ਭਾਰਤ ਅੰਡਰ-18 ਨੇ ਪਹਿਲੀ ਵਾਰ ਜਿੱਤਿਆ ਸੈਫ ਫੁੱਟਬਾਲ ਖਿਤਾਬ

09/29/2019 8:16:43 PM

ਕਾਠਮੰਡੂ- ਵਿਕਰਮ ਪ੍ਰਤਾਪ ਸਿੰਘ ਤੇ ਰਵੀ ਬਹਾਦੁਰ ਰਾਣਾ ਦੇ ਦੋਵੇਂ ਹਾਫ ਦੇ ਇਕ-ਇਕ ਗੋਲ ਦੀ ਮਦਦ ਨਾਲ ਭਾਰਤ ਅੰਡਰ-18 ਨੇ ਬੰਗਲਾਦੇਸ਼ ਨੂੰ ਐਤਵਾਰ ਨੂੰ ਰੋਮਾਂਚਕ ਮੁਕਾਬਲੇ ਵਿਚ 2-1 ਨਾਲ ਹਰਾ ਕੇ ਪਹਿਲੀ ਵਾਰ ਸੈਫ ਅੰਡਰ-18 ਫੁੱਟਬਾਲ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ। ਵਿਕਰਮ ਨੇ ਦੂਜੇ ਹੀ ਮਿੰਟ ਵਿਚ ਗੋਲ ਕਰ ਕੇ ਭਾਰਤ ਨੂੰ ਬੜ੍ਹਤ ਦਿਵਾਈ, ਜਦਕਿ ਬੰਗਲਾਦੇਸ਼ ਨੇ 40ਵੇਂ ਮਿੰਟ ਵਿਚ ਯਾਸੀਨ ਅਰਾਫਾਤ ਦੇ ਗੋਲ ਨਾਲ ਬਰਾਬਰੀ ਹਾਸਲ ਕਰ ਲਈ। ਰਾਣਾ ਨੇ ਮੈਚ ਦੇ ਇੰਜਰੀ ਸਮੇਂ ਦੇ ਪਹਿਲੇ ਮਿੰਟ ਵਿਚ 30 ਗਜ਼ ਦੀ ਦੂਰੀ ਤੋਂ ਭਾਰਤ ਲਈ ਮੈਚ ਜੇਤੂ ਗੋਲ ਕੀਤਾ।

PunjabKesari
ਪ੍ਰਮੁੱਖ ਕੋਚ ਫਲਾਇਡ ਪਿੰਟੂ ਨੇ ਟੀਮ ਦੇ ਖਿਤਾਬ ਜਿੱਤਣ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਖਿਡਾਰੀਆਂ ਨੂੰ ਜਿੱਤ ਦਾ ਸਿਹਰਾ ਦਿੱਤਾ। ਭਾਰਤ ਦੇ ਨਿੰਤੋਇਨਗਾਂਬਾ ਮਿਤੇਈ ਨੂੰ 'ਟੂਰਨਾਮੈਂਟ ਦਾ ਸਰਵਸ੍ਰੇਸ਼ਠ ਖਿਡਾਰੀ' ਦਾ ਐਵਾਰਡ ਮਿਲਿਅਆ।

PunjabKesari


Gurdeep Singh

Content Editor

Related News