ਨਿਊਜ਼ੀਲੈਂਡ ਨੂੰ ਹਰਾ ਗਰੁੱਪ ''ਚ ਚੋਟੀ ''ਤੇ ਰਿਹਾ ਭਾਰਤ ਅੰਡਰ-19

Friday, Jan 24, 2020 - 10:48 PM (IST)

ਨਿਊਜ਼ੀਲੈਂਡ ਨੂੰ ਹਰਾ ਗਰੁੱਪ ''ਚ ਚੋਟੀ ''ਤੇ ਰਿਹਾ ਭਾਰਤ ਅੰਡਰ-19

ਬਲੋਮਫੋਂਟੇਨ— ਸਲਾਮੀ ਬੱਲੇਬਾਜ਼ਾਂ ਦੇ ਅਰਧ ਸੈਂਕੜਿਆਂ ਤੋਂ ਬਾਅਦ ਸਪਿਨਰ ਰਵੀ ਤੇ ਅਥਰਵ ਅੰਕੋਲੇਕਰ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਭਾਰਤ ਅੰਡਰ-19 ਨੇ ਸ਼ੁੱਕਰਵਾਰ ਨੂੰ ਇੱਥੇ ਮੀਂਹ ਨਾਲ ਪ੍ਰਭਾਵਿਤ ਮੈਚ 'ਚ ਨਿਊਜ਼ੀਲੈਂਡ ਨੂੰ ਡੈਕਵਰਥ ਲੁਈਸ ਤਹਿਤ 44 ਦੌੜਾਂ ਨਾਲ ਹਰਾ ਕੇ ਆਈ. ਸੀ. ਸੀ. ਅੰਡਰ -19 ਵਿਸ਼ਵ ਕੱਪ 'ਚ ਗਰੁੱਪ ਏ ਚੋਟੀ 'ਤੇ ਰਹਿੰਦੇ ਹੋਏ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਨ ਕਰਦੇ ਹੋਏ 21 ਓਵਰਾਂ 'ਚ ਬਿਨਾਂ ਕਿਸੇ ਨੁਕਸਾਨ 'ਤੇ 103 ਦੌੜਾਂ ਬਣਾਈਆਂ ਸਨ ਤਾਂ ਮੀਂਹ ਆ ਗਿਆ। ਇਸ ਤੋਂ ਬਾਅਦ ਜਦੋ ਖੇਡ ਸ਼ੁਰੂ ਹੋਇਆ ਤਾਂ ਮੈਚ 23-23 ਓਵਰ ਦਾ ਕਰ ਦਿੱਤਾ ਹਿਆ। ਭਾਰਤ ਨੇ ਯਸ਼ਸਵੀ (57 ਅਜੇਤੂ) ਤੇ ਦਿਵਿਆਂਸ਼ (52 ਅਜੇਤੂ) ਦੀ ਸ਼ਾਨਦਾਰ ਪਾਰੀਆਂ ਤੇ ਬਿਨਾਂ ਨੁਕਸਾਨ 'ਤੇ 115 ਦੌੜਾਂ ਬਣਾਈਆਂ। ਨਿਊਜ਼ੀਲੈਂਡ ਦੀ ਟੀਮ ਨੂੰ ਇਸ ਤਰ੍ਹਾਂ ਨਾਲ ਡੈਕਵਰਥ ਲੁਈਸ ਤਹਿਤ ਜਿੱਤ ਦੇ ਲਈ 192 ਦੌੜਾਂ ਦਾ ਟੀਚਾ ਮਿਲਿਆ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ 21 ਓਵਰ 'ਚ 147 ਦੌੜਾਂ 'ਤੇ ਢੇਰ ਹੋ ਗਈ। ਨਿਊਜ਼ੀਲੈਂਡ ਦੇ ਚਾਰ ਬੱਲੇਬਾਜ਼ ਦੋਹਰੇ ਅੰਕ 'ਚ ਪਹੁੰਚੇ।
ਭਾਰਤੀ ਟੀਮ ਨੇ ਇਸ ਤਰ੍ਹਾਂ ਨਾਲ ਗਰੁੱਪ ਏ 'ਚ ਆਪਣੇ ਸਾਰੇ ਤਿੰਨ ਮੈਤ ਜਿੱਤ ਕੇ ਚੋਟੀ 'ਤੇ ਰਹਿ ਕੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਨਿਊਜ਼ੀਲੈਂਡ ਦੀ ਟੀਮ ਹਾਰ ਦੇ ਬਾਵਜੂਦ ਕੁਆਰਟਰ ਫਾਈਨਲ 'ਚ ਜਗ੍ਹਾ ਪੱਕੀ ਕਰਨ 'ਚ ਸਫਲ ਰਹੀ।


author

Gurdeep Singh

Content Editor

Related News