ਭਾਰਤ ਅੰਡਰ-19 ਨੇ ਪਹਿਲੇ ਯੂਥ ਵਨ ਡੇ 'ਚ ਦੱਖਣੀ ਅਫਰੀਕਾ ਅੰਡਰ-19 ਨੂੰ 9 ਵਿਕਟਾਂ ਨਾਲ ਹਰਾਇਆ

12/27/2019 11:20:40 AM

ਸਪੋਰਟਸ ਡੈਸਕ— ਆਫ ਸਪਿਨਰ ਰਵੀ ਬਿਸ਼ਨੋਈ (36 ਦੌੜਾਂ 'ਤੇ 3 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਓਪਨਰਾਂ ਦਿਵਿਆਂਸ਼ ਸਕਸੇਨਾ (ਅਜੇਤੂ 86) ਤੇ ਤਿਲਕ ਵਰਮਾ (59) ਦੇ ਬਿਹਤਰੀਨ ਅਰਧ ਸੈਂਕੜਿਆਂ ਨਾਲ ਭਾਰਤ ਅੰਡਰ-19 ਟੀਮ ਨੇ ਦੱਖਣੀ ਅਫਰੀਕਾ ਅੰਡਰ-19 ਟੀਮ ਨੂੰ ਪਹਿਲੇ ਯੂਥ ਵਨ ਡੇ ਵਿਚ 9 ਵਿਕਟਾਂ ਨਾਲ ਹਰਾ ਦਿੱਤਾ। PunjabKesari ਭਾਰਤ ਅੰਡਰ-19 ਨੇ ਮਹਿਮਾਨ ਟੀਮ ਨੂੰ 48.3 ਓਵਰਾਂ ਵਿਚ 187 ਦੌੜਾਂ 'ਤੇ ਢੇਰ ਕਰਨ ਤੋਂ ਬਾਅਦ 42.3 ਓਵਰਾਂ ਵਿਚ 1 ਵਿਕਟ ਦੇ ਨੁਕਸਾਨ 'ਤੇ 190 ਦੌੜਾਂ ਬਣਾ ਕੇ ਮੈਚ ਜਿੱਤ ਲਿਆ ਤੇ 3 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ।


Related News