ਕ੍ਰਿਕਟ 'ਤੇ ਕੋਰੋਨਾ ਦਾ ਸਾਇਆ, ਓਮੀਕਰੋਨ ਦੀ ਦਹਿਸ਼ਤ ਕਾਰਨ ਟਲ ਸਕਦੈ ਭਾਰਤ ਦਾ ਦੱ. ਅਫ਼ਰੀਕਾ ਦੌਰਾ

Thursday, Dec 02, 2021 - 01:32 PM (IST)

ਕ੍ਰਿਕਟ 'ਤੇ ਕੋਰੋਨਾ ਦਾ ਸਾਇਆ, ਓਮੀਕਰੋਨ ਦੀ ਦਹਿਸ਼ਤ ਕਾਰਨ ਟਲ ਸਕਦੈ ਭਾਰਤ ਦਾ ਦੱ. ਅਫ਼ਰੀਕਾ ਦੌਰਾ

ਸਪੋਰਟਸ ਡੈਸਕ- ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਖ਼ਤਰੇ ਨੂੰ ਦੇਖਦੇ ਹੋਏ ਟੀਮ ਇੰਡੀਆ ਦੇ ਦੱਖਣੀ ਅਫ਼ਰੀਕੀ ਦੌਰੇ 'ਚ ਬਦਲਾਅ ਹੋ ਸਕਦੇ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਇਕ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਦੋਵੇਂ ਬੋਰਡ ਲਗਾਤਾਰ ਸੰਪਰਕ 'ਚ ਹਨ ਤੇ ਖਿਡਾਰੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰਖਦੇ ਹੋਏ ਇਹ ਫ਼ੈਸਲਾ ਲਿਆ ਜਾਵੇਗਾ। ਭਾਰਤ ਨੂੰ ਦੱਖਣੀ ਅਫ਼ਰੀਕਾ 'ਚ 3 ਟੈਸਟ, 3 ਵਨ-ਡੇ ਤੇ 4 ਟੀ-20 ਮੁਕਾਬਲੇ ਖੇਡਣੇ ਹਨ। ਟੀਮ ਨੂੰ 9 ਦਸੰਬਰ ਨੂੰ ਦੱਖਣੀ ਅਫ਼ਰੀਕਾ ਲਈ ਰਵਾਨਾ ਹੋਣਾ ਹੈ। 

ਇਹ ਵੀ ਪੜ੍ਹੋ : 'ਗੋਲਡਨ ਬੁਆਏ' ਨੀਰਜ ਚੋਪੜਾ ਕਰਨਗੇ ਪ੍ਰਧਾਨ ਮੰਤਰੀ ਦੇ ਮਿਸ਼ਨ ਦੀ ਸ਼ੁਰੂਆਤ

ਦੱਖਣੀ ਅਫ਼ਰੀਕਾ 'ਚ ਕੋਰੋਨਾ ਇਨਫੈਕਸ਼ਨ ਨਾਲ ਹਾਲਾਤ ਵਿਗੜ ਰਹੇ ਹਨ ਜਿੱਥੇ ਕੋਰੋਨਾ ਦਾ ਨਵਾਂ ਵੇਰੀਐਂਟ ਓਮੀਕਰੋਨ ਦੁਨੀਆ ਦੇ 24 ਦੇਸ਼ਾਂ ਤਕ ਪਹੁੰਚ ਗਿਆ ਹੈ। ਕਈ ਦੇਸ਼ਾਂ ਨੇ ਅਫ਼ਰੀਕੀ ਦੇਸ਼ਾਂ ਤੋਂ ਆਉਣ ਵਾਲੀਆਂ ਕੌਮਾਂਤਰੀ ਹਵਾਈ ਉਡਾਣਾਂ 'ਤੇ ਪਾਬੰਦੀਆਂ ਲਾ ਦਿੱਤੀਆਂ ਹਨ। ਬੀ. ਸੀ. ਸੀ. ਸੀ. ਆਈ. ਦੇ ਇਕ ਸੂਤਰ ਨੇ ਕਿਹਾ ਕਿ ਖਿਡਾਰੀਆਂ ਦੀ ਸੁਰੱਖਿਆ ਤੇ ਸਿਹਤ ਸਾਡੀ ਤਰਜੀਹ ਹੈ ਤੇ ਅਜੇ ਅਸੀਂ ਸਰਕਾਰ ਦੀ ਇਜਾਜ਼ਤ ਦਾ ਇੰਤਜ਼ਾਰ ਕਰ ਰਹੇ ਹਾਂ। ਬੀ. ਸੀ. ਸੀ. ਆਈ. ਨੇ ਸਾਊਥ ਅਫ਼ਰੀਕੀ ਦੌਰੇ ਲਈ ਟੀਮ ਦੇ ਸਿਲੈਕਸ਼ਨ ਨੂੰ ਵੀ ਹੋਲਡ 'ਤੇ ਪਾ ਦਿੱਤਾ ਹੈ।

ਇਹ ਵੀ ਪੜ੍ਹੋ : IND v NZ : ਦੂਜੇ ਟੈਸਟ ਦੇ ਪਹਿਲੇ ਦਿਨ ਦੀ ਖੇਡ 'ਚ ਮੀਂਹ ਪਾ ਸਕਦੈ ਖ਼ਲਲ

ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਸੀ ਕਿ ਬੀ. ਸੀ. ਸੀ. ਆਈ. ਨੂੰ ਦੱਖਣੀ ਅਫ਼ਰੀਕਾ 'ਚ ਕ੍ਰਿਕਟ ਟੀਮ ਭੇਜਣ ਤੋਂ ਪਹਿਲਾਂ ਸਰਕਾਰ ਤੋਂ ਸਲਾਹ ਕਰਨੀ ਚਾਹੀਦੀ ਹੈ ਜਿੱਥੇ ਇਕ ਨਵਾਂ ਕੋਵਿਡ-10 ਦਾ ਵੇਰੀਐਂਟ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਨਾ ਸਿਰਫ਼ ਬੀ. ਸੀ. ਸੀ. ਆਈ. ਸਗੋਂ ਹਰ ਬੋਰਡ ਨੂੰ ਵੀ ਟੀਮ ਨੂੰ ਉਸ ਦੇਸ਼ 'ਚ ਭੇਜਣ ਤੋਂ ਪਹਿਲਾਂ ਭਾਰਤ ਸਰਕਾਰ ਨਾਲ ਸਲਾਹ ਕਰਨੀ ਚਾਹੀਦੀ ਹੈ ਜਿੱਥੇ ਕੋਵਿਡ-19 ਦਾ ਨਵਾਂ ਵੇਰੀਐਂਟ ਸਾਹਮਣੇ ਆਇਆ ਹੈ। ਟੀਮ ਨੂੰ ਉਸ ਦੇਸ਼ 'ਚ ਭੇਜਣਾ ਸਹੀ ਨਹੀਂ ਹੈ ਜਿੱਥੇ ਖ਼ਤਰਾ ਹੈ, ਜੇਕਰ ਬੀ. ਸੀ. ਸੀ. ਆਈ. ਸਾਡੇ ਤੋਂ ਸਲਾਹ ਲੈਂਦਾ ਹੈ ਤਾਂ ਅਸੀਂ ਉਸ 'ਤੇ ਵਿਚਾਰ ਕਰਾਂਗੇ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News