ਭਾਰਤ ਨੇ ਵੈਸਟਇੰਡੀਜ਼ ਖ਼ਿਲਾਫ਼ ਬਣਾਇਆ ਵੱਡਾ ਰਿਕਾਰਡ, ਅਜਿਹਾ ਕਰਨ ਵਾਲੀ ਸਿਰਫ਼ ਦੂਜੀ ਟੀਮ

Saturday, Feb 19, 2022 - 02:36 PM (IST)

ਸਪੋਰਟਸ ਡੈਸਕ- ਭਾਰਤ ਨੇ ਵੈਸਟਇੰਡੀਜ਼ ਨੂੰ ਦੂਜੇ ਟੀ20 ਮੈਚ 8 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਦੇ ਨਾਲ ਹੀ ਭਾਰਤ ਨੇ 3 ਮੈਚਾਂ ਦੀ ਟੀ20 ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਇਸ ਦੇ ਨਾਲ ਹੀ ਭਾਰਤ ਨੇ ਟੀ-20 ਫਾਰਮੈਟ 'ਚ ਆਪਣੀ 100ਵੀਂ ਜਿੱਤ ਹੀ ਹਾਸਲ ਕਰ ਲਈ ਹੈ। ਟੀਮ ਇੰਡੀਆ ਅਜਿਹਾ ਕਰਨ ਵਾਲੀ ਸਿਰਫ਼ ਦੂਜੀ ਟੀਮ ਹੈ।

ਇਹ ਵੀ ਪੜ੍ਹੋ : ਆਸਟ੍ਰੇਲੀਅਨ ਕ੍ਰਿਕਟਰ ਗਲੇਨ ਮੈਕਸਵੈੱਲ ਜਲਦ ਬਣੇਗਾ ‘ਭਾਰਤ ਦਾ ਜਵਾਈ’, ਵਾਇਰਲ ਹੋਇਆ ਵਿਆਹ ਦਾ ਕਾਰਡ

PunjabKesari

ਇੰਟਰਨੈਸ਼ਨਲ ਟੀ-20 ਫਾਰਮੈਟ 'ਚ 100 ਜਿੱਤ ਹਾਸਲ ਕਰਨ ਵਾਲੀ ਭਾਰਤ ਸਿਰਫ਼ ਦੂਜੀ ਟੀਮ ਹੈ। ਭਾਰਤ ਤੋਂ ਪਹਿਲਾਂ ਪਾਕਿਸਤਾਨ ਹੀ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ 'ਚ 100 ਜਿੱਤ ਦਰਜ ਕਰਨ ਵਾਲਾ ਪਹਿਲਾ ਦੇਸ਼ ਹੈ। ਭਾਰਤ ਨੇ 155 ਟੀ20 ਮੈਚਾਂ 'ਚ 100 ਜਿੱਤ ਹਾਸਲ ਕਰ ਲਈ ਹੈ।

ਸਾਰੇ ਫਾਰਮੈਟ 'ਚ ਭਾਰਤ ਦੀ 100ਵੀਂ ਜਿੱਤ
100ਵਾਂ ਵਨ-ਡੇ ਜਿੱਤ, ਭਾਰਤ ਬਨਾਮ ਦੱਖਣੀ ਅਫ਼ਰੀਕਾ (1993)
100ਵਾਂ ਟੈਸਟ ਜਿੱਤ, ਭਾਰਤ ਬਨਾਮ ਸ਼੍ਰੀਲੰਕਾ (2009)
100ਵਾਂ ਟੀ-20 ਜਿੱਤ, ਭਾਰਤ ਬਨਾਮ ਵੈਸਟਇੰਡੀਜ਼ (2022)

ਇਹ ਵੀ ਪੜ੍ਹੋ : ਅੰਡਰਟੇਕਰ ਡਬਲਯੂ. ਡਬਲਯੂ. ਈ. ਹਾਲ ਆਫ ਫੇਮ 'ਚ ਹੋਣਗੇ ਸ਼ਾਮਲ

ਭਾਰਤ ਦੀ ਇਕ ਟੀਮ ਖ਼ਿਲਾਫ਼ ਸਭ ਤੋਂ ਜ਼ਿਆਦਾ ਜਿੱਤ
14 ਜਿੱਤ, ਭਾਰਤ ਬਨਾਮ ਸ਼੍ਰੀਲੰਕਾ 
13 ਜਿੱਤ, ਭਾਰਤ ਬਨਾਮ ਆਸਟਰੇਲੀਆ
12 ਜਿੱਤ, ਭਾਰਤ ਬਨਾਮ ਵੈਸਟਇੰਡੀਜ਼*

100ਵੀਂ ਜਿੱਤ 'ਤੇ ਭਾਰਤ ਦੇ ਕਪਤਾਨ
100ਵੀਂ ਵਨ-ਡੇ ਜਿੱਤ : ਮੁਹੰਮਦ ਅਜ਼ਹਰੂਦੀਨ (1993)
100ਵੀਂ ਟੈਸਟ ਜਿੱਤ : ਐੱਮ. ਐੱਸ. ਧੋਨੀ (2009)
100ਵੀਂ ਟੀ-20 ਜਿੱਤ : ਰੋਹਿਤ ਸ਼ਰਮਾ (2022*)

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News