ਕੋਹਲੀ ਸਣੇ ਇਨ੍ਹਾਂ ਭਾਰਤੀ ਖਿਡਾਰੀਆਂ ਨੇ 26/11 ਦੇ ਪੀੜਤਾਂ ਨੂੰ ਦਿੱਤੀ ਭਾਵੁਕ ਸ਼ਰਧਾਂਜਲੀ
Tuesday, Nov 26, 2019 - 04:26 PM (IST)

ਸਪੋਰਟਸ ਡੈਸਕ— ਅੱਜ ਦੇ ਦਿਨ 26 ਨਵੰਬਰ 2008 ਨੂੰ ਮੁੰਬਈ 'ਚ ਵੱਡਾ ਅੱਤਵਾਦੀ ਹਮਲਾ ਹੋਇਆ ਸੀ। ਕਈ ਅੱਤਵਾਦੀ ਸਮੁੰਦਰ ਦੇ ਰਸਤੇ ਦੇਸ਼ ਅੰਦਰ ਆ ਵਡ਼ੇ ਸਨ। ਇਸ ਤੋਂ ਬਾਅਦ ਮੁੰਬਈ 'ਚ ਚਾਰ ਦਿਨ ਤਕ ਲਗਾਤਾਰ ਦਰਦ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ। ਅੱਜ ਵੀ ਇਸ ਹਮਲੇ ਦੀ ਸੱਟ ਭਾਰਤੀਆਂ ਦੇ ਦਿਲਾਂ 'ਚ ਮਹਿਸੂਸ ਹੁੰਦੀ ਹੈ। ਇਸ ਹਮਲੇ 'ਚ ਹੇਮੰਤ ਕਰਕਰੇ ਸਮੇਤ ਕਈ ਸੁਰੱਖਿਆ ਬਲ ਦੇ ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਦੀ ਅੱਜ 11ਵੀਂ ਬਰਸੀ ਦੇ ਮੌਕੇ 'ਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਮੁੰਬਈ 'ਚ ਹੋਏ ਇਸ ਅੱਤਵਾਦੀ ਹਮਲੇ 'ਚ ਮਾਰੇ ਗਏ ਪੀੜਤਾਂ ਨੂੰ ਆਪਣੀ ਸ਼ਰਧਾਂਜਲੀ ਦਿੱਤੀ। ਭਾਰਤੀ ਕਪਤਾਨ ਤੋਂ ਇਲਾਵਾ ਟੀਮ ਦੇ ਹੋਰ ਖਿਡਾਰੀ ਚੇਤੇਸ਼ਵਰ ਪੁਜਾਰਾ, ਟੈਸਟ ਟੀਮ ਦੇ ਉਪ-ਕਪਤਾਨ ਅਜਿੰਕਿਯ ਰਹਾਨੇ, ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਵੀ ਮੁੰਬਈ 'ਚ ਮਾਰੇ ਗਏ ਲੋਕਾਂ ਨੂੰ ਆਪਣੀ ਸ਼ਰਧਾਂਜਲੀ ਦਿੱਤੀ ਕੀਤੀ ।
Remembering the bravehearts and the innocent civilians who lost their lives during the 26/11 attacks. Gone but never forgotten. 🙏🇮🇳
— Virat Kohli (@imVkohli) November 26, 2019
ਪਿਛਲੇ ਕਾਫ਼ੀ ਸਮੇਂ ਤੋਂ ਮੁੰਬਈ 'ਚ ਹੀ ਰਹਿ ਰਹੇ ਵਿਰਾਟ ਨੇ ਟਵੀਟ ਕਰ ਕਿਹਾ, '26/11 ਹਮਲੇ 'ਚ ਆਪਣੀ ਜਾਨ ਗੁਆਉਣ ਵਾਲੇ ਸ਼ੂਰਵੀਰਾਂ ਅਤੇ ਮਾਸੂਮ ਲੋਕਾਂ ਨੂੰ ਮੇਰੀ ਸ਼ਰਧਾਂਜਲੀ। ਉਹ ਲੋਕ ਚੱਲੇ ਗਏ ਹਨ ਪਰ ਉਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ ਹੈ। ਸਾਲ 2008 'ਚ 26 ਨਵੰਬਰ ਦੇ ਦਿਨ ਮੁੰਬਈ ਦੇ ਵੱਖ-ਵੱਖ ਸਥਾਨਾਂ 'ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ ਜੋ ਅਗਲੇ ਤਿੰਨ ਦਿਨਾਂ ਤੱਕ ਚੱਲਿਆ, ਜਿਸ 'ਚ ਕਰੀਬ 166 ਲੋਕਾਂ ਦੀ ਮੌਤ ਹੋ ਗਈ। ਭਾਰਤ ਦੇ ਇਤਿਹਾਸ 'ਚ ਇਹ ਸਭ ਤੋਂ ਵੱਡਾ ਅੱਤਵਾਦੀ ਹਮਲਾ ਸੀ।
