ਭਾਰਤ ਨੇ 2022 ਏ ਐੱਫ ਸੀ. ਮਹਿਲਾ ਏਸ਼ੀਆ ਦੀ ਮੇਜ਼ਬਾਨੀ ''ਚ ਦਿਲਚਸਪੀ ਦਿਖਾਈ

06/01/2019 6:40:12 PM

ਨਵੀਂ ਦਿੱਲੀ— ਭਾਰਤ ਸਮੇਤ ਤਿੰਨ ਦੇਸ਼ਾਂ ਨੇ 2022 ਵਿਚ ਏ. ਐੱਫ. ਸੀ. ਮਹਿਲਾ ਏਸ਼ੀਆਈ ਕੱਪ ਫੁੱਟਬਾਲ ਟੂਰਨਾਮੈਂਟ ਦੀ ਮੇਜ਼ਬਾਨੀ ਲਈ ਦਿਲਸਚਸਪੀ ਦਿਖਾਈ ਹੈ। ਏ. ਐੱਫ. ਸੀ. ਨੇ ਕਿਹਾ ਕਿ ਏਸ਼ੀਆ ਦੇ ਚੋਟੀ ਦੇ ਮਹਿਲਾ ਟੂਰਨਾਮੈਂਟ ਦੀ ਮੇਜ਼ਬਾਨੀ ਲਈ ਚੀਨੀ ਤਾਈਪੇ ਤੇ ਉਜਬੇਕਿਸਤਾਨ ਵੀ ਮੇਜ਼ਬਾਨੀ ਦੀ ਦੌੜ ਵਿਚ ਹੈ। ਏਸ਼ੀਆ ਦੀ ਸੰਚਾਲਨ ਸੰਸਥਾ ਨੇ ਬਿਆਨ ਵਿਚ ਕਿਹਾ, ''ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ.) ਤੇ ੀਚਨੀ ਤਾਈਪੇ ਫੁੱਟਬਾਲ ਸੰਘ (ਸੀ. ਟੀ. ਐੱਫ. ਏ.) ਨੇ ਕ੍ਰਮਵਾਰ 1979 ਤੇ 2001 ਵਿਚ ਟੂਰਨਾਮੈਂਟ ਦੀ ਮੇਜ਼ਬਾਨੀ ਕੀਤੀ ਸੀ। ਉਜਬੇਕਿਸਤਾਨ ਨੇ ਵੀ ਆਖਰੀ ਮਿਤੀ 31 ਮਈ 2019 ਤਕ ਬੋਲੀ ਸੌਂਪ ਦਿੱਤੀ ਹੈ। 

ਤਿੰਨ ਦੇਸ਼ਾਂ ਨੂੰ ਹੁਣ ਟੂਰਨਾਮੈਂਟ ਲਈ ਆਪਣੇ ਪ੍ਰਸਤਾਵਿਤ ਸ਼ਥਾਨਾਂ ਨੂੰ ਨਾਮਜ਼ਦ ਕਰਨ ਲਈ ਸੱਦਾ ਦਿੱਤਾ ਜਾਵੇਗਾ। ਇਸ ਤੋਂ ਬਾਅਦ 2020 ਦੀ ਦੂਜੀ ਤਿਮਾਹੀ ਵਿਚ ਮੇਜ਼ਬਾਨ ਦਾ ਐਲਾਨ ਕੀਤੇ ਜਾਣ ਦੀ ਉਮੀਦ ਹੈ। ਜੇਕਰ ਭਾਰਤ ਨੂੰ ਇਸਦੀ ਮੇਜ਼ਬਾਨੀ ਮਿਲਦੀ ਹੈ ਤਾਂ ਇਹ 1980 ਕੋਝੀਕੋਡ ਤੋਂ ਬਾਅਦ ਦੂਜਾ ਮੌਕਾ ਹੋਵੇਗਾ। ਭਾਰਤ ਦੋ ਵਾਰ 1980 ਤੇ 1983 ਵਿਚ ਉਪ ਜੇਤੂ ਰਹਿ ਚੁੱਕਾ ਹੈ ਤੇ 1981 ਵਿਚ ਤੀਜੇ ਸਥਾਨ 'ਤੇ ਰਿਹਾ ਸੀ। ਉਸ ਦੀ ਆਖਰੀ ਹਿੱਸੇਦਾਰੀ 2003 ਵਿਚ ਹੋਈ ਸੀ।?


Related News