ਭਾਰਤ-ਸ਼੍ਰੀਲੰਕਾ ਸੀਰੀਜ਼ ’ਤੇ ਕੋਰੋਨਾ ਦਾ ਸਾਇਆ, ਸ਼੍ਰੀਲੰਕਾ ਦੇ ਬੱਲੇਬਾਜ਼ੀ ਕੋਚ ਹੋਏ ਇਨਫ਼ੈਕਟਿਡ

Friday, Jul 09, 2021 - 11:21 AM (IST)

ਸਪੋਰਟਸ ਡੈਸਕ— ਭਾਰਤ ਖ਼ਿਲਾਫ਼ ਘਰੇਲੂ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਸ਼੍ਰੀਲੰਕਾਈ ਟੀਮ ਲਈ ਬੁਰੀ ਖ਼ਬਰ ਹੈ। ਦਰਅਸਲ, ਟੀਮ ਦੇ ਬੱਲੇਬਾਜ਼ੀ ਕੋਚ ਐਂਡੀ ਫ਼ਲਾਵਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਸ਼੍ਰੀਲੰਕਾ ਦੀ ਟੀਮ ਅਜੇ ਇੰਗਲੈਂਡ ਦੇ ਦੌਰੇ ਤੋਂ ਪਰਤੀ ਹੈ। 23 ਜੁਲਾਈ ਨੂੰ ਇਸੇ ਟੀਮ ਨੇ ਭਾਰਤ ਖ਼ਿਲਾਫ਼ ਵਨ-ਡੇ ਸੀਰੀਜ਼ ਖੇਡਣੀ ਹੈ। ਅਜਿਹੇ ’ਚ ਸ਼੍ਰੀਲੰਕਾ ਦੇ ਕ੍ਰਿਕਟਰ ਇਸ ਦੀ ਤਿਆਰੀ ’ਚ ਲੱਗੇ ਹੋਏ ਹਨ। ਜਦਕਿ ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਸਾਵਧਾਨੀ ਦੇ ਤੌਰ ’ਤੇ ਫ਼ਲਾਵਰ ਨੂੰ ਟੀਮ ਤੋਂ ਵੱਖ ਕਰ ਦਿੱਤਾ ਹੈ। 
ਇਹ ਵੀ ਪੜ੍ਹੋ : ਸ਼੍ਰੀਲੰਕਾ ਖ਼ਿਲਾਫ਼ ਖੇਡਣਗੇ ਸ਼ਾਹ ਤੇ ਪਡੀਕੱਲ, ਨਹੀਂ ਜਾਣਗੇ ਇੰਗਲੈਂਡ

ਫ਼ਿਲਹਾਲ ਭਾਰਤੀ ਟੀਮ ਆਪਣੇ ਕੁਆਰਨਟਾਈਨ ਪੂਰਾ ਹੋਣ ਦੇ ਬਾਅਦ ਕੋਲੰਬੋ ਦੇ ਕ੍ਰਿਕਟ ਮੈਦਾਨ ’ਤੇ ਪ੍ਰੈਕਟਿਸ ਕਰ ਰਹੀ ਹੈ। ਵੈਸੇ ਸ਼੍ਰੀਲੰਕਾ ਦੀ ਟੀਮ ਇੰਗਲੈਂਡ ਤੋਂ ਬਾਇਓ-ਬਬਲ ਟੂ ਬਾਇਓ-ਬਬਲ ’ਚ ਟਰਾਂਸਫ਼ਰ ਹੋਈ ਸੀ ਪਰ ਸ਼੍ਰੀਲੰਕਾ ਆਉਣ ’ਤੇ ਉਨ੍ਹਾਂ ਦਾ ਕੋਰੋਨਾ ਟੈਸਟ ਹੋਇਆ, ਇਸ ’ਚ ਐਂਡੀ ਫ਼ਲਾਵਰ ਪਾਜ਼ੇਟਿਵ ਪਾਏ ਗਏ। ਹਾਲਾਂਕਿ ਅਜੇ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਫ਼ਲਾਵਰ ਦੇ ਪਾਜ਼ੇਟਿਵ ਨਿਕਲਣ ਦੇ ਬਾਅਦ ਭਾਰਤ-ਸ਼੍ਰ੍ਰੀਲੰਕਾ ਸੀਰੀਜ਼ ’ਤੇ ਕੀ ਪ੍ਰਭਾਵ ਪਵੇਗਾ। ਜ਼ਿਕਰਯੋਗ ਹੈ ਕਿ ਇੰਗਲੈਂਡ ਤੇ ਸ਼੍ਰੀਲੰਕਾ ਵਿਚਾਲੇ ਖੇਡੀ ਗਈ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਦੇ ਬਾਅਦ ਇੰਗਲੈਂਡ ਦੇ ਮੁੱਖ 7 ਖਿਡਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News