IND vs WI : ਸੂਰਯਕੁਮਾਰ ਦਾ ਅਰਧ ਸੈਂਕੜਾ, ਭਾਰਤ ਨੇ ਵੈਸਟਇੰਡੀਜ਼ ਨੂੰ ਦਿੱਤਾ 238 ਦੌੜਾਂ ਦਾ ਟੀਚਾ
Wednesday, Feb 09, 2022 - 05:23 PM (IST)
ਅਹਿਮਦਾਬਾਦ- ਭਾਰਤ ਤੇ ਵੈਸਟਇੰਡੀਜ਼ ਦਰਮਿਆਨ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਦੇ ਦੂਜੇ ਮੈਚ 'ਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 50 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 237 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਵੈਸਟਇੰਡੀਜ਼ ਨੂੰ ਜਿੱਤ ਲਈ 238 ਦੌੜਾਂ ਦਾ ਟੀਚਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਨ ਆਏ ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਰੋਹਿਤ ਸ਼ਰਮਾ 5 ਦੌੜਾਂ ਦੇ ਨਿੱਜੀ ਸਕੋਰ 'ਤੇ ਰੋਚ ਦੀ ਗੇਂਦ 'ਤੇ ਸ਼ਾਈ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਭਾਰਤ ਦੀ ਦੂਜੀ ਵਿਕਟ ਰਿਸ਼ਭ ਪੰਤ ਦੇ ਤੌਰ 'ਤੇ ਡਿੱਗੀ। ਰਿਸ਼ਭ ਪੰਤ 18 ਦੌੜਾਂ ਦੇ ਨਿੱਜੀ ਸਕੋਰ 'ਤੇ ਓਡੇਨ ਸਮਿਥ ਦੀ ਗੇਂਦ 'ਤੇ ਹੋਲਡਰ ਨੂੰ ਕੈਚ ਦੇ ਕੇ ਆਊਟ ਹੋਏ। ਭਾਰਤ ਦੀ ਤੀਜੀ ਵਿਕਟ ਵਿਰਾਟ ਕੋਹਲੀ ਦੇ ਤੌਰ 'ਤੇ ਡਿੱਗੀ। ਵਿਰਾਟ ਕੋਹਲੀ 18 ਦੌੜਾਂ ਦੇ ਨਿੱਜੀ ਸਕੋਰ 'ਤੇ ਓਡੇਨ ਸਮਿਥ ਦੀ ਗੇਂਦ 'ਤੇ ਸ਼ਾਈ ਨੂੰ ਕੈਚ ਦੇ ਕੇ ਸਸਤੇ 'ਚ ਆਊਟ ਹੋ ਗਏ।
ਭਾਰਤ ਦੇ ਕੇ. ਐੱਲ. ਰਾਹੁਲ ਇਕ ਦੌੜ ਤੋਂ ਅਰਧ ਸੈਂਕੜੇ ਵਾਲੀ ਪਾਰੀ ਖੇਡਣ ਤੋਂ ਖੁੰਝ ਗਏ। ਅਕੀਲ ਹੋਸਿਨ ਤੇ ਸ਼ਾਈ ਹੋਪ ਨੇ ਉਨ੍ਹਾਂ ਨੂੰ ਰਨ ਆਊਟ ਕਰ ਦਿੱਤਾ। ਕੇ. ਐੱਲ. ਰਾਹੁਲ ਨੇ 48 ਗੇਂਦਾਂ 'ਤੇ 4 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 49 ਦੌੜਾਂ ਬਣਾਈਆਂ। ਭਾਰਤ ਦੀ ਪੰਜਵੀਂ ਵਿਕਟ ਸੂਰਯਕੁਮਾਰ ਯਾਦਵ ਦੇ ਤੌਰ 'ਤੇ ਡਿੱਗੀ। ਸੂਰਯਕੁਮਾਰ 