ਨਿਸ਼ਾਨੇਬਾਜ਼ੀ ਵਿਸ਼ਵ ਕੱਪ 'ਚ ਭਾਰਤ ਦਾ ਸੋਨਾ ਤੇ ਚਾਂਦੀ

Thursday, Aug 18, 2022 - 05:18 PM (IST)

ਨਿਸ਼ਾਨੇਬਾਜ਼ੀ ਵਿਸ਼ਵ ਕੱਪ 'ਚ ਭਾਰਤ ਦਾ ਸੋਨਾ ਤੇ ਚਾਂਦੀ

ਚਾਂਗਵੋਂਗ (ਏਜੰਸੀ)- ਭਾਰਤ ਦੇ ਰਾਹੁਲ ਜਾਖੜ ਨੇ ਆਪਣੀ ਸੁਨਹਿਰੀ ਫਾਰਮ ਨੂੰ ਬਰਕਰਾਰ ਰੱਖਦੇ ਹੋਏ ਵੀਰਵਾਰ ਨੂੰ ਚਾਂਗਵੋਂਗ 2022 ਸ਼ੂਟਿੰਗ ਵਿਸ਼ਵ ਕੱਪ ਵਿਚ ਸੋਨ ਤਗਮਾ ਜਿੱਤਿਆ, ਜਦਕਿ ਅਵਨੀ ਲੇਖਰਾ ਨੇ ਚਾਂਦੀ ਅਤੇ ਪੂਜਾ ਅਗਰਵਾਲ ਨੇ ਕਾਂਸੀ ਦਾ ਤਮਗਾ ਜਿੱਤਿਆ। ਰਾਹੁਲ ਨੇ ਚਾਂਗਵੋਂਗ 2022 ਦੇ ਪਹਿਲੇ ਦਿਨ ਪੀ3 ਮਿਕਸਡ 25 ਮੀਟਰ ਪਿਸਟਲ ਐੱਸਐੱਚ1 ਵਰਗ ਵਿੱਚ ਸੋਨ ਤਮਗਾ ਜਿੱਤਿਆ, ਜਦੋਂ ਕਿ ਪੂਜਾ ਨੇ ਇਸੇ ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤਿਆ।

ਇਹ ਵੀ ਪੜ੍ਹੋ: ਭਾਰਤੀ ਸਪਿਨਰ ਯੁਜਵੇਂਦਰ ਦੀ ਪਤਨੀ ਧਨਸ਼੍ਰੀ ਨੇ ਹਟਾਇਆ 'ਚਾਹਲ' ਸਰਨੇਮ, ਦੋਵਾਂ ਦੇ ਰਿਸ਼ਤੇ 'ਤੇ ਚਰਚਾ ਜਾਰੀ

ਦੂਜੇ ਪਾਸੇ, 2 ਵਾਰ ਦੀ ਪੈਰਾਲੰਪਿਕ ਤਮਗਾ ਜੇਤੂ ਅਵਨੀ ਨੇ R2 ਮਹਿਲਾ 10 ਮੀਟਰ ਏਅਰ ਰਾਈਫਲ ਐੱਸਐੱਚ ਵਨ ਈਵੈਂਟ ਵਿੱਚ ਚਾਂਦੀ ਦਾ ਤਮਗਾ ਜਿੱਤਿਆ। 20 ਸਾਲਾ ਅਵਨੀ ਨੇ ਕੁਆਲੀਫਾਇੰਗ ਰਾਊਂਡ ਵਿੱਚ 626.1 ਦੇ ਸਕੋਰ ਨਾਲ ਪਹਿਲਾ ਸਥਾਨ ਹਾਸਲ ਕੀਤਾ ਸੀ, ਜਦਕਿ ਫਾਈਨਲ ਵਿੱਚ ਉਨ੍ਹਾਂ ਨੇ 247.8 ਦੇ ਸਕੋਰ ਨਾਲ ਚਾਂਦੀ ਦਾ ਤਮਗਾ ਜਿੱਤਿਆ।

ਇਹ ਵੀ ਪੜ੍ਹੋ: 'ਕਲਾਬਾਜ਼ੀ' ਲਗਾਉਂਦਿਆਂ ਸਿਰ ਦੇ ਭਾਰ ਡਿੱਗਾ ਕਬੱਡੀ ਖਿਡਾਰੀ, ਹੋਈ ਦਰਦਨਾਕ ਮੌਤ (ਵੀਡੀਓ)

PunjabKesari

ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਅਵਨੀ ਨੇ ਟਵੀਟ ਕੀਤਾ, 'ਚਾਂਗਵੋਂਗ 2022 ਸ਼ੂਟਿੰਗ ਵਿਸ਼ਵ ਕੱਪ ਦੇ SH1 10m ਏਅਰ ਰਾਈਫਲ ਈਵੈਂਟ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਬਹੁਤ ਖੁਸ਼ ਹਾਂ। ਕੁਆਲੀਫਾਇੰਗ ਰਾਊਂਡ ਵਿਚ ਟਾਪ ਕੀਤਾ ਅਤੇ ਮੁਸ਼ਕਲ ਸਥਿਤੀ ਦੇ ਬਾਵਜੂਦ ਤਮਗਾ ਜਿੱਤਿਆ। ਮੈਂ ਆਪਣੇ ਪ੍ਰਦਰਸ਼ਨ ਤੋਂ ਖੁਸ਼ ਹਾਂ।'

ਇਹ ਵੀ ਪੜ੍ਹੋ: ਰੋਹਿਤ ਸ਼ਰਮਾ ਦੀ ਇੱਕ ਝਲਕ ਲਈ ਲੋਕਾਂ ਨੇ ਜਾਮ ਕੀਤੀ ਸੜਕ, ਹਿੱਟਮੈਨ ਨੂੰ ਲੈਣਾ ਪਿਆ ਇਹ ਫ਼ੈਸਲਾ (ਵੀਡੀਓ)

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News