ਅਰਜੁਨ ਆਜ਼ਾਦ ਦੇ ਅਰਧ ਸੈਂਕੜੇ ਦੀ ਬਦੌਲਤ ਭਾਰਤ ਨੇ ਕੁਵੈਤ ਨੂੰ ਅੰਡਰ-19 ਏਸ਼ੀਆ ਕੱਪ 'ਚ ਹਰਾਇਆ

09/06/2019 1:02:16 PM

ਸਪੋਰਸਟ ਡੈਸਕ— ਆਕਾਸ਼ ਸਿੰਘ ਤੇ ਪੂਰਕਣ ਤਿਆਗੀ ਦੀ ਜ਼ਬਰਦਰਤ ਗੇਂਦਬਾਜ਼ੀ ਤੇ ਬੱਲੇਬਾਜ਼ ਅਰਜੁਨ ਆਜ਼ਾਦ ਦੇ ਅਰਧ ਸੈਂਕੜੇ ਦੀ ਬਦੌਲਤ ਭਾਰਤ ਅੰਡਰ-19 ਨੇ ਕੁਵੈਤ ਅੰਡਰ-19 ਨੂੰ ਅੰਡਰ-19 ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਮੀਂਹ ਪ੍ਰਭਾਵਿਤ ਮੁਕਾਬਲੇ 'ਚ ਵੀਰਵਾਰ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਇਸ ਮੁਕਾਬਲੇ ਵਿਚ ਮੀਂਹ ਕਾਰਨ ਓਵਰਾਂ ਦੀ ਗਿਣਤੀ 23-23 ਕਰ ਦਿੱਤੀ ਗਈ ਸੀ। ਕੁਵੈਤ ਨੇ 23 ਓਵਰਾਂ 'ਚ 7 ਵਿਕਟਾਂ 'ਤੇ 110 ਦੌੜਾਂ ਬਣਾਈਆਂ, ਜਿਸ ਦੇ ਜਵਾਬ 'ਚ ਭਾਰਤੀ ਟੀਮ ਨੇ 19.1 ਓਵਰਾਂ 'ਚ 3 ਵਿਕਟਾਂ 'ਤੇ 114 ਦੌੜਾਂ ਬਣਾ ਕੇ ਮੈਚ ਜਿੱਤ ਲਿਆ।PunjabKesariਇਸ ਮੈਚ 'ਚ ਭਾਰਤ ਦੇ ਬੱਲੇਬਾਜ਼ ਆਜ਼ਾਦ ਨੇ 58 ਗੇਂਦਾਂ 'ਤੇ ਪੰਜ ਚੌਕੇ ਅਤੇ ਦੋ ਛੱਕੇ ਲਾ ਅਖੀਰ ਤਕ ਟਿੱਕੇ ਰਹਿੰਦੇ ਹੋਏ ਆਪਣੀ ਟੀਮ ਨੂੰ ਜਿੱਤ ਦਵਾਈ। ਉਨ੍ਹਾਂ ਦੇ ਨਾਲ ਸਦੀਵੀ ਰਾਵਤ ਨੌਂ ਦੌੜਾਂ ਬਣਾ ਕੇ ਅਜੇਤੂ ਰਹੇ। ਕਪਤਾਨ ਧਰੂਵ ਜੁਰੇਲ ਨੇ 12 ਅਤੇ ਸਲਾਮੀ ਬੱਲੇਬਾਜ਼ ਸੁਵੇਦ ਪਾਰਕਰ ਨੇ 14 ਦੌੜਾਂ ਦਾ ਯੋਗਦਾਨ ਦਿੱਤਾ। ਇਸ ਤੋਂ ਪਹਿਲਾਂ ਗੇਂਦਾਬਾਜ਼ੀ ਆਕਾਸ਼ ਸਿੰਘ ਅਤੇ ਪੁਰਨਾਕ ਤਿਆਗੀ ਨੇ ਤਿੰਨ-ਤਿੰਨ ਵਿਕਟਾਂ ਲੈ ਕੁਵੈਤ ਦੀ ਟੀਮ ਨੂੰ ਵੱਡਾ ਟੀਚਾ ਖੜ੍ਹਾ ਕਰਨ ਤੋਂ ਰੋਕ ਦਿੱਤਾ।PunjabKesari
ਕੁਵੈਤ ਲਈ ਮੀਟ ਭਾਵਸਰ ਨੇ 28, ਗੋਕੁਲ ਕੁਮਾਰ ਨੇ 25, ਜੰਦੂ ਹੋਮੌਦ ਅਤੇ ਅਬਦੁਲ ਰਹਿਮਾਨ ਨੇ 10-10 ਦੌੜਾਂ ਦਾ ਯੋਗਦਾਨ ਦਿੱਤਾ। ਇਨ੍ਹਾਂ ਚਾਰਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਦਹਾਕੇ ਦੇ ਅੰਕੜੇ 'ਚ ਨਹੀਂ ਪਹੁੰਚ ਸਕਿਆ।


Related News