ENG v IND 2nd Test : ਭਾਰਤੀ ਤੇਜ਼ ਗੇਂਦਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ, ਇੰਗਲੈਂਡ ਨੂੰ 151 ਦੌੜਾਂ ਨਾਲ ਹਰਾਇਆ

Monday, Aug 16, 2021 - 11:22 PM (IST)

ENG v IND 2nd Test : ਭਾਰਤੀ ਤੇਜ਼ ਗੇਂਦਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ, ਇੰਗਲੈਂਡ ਨੂੰ 151 ਦੌੜਾਂ ਨਾਲ ਹਰਾਇਆ

ਸਪੋਰਟਸ ਡੈਸਕ : ਇੰਗਲੈਂਡ ਤੇ ਭਾਰਤ ਵਿਚਾਲੇ 5 ਮੈਚਾਂ ਦੀ ਸੀਰੀਜ਼ ਦਾ ਦੂਜਾ ਟੈਸਟ ਲਾਰਡਸ ’ਚ ਖੇਡਿਆ ਗਿਆ, ਜਿਸ ’ਚ ਤੇਜ਼ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਭਾਰਤ ਨੇ ਇੰਗਲੈਂਡ ਨੂੰ 151 ਦੌੜਾਂ ਨਾਲ ਹਰਾ ਦਿੱਤਾ। ਮੁਹੰਮਦ ਸਿਰਾਜ ਨੇ 4, ਇਸ਼ਾਂਤ ਸ਼ਰਮਾ ਨੇ 3 ਤੇ ਮੁਹੰਮਦ ਸ਼ੰਮੀ ਨੇ 2 ਵਿਕਟਾਂ ਲੈ ਕੇ ਇੰਗਲੈਂਡ ਦੀ ਬੱਲੇਬਾਜ਼ੀ ਦਾ ਲੱਕ ਤੋੜ ਦਿੱਤਾ। ਭਾਰਤ ਤੋਂ ਮਿਲੇ 272 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ। ਉਸ ਦੇ ਦੋ ਸਲਾਮੀ ਬੱਲੇਬਾਜ਼ਾਂ ਦੀਆਂ ਵਿਕਟਾਂ 1 ਦੌੜ ’ਤੇ ਹੀ ਡਿੱਗ ਗਈਆਂ। ਇੰਗਲੈਂਡ ਦਾ ਪਹਿਲਾ ਵਿਕਟ ਰੋਰੀ ਬਰਨਸ ਦਾ ਡਿੱਗਾ। ਬਰਨਸ 0 ਦੇ ਨਿੱਜੀ ਸਕੋਰ ’ਤੇ ਬੁਮਰਾਹ ਦੀ ਗੇਂਦ ’ਤੇ ਸਿਰਾਜ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਇੰਗਲੈਂਡ ਦੇ ਡੋਮਿਨਿਕ ਸਿਬਲੀ ਵੀ 0 ਦੇ ਨਿੱਜੀ ਸਕੋਰ ਸ਼ੰਮੀ ਦੀ ਗੇਂਦ ’ਤੇ ਪੰਤ ਦਾ ਸ਼ਿਕਾਰ ਬਣੇ। ਇੰਗਲੈਂਡ ਦਾ ਕੋਈ ਵੀ ਬੱਲੇਬਾਜ਼ ਟਿਕ ਕੇ ਬੱਲੇਬਾਜ਼ੀ ਨਹੀਂ ਕਰ ਸਕਿਆ ਤੇ ਇਕ-ਇਕ ਕਰਕੇ ਪੈਵੇਲੀਅਨ ਪਰਤਦੇ ਰਹੇ।

PunjabKesari

ਇਸ ਤੋਂ ਪਹਿਲਾਂ ਭਾਰਤ ਨੇ ਆਪਣੀ ਦੂਜੀ ਪਾਰੀ ’ਚ 8 ਵਿਕਟਾਂ ਦੇ ਨੁਕਸਾਨ ’ਤੇ 298 ਦੌੜਾਂ ਬਣਾਈਆਂ। ਭਾਰਤ ਨੇ ਇੰਗਲੈਂਡ ਤੋਂ 271 ਦੌੜਾਂ ਦੀ ਲੀਡ ਹਾਸਲ ਕਰ ਲਈ ਹੈ। ਇਸ ਤਰ੍ਹਾਂ ਭਾਰਤ ਨੇ ਇੰਗਲੈਂਡ ਨੂੰ ਜਿੱਤ ਲਈ 272 ਦੌੜਾਂ ਦਾ ਟੀਚਾ ਦਿੱਤਾ। ਭਾਰਤ ਦੀ ਦੂਜੀ ਪਾਰੀ ’ਚ ਅਜਿੰਕਯ ਰਹਾਨੇ ਨੇ 61 ਦੌੜਾਂ, ਚੇਤੇਸ਼ਵਰ ਪੁਜਾਰਾ ਨੇ 45 ਦੌੜਾਂ ਤੇ ਮੁਹੰਮਦ ਸ਼ੰਮੀ ਨੇ 56 ਦੌੜਾਂ ਬਣਾਈਆਂ। 