A silent prayer for those who lost their lives untimely on 26/11 #MumbaiTerrorAttack and the brave heroes who sacrificed their life to protect us. 🙏
— cheteshwar pujara (@cheteshwar1) November 26, 2019
ਪੁਜਾਰਾ ਨੇ ਲਿਖਿਆ- 26/11 ਨੂੰ ਮੁੰਬਈ 'ਤੇ ਹੋਏ ਅੱਤਵਾਦੀ ਹਮਲੇ 'ਚ ਮਾਰੇ ਗਏ ਸਾਰੇ ਲੋਕਾਂ ਅਤੇ ਉਹ ਜਿਨ੍ਹਾਂ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ, ਉਨ੍ਹਾਂ ਦੇ ਲਈ ਸਾਡੀ ਸ਼ਰਧਾਂਜਲੀ।
Still remember how the city came to a standstill during the 26/11 attacks. The exemplary courage shown by security forces deserves huge respect. Let our prayers always be with them.
— Ajinkya Rahane (@ajinkyarahane88) November 26, 2019
ਮੁੰਬਈ ਦੇ ਰਹਿਣ ਵਾਲੇ ਰਹਾਨੇ ਨੇ ਟਵਿਟਰ 'ਤੇ ਲਿਖਿਆ ਕਿ ਮੈਨੂੰ ਅੱਜ ਵੀ ਯਾਦ ਹੈ ਕਿਵੇਂ 26/11 ਨੂੰ ਹਮਲੇ 'ਚ ਪੂਰਾ ਸ਼ਹਿਰ ਰੁੱਕ ਗਿਆ ਸੀ। ਸਾਡੇ ਜਵਾਨਾਂ ਨੇ ਕੀ ਬਹਾਦਰੀ ਦਿਖਾਇਆ, ਉਹ ਬੇਹੱਦ ਸਨਮਾਨ ਦੇ ਹੱਕਦਾਰ ਹਨ। ਉਨ੍ਹਾਂ ਸਾਰਿਆਂ ਲਈ ਅਸੀਂ ਹਮੇਸ਼ਾ ਪ੍ਰਾਥਨਾ ਕਰਾਂਗੇ।
One of the many heroes of 26/11 and of the greatest son of our soil- Shaheed Tukaram Omble. What he did is beyond words- the courage, the presence of mind and the selflessness demonstrated at that time- no words, no awards can do justice. Garv hai bahut aise mahaan insaan par 🙏🏼 pic.twitter.com/J2NG7SxOjb
— Virender Sehwag (@virendersehwag) November 26, 2018
ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਟਵੀਟ ਕਰਦੇ ਹੋਏ ਲਿਖਿਆ, 26/11 ਦੇ ਕਈ ਨਾਇਕਾਂ 'ਚੋਂ ਇਕ ਹੋਰ ਸਾਡੀ ਧਰਤੀ ਦੇ ਮਹਾਨ ਬੇਟੇ- ਸ਼ਹੀਦ ਤੁਕਾਰਾਮ ਓੰਬਲੇ। ਉਨ੍ਹਾਂ ਨੇ ਜੋ ਕੀਤਾ ਉਹ ਸ਼ਬਦਾਂ ਤੋਂ ਪਰੇ ਹੈ- ਬਹਾਦਰੀ, ਮਨ ਦੀ ਮੌਜੂਦਗੀ ਅਤੇ ਨਿਰਸਵਾਰਥਤਾ ਨਾਲ ਉਸ ਸਮੇਂ ਪ੍ਰਦਰਸ਼ਨ ਕੀਤਾ- ਕੋਈ ਸ਼ਬਦ, ਕੋਈ ਇਨਾਮ ਨੀਆਂ ਨਹੀਂ ਕਰ ਸਕਦਾ। ਮਾਣ ਹੈ ਵੱਡੇ ਅਜਿਹੇ ਮਹਾਨ ਇਨਸਾਨ 'ਤੇ।