ENG vs IND : ਇੰਗਲੈਂਡ ਦੌਰੇ ਲਈ BCCI ਨੇ ਰਿਪਲੇਸਮੈਂਟ ਦਾ ਕੀਤਾ ਐਲਾਨ, ਸੂਰਯਕੁਮਾਰ-ਸ਼ਾਹ ਨੂੰ ਮੌਕਾ

Monday, Jul 26, 2021 - 04:06 PM (IST)

ਸਪੋਰਟਸ ਡੈਸਕ– ਭਾਰਤ ਤੇ ਇੰਗਲੈਂਡ ਵਿਚਾਲੇ ਚਾਰ ਅਗਸਤ ਤੋਂ ਪੰਜ ਮੈਚਾਂ ਦੀ ਟੈਸਟ ਸੀਰੀਜ਼ ਸ਼ੁਰੂ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਵੱਲੋਂ ਸੱਟ ਦਾ ਸ਼ਿਕਾਰ ਖਿਡਾਰੀਆਂ ਲਈ ਰਿਪਲੇਸਮੈਂਟ ਦਾ ਐਲਾਨ ਕੀਤਾ ਗਿਆ ਹੈ। ਇਸ ’ਚ ਸ਼੍ਰੀਲੰਕਾ ਦੌਰੇ ’ਤੇ ਮੌਜੂਦ ਸੂਰਯਕੁਮਾਰ ਯਾਦਵ ਤੇ ਪ੍ਰਿਥਵੀ ਸ਼ਾਹ ਨੂੰ ਇੰਗਲੈਂਡ ਦੌਰੇ ਲਈ ਚੁਣਿਆ ਗਿਆ ਹੈ।
ਇਹ ਵੀ ਪੜ੍ਹੋ : ਹਰਭਜਨ ਸਿੰਘ ਅਤੇ ਗੀਤਾ ਬਸਰਾ ਨੇ ਦਿਖਾਈ ਆਪਣੇ ਪੁੱਤਰ ਦੀ ਪਹਿਲੀ ਝਲਕ, ਰੱਖਿਆ ਇਹ ਨਾਮ

ਜ਼ਿਕਰਯੋਗ ਹੈ ਕਿ ਇੰਗਲੈਂਡ ਦੌਰੇ ’ਤੇ ਟੀਮ ਇੰਡੀਆ ਦਾ ਹਿੱਸਾ ਰਹੇ ਸ਼ੁਭਮਨ ਗਿੱਲ, ਵਾਸ਼ਿੰਗਟਨ ਸੁੰਦਰ ਤੇ ਤੇਜ਼ ਗੇਂਦਬਾਜ਼ ਆਵੇਸ਼ ਖ਼ਾਨ ਸੱਟ ਦੀ ਵਜ੍ਹਾ ਕਰਕੇ ਬਾਹਰ ਹੋ ਗਏ ਹਨ। ਜਦਕਿ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਕੋਰੋਨਾ ਤੋਂ ਉੱਭਰਨ ਤੇ ਦੋ ਨੈਗੇਟਿਵ ਆਰ. ਟੀ.- ਪੀ. ਸੀ. ਆਰ. ਰਿਪੋਰਟ ਦੇ ਬਾਅਦ ਟੀਮ ਦੇ ਬਾਇਓ ਬਬਲ ਨਾਲ ਜੁੜ ਗਏ ਹਨ। ਇਸ ਤੋਂ ਇਲਾਵਾ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ, ਗੇਂਦਬਾਜ਼ੀ ਕੋਚ ਭਰਤ ਅਰੁਣ ਤੇ ਬੱਲੇਬਾਜ਼ ਅਭਿਮਨਿਊ ਈਸ਼ਵਰਨ ਵੀ ਇਕਾਂਤਵਾਸ ਪੂਰਾ ਕਰਨ ਦੇ ਬਾਅਦ ਡਰਹਮ ’ਚ ਟੀਮ ਨਾਲ ਜੁੜ ਗਏ ਹਨ।

ਭਾਰਤੀ ਟੀਮ :-
ਰੋਹਿਤ ਸ਼ਰਮਾ, ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਯ ਰਹਾਨੇ (ਉਪ ਕਪਤਾਨ), ਹਨੁਮਾ ਵਿਹਾਰੀ, ਰਿਸ਼ਭ ਪੰਤ, ਆਰ. ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਮੁਹੰਮਦ ਸਿਰਾਜ, ਸ਼ਾਰਦੁਲ ਠਾਕੁਰ, ਉਮੇਸ਼ ਯਾਦਵ, ਕੇ. ਐੱਲ. ਰਾਹੁਲ, ਰਿਧੀਮਾਨ ਸਾਹਾ, ਅਭਿਮਨਿਊ ਈਸ਼ਵਰਨ, ਪ੍ਰਿਥਵੀ ਸ਼ਾਹ, ਸੂਰਯਕੁਮਾਰ ਯਾਦਵ।

ਸਟੈਂਡਬਾਈ ਖਿਡਾਰੀ :-
ਪ੍ਰਸਿੱਧ ਕ੍ਰਿਸ਼ਨਾ, ਅਰਜਨ ਨਾਗਵਾਸਵਾਲਾ

ਇਹ ਵੀ ਪੜ੍ਹੋ : Tokyo Olympics : ਸੋਫ਼ੀਆ ਪੋਲਕਾਨੋਵਾ ਤੋਂ ਹਾਰ ਕੇ ਮਨਿਕਾ ਬਤਰਾ ਦਾ ਸਫ਼ਰ ਖ਼ਤਮ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ ।


Tarsem Singh

Content Editor

Related News