ਗੱਲ
ਸੰਭਾਵਿਤ ਪਲੇਇੰਗ ਇਲੈਵਨ
ਭਾਰਤ : ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਸੂਰਯਕੁਮਾਰ ਯਾਦਵ, ਵੈਂਕਟੇਸ਼ ਅਈਅਰ, ਦੀਪਕ ਚਾਹਰ, ਭੁਵਨੇਸ਼ਵਰ ਕੁਮਾਰ, ਹਰਸ਼ਲ ਪਟੇਲ, ਰਵੀ ਬਿਸ਼ਨੋਈ, ਯੁਜਵੇਂਦਰ ਚਾਹਲ।
ਵੈਸਟਇੰਡੀਜ਼ : ਬ੍ਰੈਂਡਨ ਕਿੰਗ, ਕਾਇਲ ਮੇਅਰਸ, ਨਿਕੋਲਸ ਪੂਰਨ (ਵਿਕਟਕੀਪਰ), ਰੋਵਮੈਨ ਪਾਵੇਲ, ਕੀਰੋਨ ਪੋਲਾਰਡ (ਕਪਤਾਨ), ਜੇਸਨ ਹੋਲਡਰ, ਓਡਿਅਨ ਸਮਿਥ, ਰੋਸਟਨ ਚੇਜ਼, ਅਕੇਲ ਹੋਸੀਨ, ਰੋਮਾਰੀਓ ਸ਼ੈਫਰਡ, ਸ਼ੈਲਡਨ ਕੌਟਰੇਲ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।