ਭਾਰਤ ਨੇ ਸ਼ੂਟ ਆਊਟ ’ਚ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ 3-2 ਨਾਲ ਕੀਤਾ ਸ਼ੂਟ

04/11/2021 8:25:50 PM

ਬਿਊਨਸ ਆਇਰਸ– ਭਾਰਤ ਨੇ ਹਾਰ ਦੇ ਕੰਢੇ ਤੋਂ ਸ਼ਾਨਦਾਰ ਵਾਪਸੀ ਕਰਦੇ ਹੋਏ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ ਪਹਿਲਾਂ ਨਿਰਧਾਰਿਤ ਸਮੇਂ ਵਿਚ 2-2 ’ਤੇ ਰੋਕ ਦਿੱਤਾ ਤੇ ਫਿਰ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਮੇਜ਼ਬਾਨ ਅਰਜਨਟੀਨਾ ਨੂੰ ਪੈਨਲਟੀ ਸ਼ੂਟ ਆਊਟ ਵਿਚ 3-2 ਨਾਲ ਹਰਾ ਕੇ ਬੋਨਸ ਅੰਕ ਵੀ ਹਾਸਲ ਕੀਤਾ। ਆਖਰੀ ਸੀਟੀ ਵੱਜਣ ਵਿਚ ਸਿਰਫ 25 ਸੈਕੰਡ ਬਚੇ ਸਨ ਕਿ ਕਪਤਾਨ ਮਨਪ੍ਰੀਤ ਸਿੰਘ ਨੇ ਭਾਰਤ ਨੂੰ ਪੈਨਲਟੀ ਕਾਰਨਰ ਦਿਵਾਇਆ ਜਦਕਿ ਅਰਜਨਟੀਨਾ ਉਸ ਸਮੇਂ ਤਕ 2-1 ਦੀ ਬੜ੍ਹਤ ਦੇ ਨਾਲ ਅੱਗੇ ਸੀ।

ਇਹ ਖਬਰ ਪੜ੍ਹੋ- ਪਾਕਿ ਅੰਡਰ-19 ਟੀਮ ਦਾ ਬੰਗਲਾਦੇਸ਼ ਦੌਰਾ ਕੋਰੋਨਾ ਕਾਰਨ ਰੱਦ


ਹਰਮਨਪ੍ਰੀਤ ਸਿੰਘ ਨੇ ਬਿਜਲੀ ਦੀ ਗਤੀ ਨਾਲ ਲਾਏ ਗਏ ਡ੍ਰੈਗ ਫਲਿਕ ਨਾਲ ਭਾਰਤ ਨੂੰ 2-2 ਦੀ ਬਰਾਬਰੀ ਦਿਵਾ ਦਿੱਤੀ, ਮੈਚ ਵਿਚ ਫਿਰ ਫੈਸਲੇ ਲਈ ਪੈਨਲਟੀ ਸ਼ੂਟ ਆਊਟ ਦਾ ਸਹਾਰਾ ਲਿਆ ਗਿਆ। ਸ਼ੂਟ ਆਊਟ ਵਿਚ ਭਾਰਤ ਵਲੋਂ ਲਲਿਤ ਉਪਾਧਿਆਏ, ਰੁਪਿੰਦਰ ਪਾਲ ਸਿੰਘ ਤੇ ਦਿਲਪ੍ਰੀਤ ਸਿੰਘ ਨੇ ਗੋਲ ਕੀਤੇ ਜਦਕਿ ਤਜਰਬੇਕਾਰ ਭਾਰਤੀ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਨੇ ਕੁਝ ਸ਼ਾਨਦਾਰ ਬਚਾਅ ਕਰਕੇ ਭਾਰਤ ਨੂੰ ਜਿੱਤ ਦੇ ਨਾਲ-ਨਾਲ ਬੋਨਸ ਅੰਕ ਵੀ ਦਿਵਾਇਆ।
ਇਸ ਤੋਂ ਪਹਿਲਾਂ ਭਾਰਤ ਨੂੰ ਨਿਰਧਾਰਿਤ ਸਮੇਂ ਵਿਚ 21ਵੇਂ ਮਿੰਟ ਵਿਚ ਉਪ ਕਪਤਾਨ ਹਰਮਨਪ੍ਰੀਤ ਸਿੰਘ ਦੇ ਸ਼ਾਨਦਾਰ ਗੋਲ ਨਾਲ 1-0 ਦੀ ਬੜ੍ਹਤ ਮਿਲੀ। ਅਰਜਨਟੀਨਾ ਨੇ ਜਵਾਬੀ ਹਮਲੇ ਕੀਤੇ, ਜਿਸ ਦਾ ਉਸ ਨੂੰ ਫਾਇਦਾ ਮਿਲਿਆ ਤੇ ਮੇਜ਼ਬਾਨ ਟੀਮ ਦੇ ਮਾਰਟਿਨੋ ਫਰੇਰੋ ਨੇ 28ਵੇਂ ਮਿੰਟ ਵਿਚ ਅਰਜਨਟੀਨਾ ਲਈ ਬਰਾਬਰੀ ਦਾ ਗੋਲ ਕਰ ਦਿੱਤਾ।

ਇਹ ਖਬਰ ਪੜ੍ਹੋ- SRH vs KKR : ਹੈਦਰਾਬਾਦ ਨੇ ਟਾਸ ਜਿੱਤ ਕੇ ਲਿਆ ਗੇਂਦਬਾਜ਼ੀ ਕਰਨ ਦਾ ਫ਼ੈਸਲਾ


ਫਰੇਰੋ ਨੇ 30ਵੇਂ ਮਿੰਟ ਵਿਚ ਅਰਜਨਟੀਨਾ ਨੂੰ ਇਕ ਹੋਰ ਪੈਨਲਟੀ ਕਾਰਨਰ ਦਿਵਾਉਣ ਤੇ 2-1 ਦੀ ਬੜ੍ਹਤ ਦਿਵਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਤੀਜੇ ਕੁਆਰਟਰ ਵਿਚ ਕੋਈ ਗੋਲ ਨਹੀਂ ਹੋਇਆ ਹਾਲਾਂਕਿ ਦੋਵਾਂ ਟੀਮਾਂ ਨੇ ਦਬਾਅ ਬਣਾਈ ਰੱਖਿਆ। ਆਖਰੀ ਕੁਆਰਟਰ ਦੇ ਆਖਰੀ ਮਿੰਟ ਵਿਚ ਮਨਪ੍ਰੀਤ ਨੇ ਭਾਰਤ ਨੂੰ ਪੈਨਲਟੀ ਕਾਰਨਰ ਦਿਵਾਇਆ ਜਿਹੜਾ ਅੰਤ ਵਿਚ ਫੈਸਲਾਕੁੰਨ ਸਾਬਤ ਹੋਇਆ। ਹਰਮਨਪ੍ਰੀਤ ਨੇ ਇਸ ਪੈਨਲਟੀ ਕਾਰਨ ’ਤੇ ਬਰਾਬਰੀ ਦਾ ਗੋਲ ਕੀਤਾ ਤੇ ਇਸ ਤੋਂ ਬਾਅਦ ਭਾਰਤ ਨੇ ਸ਼ੂਟ ਆਊਟ 'ਚ ਜਿੱਤ ਹਾਸਲ ਕਰ ਲਈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News