PunjabKesari

ਇਹ ਵੀ ਪਡ਼੍ਹੋ : ਆਊਟ ਹੋਣ ਦੇ ਬਾਅਦ ਵਿਰਾਟ ਕੋਹਲੀ ਨੇ ਡ੍ਰੈਸਿੰਗ ਰੂਮ ’ਚ ਉਤਾਰਿਆ ਗੁੱਸਾ, ਵੀਡੀਓ ਵਾਇਰਲ

ਟੀਮ ਇੰਡੀਆ ਨੇ ਇਸ ਤੋਂ ਪਹਿਲਾਂ ਮੈਚ ਦੇ ਚੌਥੇ ਦਿਨ ਦੀ ਖੇਡ ਖ਼ਤਮ ਹੋਣ ਤਕ ਭਾਰਤੀ ਟੀਮ ਨੇ ਆਪਣੀ ਦੂਜੀ ਪਾਰੀ ਦੇ ਦੌਰਾਨ 6 ਵਿਕਟਾਂ ਦੇ ਨੁਕਸਾਨ ’ਤੇ 181 ਦੌੜਾਂ ਬਣਾ ਲਈਆਂ ਸਨ।  ਇੰਗਲੈਂਡ ਨੂੰ ਪਹਿਲੀ ਪਾਰੀ ’ਚ 27 ਦੌੜਾਂ ਦੀ ਬੜ੍ਹਤ ਹਾਸਲ ਸੀ। ਭਾਰਤ ਅਜੇ 154 ਦੌੜਾਂ ਨਾਲ ਅੱਗੇ ਹੈ ਤੇ ਉਸ ਦੇ ਅਜੇ ਚਾਰ ਵਿਕਟ ਬਾਕੀ ਹਨ। ਕਲ ਦੀ ਖੇਡ ’ਚ ਆਪਣੀ ਦੂਜੀ ਪਾਰੀ ਦੇ ਦੌਰਾਨ ਟੀਮ ਇੰਡੀਆ ਦੀ ਸਥਿਤੀ ਕਾਫ਼ੀ ਖਰਾਬ ਸੀ। ਉਸ ਦੇ ਸਲਾਮੀ ਬੱਲੇਬਾਜ਼ ਕੋਈ ਖਾਸ ਦੌੜਾਂ ਨਾ ਬਣਾ ਸਕੇ ਤੇ ਛੇਤੀ ਆਊਟ ਹੋ ਗਏ ਪਰ ਅਜਿੰਕਯ ਰਹਾਨੇ ਨੇ 61 ਦੌੜਾਂ ਤੇ ਚੇਤੇਸ਼ਵਰ ਪੁਜਾਰਾ ਨੇ 45 ਦੌੜਾਂ ਬਣਾ ਟੀਮ ਦੀ ਸਥਿਤੀ ਨੂੰ ਸੰਭਾਲਿਆ ਸੀ।

PunjabKesari
ਇਹ ਵੀ ਪੜ੍ਹੋ : PM ਮੋਦੀ ਨੇ ਓਲੰਪਿਕ ਦਲ ਨਾਲ ਕੀਤੀ ਮੁਲਾਕਾਤ, ਨੀਰਜ ਚੋਪੜਾ ਨੂੰ ਖੁਆਇਆ ਚੂਰਮਾ, ਸਿੰਧੂ ਨਾਲ ਖਾਧੀ ਆਈਸਕ੍ਰੀਮ

ਮੈਚ ਦੇ ਤੀਜੇ ਦਿਨ  ਇੰਗਲੈਂਡ ਦੀ ਟੀਮ ਨੇ ਆਪਣੀ ਪਹਿਲੀ ਪਾਰੀ ’ਚ 391 ਦੌੜਾਂ ਬਣਾ ਕੇ 27 ਦੌੜਾਂ ਦੀ ਮਾਮੂਲੀ ਬੜ੍ਹਤ ਬਣਾ ਲਈ। ਜਦਕਿ ਭਾਰਤ ਨੇ ਆਪਣੀ ਪਹਿਲੀ ਪਾਰੀ ’ਚ 364 ਦੌੜਾਂ ਬਣਾਈਆਂ ਸਨ। ਭਾਰਤ ਦੀ ਪਹਿਲੀ ਵਾਰੀ ’ਚ ਰੋਹਿਤ ਸ਼ਰਮਾ ਨੇ 145 ਗੇਂਦਾਂ ’ਚ 11 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 83 ਦੌੜਾਂ ਬਣਾਈਆਂ ਸਨ। ਭਾਰਤ ਵੱਲੋਂ ਇੰਗਲੈਂਡ ਖ਼ਿਲਾਫ਼ ਮੁਹੰਮਦ ਸਿਰਾਜ ਨੇ 94 ਦੌੜਾਂ ਦੇ ਕੇ 4 ਤੇ ਇਸ਼ਾਂਤ ਸ਼ਰਮਾ ਨੇ 69 ਦੌੜਾਂ ਦੇ ਕੇ 3 ਵਿਕਟਾਂ ਲਈਆਂ ਜਦਕਿ ਮਾਰਕਵੁਡ ਰਨ ਆਊਟ ਹੋਇਆ। ਜਸਪ੍ਰੀਤ ਬੁਮਰਾਹ ਤੇ ਇਕਲੌਤੇ ਸਪਿਨਰ ਰਵਿੰਦਰ ਜਡੇਜਾ ਨੂੰ ਕੋਈ ਵਿਕਟ ਨਹੀਂ ਮਿਲੀ ਸੀ।

PunjabKesari

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News