ਦਰਸ਼ਕਾਂ ਦੀ ਗੈਰਹਾਜ਼ਰੀ 'ਚ ਹੋਵੇਗਾ ਭਾਰਤ-ਦੱਖਣੀ ਅਫਰੀਕਾ ਦੌਰਾ
Monday, Dec 20, 2021 - 10:16 PM (IST)
ਜੋਹਾਨਸਬਰਗ- ਦੱਖਣੀ ਅਫਰੀਕਾ ਵਿਚ ਕੋਰੋਨਾ ਦੇ ਓਮੀਕ੍ਰੋਨ ਸਵਰੂਪ ਦੇ ਪ੍ਰਕੋਪ ਦੇ ਕਾਰਨ ਭਾਰਤ ਤੇ ਦੱਖਣੀ ਅਫਰੀਕਾ ਦੇ ਵਿਚਾਲੇ ਖੇਡੀ ਜਾਣ ਵਾਲੀ ਦੁਵੱਲੇ ਸੀਰੀਜ਼, ਜਿਸ ਵਿਚ ਤਿੰਨ ਟੈਸਟ ਤੇ ਤਿੰਨ ਵਨ ਡੇ ਮੈਚ ਸ਼ਾਮਲ ਹਨ, ਦਰਸ਼ਕਾਂ ਦੀ ਗੈਰਹਾਜ਼ਰੀ ਵਿਚ ਆਯੋਜਿਤ ਹੋਣਗੇ। ਕ੍ਰਿਕਟ ਦੱਖਣੀ ਅਫਰੀਕਾ ਨੇ ਸੋਮਵਾਰ ਨੂੰ ਇਸਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਆਗਾਮੀ ਦੱਖਣੀ ਅਫਰੀਕਾ ਤੇ ਭਾਰਤ ਦੌਰੇ ਦੇ ਲਈ ਟਿਕਟ ਉਪਲੱਬਧ ਨਹੀਂ ਕੀਤੇ ਜਾਣਗੇ।
ਇਹ ਖਬਰ ਪੜ੍ਹੋ- ਰਾਫੇਲ ਨਡਾਲ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ, ਟਵੀਟ ਕਰ ਦਿੱਤੀ ਜਾਣਕਾਰੀ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਤੇ ਅਸੀਂ ਖਿਡਾਰੀਆਂ ਦੀ ਸੁਰੱਖਿਆ, ਕ੍ਰਿਕਟ ਪ੍ਰਸ਼ੰਸਕਾਂ ਤੇ ਹੋਰ ਹਿੱਸੇਦਾਰਾ ਦੇ ਹਿੱਤਾਂ ਦੇ ਮੱਦੇਨਜ਼ਰ ਇਹ ਸਾਂਝਾ ਫੈਸਲਾ ਲਿਆ ਹੈ। ਸਾਨੂੰ ਅਫਸੋਸ ਦੇ ਨਾਲ ਕ੍ਰਿਕਟ ਪ੍ਰਸ਼ੰਸਕਾਂ ਨੂੰ ਸੂਚਿਤ ਕਰਨਾ ਚਾਹੁੰਦੇ ਹਾਂ ਕਿ ਦੁਨੀਆ ਭਰ ਵਿਚ ਵਧਦੇ ਕੋਰੋਨਾ ਕੇਸਾਂ?? ਮਾਮਲਿਆਂ ਤੇ ਸਥਾਨ ਪੱਧਰ 'ਤੇ ਚੌਥੀ ਲਹਿਰ ਦੇ ਕਾਰਨ ਦੋਵਾਂ ਕ੍ਰਿਕਟ ਸੰਸਥਾਵਾਂ ਨੇ ਖਿਡਾਰੀਆਂ ਦੀ ਸੁਰੱਖਿਆ ਦੇ ਲਈ ਦੌਰੇ ਨੂੰ ਬੰਦ ਦਰਵਾਜ਼ਿਆਂ ਦੇ ਪਿੱਛੇ ਆਯੋਜਿਤ ਕਰਨ ਦਾ ਫੈਸਲਾ ਲਿਆ ਹੈ। ਇਹ ਫੈਸਲਾ ਕਿਸੇ ਵੀ ਉਲੰਘਣ ਤੋਂ ਬਚਣ ਦੇ ਲਈ ਲਿਆ ਗਿਆ ਹੈ। ਦੱਖਣੀ ਅਫਰੀਕਾ ਕ੍ਰਿਕਟ ਬੋਰਡ ਨੇ ਕਿਹਾ ਹੈ ਕਿ ਇਸ ਪੱਧਰ 'ਤੇ ਅਸੀਂ ਸਾਰੇ ਕ੍ਰਿਕਟ ਪ੍ਰਸ਼ੰਸਕਾਂ ਨੂੰ ਯਾਦ ਦਿਵਾਉਣਾ ਚਾਹੁੰਦੇ ਹਾਂ ਕਿ ਐਲਾਨ ਦੇ ਅਨੁਸਾਰ ਦੌਰੇ ਦੇ ਸਾਰੇ ਮੈਚ ਸੁਪਰ ਸਪੋਰਟ ਤੇ ਐੱਸ. ਏ. ਬੀ. ਸੀ. ਪਲੇਟਫਾਰਮਾਂ 'ਤੇ ਪ੍ਰਸਾਰਿਤ ਕੀਤੇ ਜਾਣਗੇ।
ਇਹ ਖਬਰ ਪੜ੍ਹੋ- ਪੰਤ ਬਣੇ ਉੱਤਰਾਖੰਡ ਦੇ Brand Ambassador, ਮੁੱਖ ਮੰਤਰੀ ਨੇ ਫੋਨ ਕਰ ਦਿੱਤੀ ਜਾਣਕਾਰੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।