SA v IND, 1st ODI : ਬਾਵੁਮਾ ਤੇ ਡੂਸੇਨ ਦੇ ਸੈਂਕੜੇ, ਦੱਖਣੀ ਅਫਰੀਕਾ ਨੇ ਭਾਰਤ ਨੂੰ ਦਿੱਤਾ 297 ਦੌੜਾਂ ਦਾ ਟੀਚਾ

Wednesday, Jan 19, 2022 - 06:01 PM (IST)

SA v IND, 1st ODI  : ਬਾਵੁਮਾ ਤੇ ਡੂਸੇਨ ਦੇ ਸੈਂਕੜੇ, ਦੱਖਣੀ ਅਫਰੀਕਾ ਨੇ ਭਾਰਤ ਨੂੰ ਦਿੱਤਾ 297 ਦੌੜਾਂ ਦਾ ਟੀਚਾ

ਸਪੋਰਟਸ ਡੈਸਕ- ਭਾਰਤ ਤੇ ਦੱਖਣੀ ਅਫ਼ਰੀਕਾ ਦਰਮਿਆਨ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਦਾ ਪਹਿਲਾ ਮੈਚ ਪਾਰਲ ਦੇ ਬੋਲੈਂਡ ਪਾਰਕ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ।  ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਦੱਖਣੀ ਅਫਰੀਕਾ ਨੇ ਆਪਣੀ ਪਾਰੀ ਦੇ ਦੌਰਾਨ 4 ਵਿਕਟਾਂ ਦੇ ਨੁਕਸਾਨ 'ਤੇ 296 ਦੌੜਾਂ ਬਣਾਈਆਂ। ਇਸ ਤਰ੍ਹਾਂ ਦੱਖਣੀ ਅਫਰੀਕਾ ਨੇ ਭਾਰਤ ਨੂੰ ਜਿੱਤ ਲਈ 297 ਦੌੜਾਂ ਦਾ ਟੀਚਾ  ਦਿੱਤਾ। ਦੱਖਣੀ ਅਫਰੀਕਾ ਦੇ ਕਪਤਾਨ ਬਾਵੁਮਾ ਨੇ ਸ਼ਾਨਦਾਰ 110 ਦੌੜਾਂ ਦੀ ਪਾਰੀ ਖੇਡੀ। ਬਾਵੁਮਾ ਬੁਮਰਾਹ ਦੀ ਗੇਂਦ 'ਤੇ ਰਾਹੁਲ ਨੂੰ ਕੈਚ ਦੇ ਕੇ ਆਊਟ ਹੋਏ। ਜਦਕਿ ਡੂਸੇਨ ਨੇ ਵੀ 129 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਭਾਰਤ ਵਲੋਂ ਜਸਪ੍ਰੀਤ ਬੁਮਰਾਹ ਨੇ 2 ਤੇ ਰਵੀਚੰਦਰਨ ਅਸ਼ਵਿਨ ਨੇ 1 ਵਿਕਟਾਂ ਲਈਆਂ।

ਦੱਖਣੀ ਅਫਰੀਕਾ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਜੈਨੇਮਨ ਮਲਾਨ 6 ਦੌੜਾਂ ਦੇ ਨਿੱਜੀ ਸਕੋਰ 'ਤੇ ਬੁਮਰਾਹ ਦੀ ਗੇਂਦ 'ਤੇ ਪੰਤ ਨੂੰ ਕੈਚ ਦੇ ਕੇ ਆਊਟ ਹੋ ਗਏ। ਦੱਖਣੀ ਅਫਰੀਕਾ ਦੀ ਦੂਜੀ ਵਿਕਟ ਕਵਿੰਟਨ ਡਿ ਕਾਕ ਦੇ ਤੌਰ 'ਤੇ ਡਿੱਗੀ। ਕਵਿੰਟਨ ਡਿ ਕਾਕ 27 ਦੌੜਾਂ ਦੇ ਨਿੱਜੀ ਸਕੋਰ 'ਤੇ ਅਸ਼ਵਿਨ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ। ਦੱਖਣੀ ਅਫਰੀਕਾ ਦੀ ਤੀਜੀ ਵਿਕਟ ਐਡਨ ਮਾਰਕਰਮ ਦੇ ਤੌਰ 'ਤੇ ਡਿੱਗੀ। ਐਡੇਨ 4 ਦੌੜਾਂ ਦੇ ਨਿੱਜੀ ਸਕੋਰ 'ਤੇ ਵੈਂਕਟੇਸ਼ ਅਈਅਰ ਵਲੋਂ ਰਨਆਊਟ ਹੋਏ। ਖਬਰ ਲਿਖੇ ਜਾਣ ਦੇ ਸਮੇਂ ਤਕ ਦੱਖਣੀ ਅਫਰੀਕਾ ਨੇ 3 ਵਿਕਟਾਂ ਦੇ ਨੁਕਸਾਨ 'ਤੇ 92 ਦੌੜਾਂ ਬਣਾ ਲਈਆਂ ਸਨ।

ਇਹ ਵੀ ਪੜ੍ਹੋ ਕਸ਼ਮੀਰੀ ਵਿਲੋ ਨਾਲ ਬਣੇ ਬੱਲਿਆਂ ਨੂੰ ਆਈ.ਸੀ.ਸੀ. ਨੇ ਦਿੱਤੀ ਮਨਜ਼ੂਰੀ

ਪਲੇਇੰਗ ਇਲੈਵਨ
ਦੱਖਣੀ ਅਫਰੀਕਾ :
ਕਵਿੰਟਨ ਡੀ ਕਾਕ (ਵਿਕਟਕੀਪਰ), ਜੈਨੇਮਨ ਮਲਾਨ, ਏਡੇਨ ਮਾਰਕਰਮ, ਰਾਸੀ ਵੈਨ ਡੇਰ ਡੁਸਨ, ਟੇਂਬਾ ਬਾਵੁਮਾ (ਕਪਤਾਨ), ਡੇਵਿਡ ਮਿਲਰ, ਐਂਡੀਲੇ ਫੇਹਲੁਕਵਾਯੋ, ਮਾਰਕੋ ਜੈਨਸਨ, ਕੇਸ਼ਵ ਮਹਾਰਾਜ, ਤਬਰੇਜ਼ ਸ਼ਮਸੀ, ਲੁੰਗੀ ਐਨਗਿਡੀ

ਭਾਰਤ : ਕੇਐੱਲ ਰਾਹੁਲ (ਕਪਤਨ), ਸ਼ਿਖਰ ਧਵਨ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ), ਵੈਂਕਟੇਸ਼ ਅਈਅਰ, ਸ਼ਾਰਦੁਲ ਠਾਕੁਰ, ਰਵੀਚੰਦਰਨ ਅਸ਼ਵਿਨ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਯੁਜਵੇਂਦਰ ਚਾਹਲ

ਨੋਟ : ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ।  ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News