64 ਦੌੜਾਂ ਦੇ ਨਿੱਜੀ ਸਕੋਰ 'ਤੇ ਫੈਬੀਅਨ ਦੀ ਗੇਂਦ 'ਤੇ ਜੋਸੇਫ ਦਾ ਸ਼ਿਕਾਰ ਬਣੇ ਤੇ ਪਵੇਲੀਅਨ ਪਰਤ ਗਏ। ਸੂਰਯਕੁਮਾਰ ਨੇ ਆਪਣੀ 64 ਦੌੜਾਂ ਦੀ ਪਾਰੀ ਦੇ ਦੌਰਾਨ 5 ਚੌਕੇ ਵੀ ਲਾਏ। ਭਾਰਤ ਦੀ ਛੇਵੀਂ ਵਿਕਟ ਵਾਸ਼ਿੰਗਟਨ ਸੁੰਦਰ ਦੇ ਤੌਰ 'ਤੇ ਡਿੱਗੀ। ਸੁੰਦਰ 24 ਦੌੜਾਂ ਬਣਾ ਅਕੀਲ ਦੀ ਗੇਂਦ 'ਤੇ ਜੋਸੇਫ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਭਾਰਤ ਦੇ ਸ਼ਾਰਦੁਲ ਠਾਕੁਰ 8 ਦੌੜਾਂ ਬਣਾ ਜੋਸੇਫ ਦੀ ਗੇਂਦ 'ਤੇ ਬਰੁਕਸ ਨੂੰ ਕੈਚ ਦੇ ਕੇ ਆਊਟ ਹੋਏ। ਭਾਰਤ ਦੇ ਸ਼ਾਰਦੁਲ ਠਾਕੁਰ 8 ਦੌੜਾਂ ਬਣਾ ਜੋਸੇਫ ਦੀ ਗੇਂਦ 'ਤੇ ਬਰੁਕਸ ਨੂੰ ਕੈਚ ਦੇ ਕੇ ਆਊਟ ਹੋਏ। ਵੈਸਟਇੰਡੀਜ਼ ਵਲੋਂ ਕੇਮਾਰ ਰੋਚ ਨੇ 1, ਅਲਜ਼ਾਰੀ ਜੋਸੇਫ਼ ਨੇ 2, ਓਡੇਨ ਸਮਿਥ ਨੇ 2, ਜੇਸਨ ਹੋਲਡਰ 1, ਅਕੀਲ ਹੋਸੈਨ ਨੇ 1 ਤੇ ਫੈਬੀਅਨ ਐਲੇਨ ਨੇ 1 ਵਿਕਟ ਲਏ।
ਇਹ ਵੀ ਪੜ੍ਹੋ : ਬੱਲੇਬਾਜ਼ਾਂ ਦਾ ਨਿਰਾਸ਼ਾਜਨਕ ਪ੍ਰਦਰਸ਼ਨ, ਨਿਊਜ਼ੀਲੈਂਡ ਤੋਂ ਇਕਮਾਤਰ ਟੀ-20 ਮੈਚ ਹਾਰੀ ਭਾਰਤੀ ਮਹਿਲਾ ਟੀਮ
ਪਲੇਇੰਗ ਇਲੈਵਨ -
ਭਾਰਤ : ਰੋਹਿਤ ਸ਼ਰਮਾ (ਕਪਤਾਨ), ਕੇ. ਐਲ. ਰਾਹੁਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਸੂਰਯਕੁਮਾਰ ਯਾਦਵ, ਦੀਪਕ ਹੁੱਡਾ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਮੁਹੰਮਦ ਸਿਰਾਜ, ਯੁਜਵੇਂਦਰ ਚਾਹਲ, ਪ੍ਰਸਿਧ ਕ੍ਰਿਸ਼ਨਾ
ਵੈਸਟਇੰਡੀਜ਼ : ਸ਼ਾਈ ਹੋਪ (ਵਿਕਟਕੀਪਰ), ਬ੍ਰੈਂਡਨ ਕਿੰਗ, ਡੈਰੇਨ ਬ੍ਰਾਵੋ, ਸ਼ਮਰਹ ਬਰੂਕਸ, ਨਿਕੋਲਸ ਪੂਰਨ (ਕਪਤਾਨ), ਜੇਸਨ ਹੋਲਡਰ, ਓਡੀਨ ਸਮਿਥ, ਅਕੇਲ ਹੋਸੀਨ, ਫੈਬੀਅਨ ਐਲਨ, ਅਲਜ਼ਾਰੀ ਜੋਸੇਫ, ਕੇਮਾਰ ਰੋਚ।
ਇਹ ਵੀ ਪੜ੍ਹੋ : ICC ਮਹਿਲਾ ਵਨਡੇ ਰੈਂਕਿੰਗ ’ਚ ਮੰਧਾਨਾ 5ਵੇਂ ਸਥਾਨ ’ਤੇ ਅਤੇ ਮਿਤਾਲੀ ਦੂਜੇ ਨੰਬਰ ’ਤੇ ਬਰਕਰਾਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।