ਸ਼੍ਰੀਲੰਕਾ ’ਚ 3 ਵਨ ਡੇ ਤੇ 5 ਟੀ-20 ਖੇਡੇਗੀ ਭਾਰਤੀ ਟੀਮ : ਗਾਂਗੁਲੀ

Monday, May 10, 2021 - 09:04 PM (IST)

ਸ਼੍ਰੀਲੰਕਾ ’ਚ 3 ਵਨ ਡੇ ਤੇ 5 ਟੀ-20 ਖੇਡੇਗੀ ਭਾਰਤੀ ਟੀਮ : ਗਾਂਗੁਲੀ

ਨਵੀਂ ਦਿੱਲੀ– ਬੀ. ਸੀ. ਸੀ. ਆਈ. ਦੇ ਮੁਖੀ ਸੌਰਭ ਗਾਂਗੁਲੀ ਨੇ ਸੰਕੇਤ ਦਿੱਤੇ ਹਨ ਕਿ ਭਾਰਤੀ ਟੀਮ ਇਸ ਸੈਸ਼ਨ ਵਿਚ ਸੀਮਤ ਓਵਰਾਂ ਦੀ ਸੀਰੀਜ਼ ਲਈ ਸ਼੍ਰੀਲੰਕਾ ਦਾ ਦੌਰਾ ਕਰੇਗੀ, ਹਾਲਾਂਕਿ ਇਸ ਸੀਰੀਜ਼ ਦੀ ਸਹੀ ਮਿਤੀ ਅਜੇ ਤਕ ਸਪੱਸ਼ਟ ਨਹੀਂ ਹੈ ਪਰ ਗਾਂਗੁਲੀ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਦੌਰੇ ’ਤੇ ਭਾਰਤੀ ਟੀਮ ਸ਼੍ਰੀਲੰਕਾ ਵਿਰੁੱਧ 3 ਵਨ ਡੇ ਤੇ 5 ਟੀ-20 ਮੈਚ ਖੇਡੇਗੀ। ਆਈ. ਸੀ. ਸੀ. ਦੇ ਭਵਿੱਖ ਦੇ ਦੌਰਾ ਪ੍ਰੋਗਰਾਮ (ਐੱਫ. ਟੀ. ਪੀ.) ਅਨੁਸਾਰ ਭਾਰਤ ਨੂੰ ਜੁਲਾਈ ਵਿਚ ਸ਼੍ਰੀਲੰਕਾ ਵਿਚ 3 ਟੀ-20 ਮੁਕਾਬਲੇ ਖੇਡਣੇ ਹਨ, ਜਿਹੜੇ ਮੂਲ ਰੂਪ ਨਾਲ ਪਿਛਲੇ ਸਾਲ ਖੇਡੇ ਜਾਣੇ ਸਨ ਪਰ ਕੋਰੋਨਾ ਮਹਾਮਾਰੀ ਦੇ ਕਾਰਨ ਦੌਰੇ ਨੂੰ ਰੱਦ ਕਰ ਦਿੱਤਾ ਗਿਆ ਸੀ।

ਇਹ ਖ਼ਬਰ ਪੜ੍ਹੋ-  ਕ੍ਰਿਸ ਗੇਲ ਨੇ ਖਾਧਾ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਬਰਗਰ (ਵੀਡੀਓ)

PunjabKesari
ਜੇਕਰ ਐੱਫ. ਟੀ. ਪੀ. ਦੇ ਮੁਤਾਬਕ ਸ਼੍ਰੀਲੰਕਾ ਵਿਰੁੱਧ ਇਹ ਸੀਰੀਜ਼ ਖੇਡੀ ਜਾਂਦੀ ਹੈ ਤਾਂ ਇਸ ਲਈ ਭਾਰਤ ਦੀ ਅਜੇ ਤਕ ਸੰਭਾਵਿਤ ਟੀਮ ਵੀ ਸਪੱਸ਼ਟ ਨਹੀਂ ਹੈ। ਉਥੇ ਹੀ ਜੇਕਰ ਜੁਲਾਈ ਵਿਚ ਇਹ ਦੌਰਾ ਹੁੰਦਾ ਹੈ ਤਾਂ ਇਸਦੀ ਪੂਰੀ ਸੰਭਾਵਨਾ ਹੈ ਕਿ ਰਾਸ਼ਟਰੀ ਚੋਣ ਕਮੇਟੀ ਆਪਣੇ ਪ੍ਰਮੁੱਖ ਖਿਡਾਰੀਆਂ ਦੀ ਬਜਾਏ ਟੀਮ ਵਿਚ ਨਵੇਂ ਖਿਡਾਰੀਆਂ ਨੂੰ ਚੁਣ ਸਕਦੀ ਹੈ। ਭਾਰਤ ਦੀ ਟੈਸਟ ਸੀਰੀਜ਼ ਦੇ ਨਾਲ-ਨਾਲ ਆਈ. ਪੀ. ਐੱਲ.2021 ਦੇ ਇੰਗਲੈਂਡ 'ਚ ਆਯੋਜਿਤ ਹੋਣ ਦੀ ਸੰਭਾਵਨਾ ਦੇ ਬਾਰੇ 'ਚ ਗਾਂਗੁਲੀ ਨੇ ਕਿਹਾ ਕਿ ਅਜਿਹਾ ਨਹੀਂ ਹੈ। ਭਾਰਤ ਨੂੰ ਤਿੰਨ ਵਨ ਡੇ ਤੇ ਪੰਜ ਟੀ-20 ਦੇ ਲਈ ਸ਼੍ਰੀਲੰਕਾ ਜਾਣਾ ਹੈ। ਇਸ ਦੌਰਾਨ 14 ਦਿਨ ਦੇ ਲਾਜ਼ਮੀ ਕੁਆਰੰਟੀਨ ਵਰਗੇ ਕਈ ਖਤਰੇ ਹਨ। ਆਈ. ਪੀ. ਐੱਲ. ਭਾਰਤ 'ਚ ਵੀ ਨਹੀਂ ਹੋ ਸਕਦਾ ਹੈ। ਇਸਦੇ ਲਈ ਕੁਆਰੰਟੀਨ ਨੂੰ ਸੰਭਾਲਣਾ ਮੁਸ਼ਕਿਲ ਹੈ। ਇੰਨੀ ਜਲਦੀ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਅਸੀਂ ਆਈ. ਪੀ. ਐੱਲ. ਨੂੰ ਪੂਰਾ ਕਰਨ ਦੇ ਲਈ ਕਿਵੇਂ ਇਕ ਖਿੜਕੀ ਅਤੇ ਆਯੋਜਨ ਸਥਾਨ ਲੱਭ ਸਕਦੇ ਹਾਂ। 

PunjabKesari

ਇਹ ਖ਼ਬਰ ਪੜ੍ਹੋ- ਬਾਬਰ ਆਜ਼ਮ ਤੇ ਐਲਿਸਾ ਹੀਲੀ ਨੂੰ ICC ‘ਪਲੇਅਰ ਆਫ ਦਿ ਮੰਥ’ ਐਵਾਰਡ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News