ਭਾਰਤ ਨੂੰ ਟੀ-20 ''ਚ ਹਲਕੇ ''ਚ ਨਹੀਂ ਲੈਣਾ ਚਾਹੀਦਾ : ਮੇਗ ਲੈਨਿੰਗ
Thursday, Mar 22, 2018 - 02:31 AM (IST)

ਮੁੰਬਈ —ਇਕ ਦਿਨਾ ਲੜੀ ਵਿਚ ਭਾਰਤ ਨੂੰ ਕਰਾਰੀ ਹਾਰ ਦੇਣ ਵਾਲੀ ਆਸਟ੍ਰੇਲੀਆਈ ਮਹਿਲਾ ਟੀਮ ਦੀ ਕਪਤਾਨ ਮੇਗ ਲੈਨਿੰਗ ਨੇ ਕਿਹਾ ਕਿ ਤਿਕੋਣੀ ਟਵੰਟੀ-20 ਲੜੀ ਵਿਚ ਮੇਜ਼ਬਾਨ ਦੇਸ਼ ਨੂੰ ਹਲਕੇ ਵਿਚ ਨਹੀਂ ਲਿਆ ਜਾ ਸਕਦਾ। ਕਿਉਂਕਿ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੇਟ 'ਚ ਸਾਰੀਆਂ ਟੀਮਾਂ ਸਮਾਨ ਹਨ। ਵਨ ਡੇ ਲੜੀ ਵਿਚ ਭਾਰਤ ਨੂੰ 3-0 ਨਾਲ ਹਰਾਉਣ ਤੋਂ ਬਾਅਦ ਆਸਟਰੇਲੀਆ ਤਿਕੋਣੀ ਲੜੀ ਦੇ ਪਹਿਲੇ ਮੈਚ ਵਿਚ ਕੱਲ ਮੇਜ਼ਬਾਨ ਨਾਲ ਭਿੜੇਗਾ।
ਲੈਨਿੰਗ ਨੇ ਮੈਚ ਦੀ ਪੂਰਵਲੀ ਸ਼ਾਮ ਕਿਹਾ, ''ਭਾਰਤ ਇਸ ਫਾਰਮੇਟ ਵਿਚ ਵਧੀਆ ਟੀਮ ਹੈ। ਇਸ ਲਈ ਸਾਨੂੰ ਪਤਾ ਹੈ ਕਿ ਜਿੱਤਣ ਲਈ ਸਾਨੂੰ ਬਹੁਤ ਵਧੀਆ ਖੇਡ ਦਿਖਾਉਣੀ ਹੋਵੇਗੀ।''