ਭਾਰਤ ਦਾ ਸਭ ਤੋਂ ਤੇਜ਼ ਤੈਰਾਕੀ ਜੋੜਾ, ਪਤੀ-ਪਤਨੀ ਸਿਰ ਸਜਿਆ ਚੈਂਪੀਅਨ ਦਾ ਤਾਜ
Monday, Jul 10, 2023 - 11:31 AM (IST)
ਹੈਦਰਾਬਾਦ- ਏਸ਼ੀਆਈ ਖੇਡਾਂ ਦੇ ਤਮਗਾ ਜੇਤੂ ਵੀਰਧਵਲ ਖਾੜੇ ਅਤੇ ਉਨ੍ਹਾਂ ਦੀ ਪਤਨੀ ਰੁਜੁਤਾ ਪਿਛਲੇ ਦਿਨੀਂ ਕੌਮੀ ਚੈਂਪੀਅਨ ਬਣੇ ਸਨ। ਰੁਜੁਤਾ ਨੇ ਮਹਿਲਾਵਾਂ ਦੀ 50 ਮੀਟਰ ਫ੍ਰੀਸਟਾਈਲ 'ਚ 26.47 ਸਕਿੰਟ ਦਾ ਸਮਾਂ ਲੈ ਕੇ 20 ਸਾਲ ਪੁਰਾਣਾ ਰਿਕਾਰਡ ਤੋੜ ਕੇ ਖਿਤਾਬ ਜਿੱਤਿਆ। ਉਨ੍ਹਾਂ ਨੇ ਸ਼ਿਖਾ ਟੰਡਨ ਵੱਲੋਂ 2003 ਵਿੱਚ ਬਣਾਏ 26.61 ਸਕਿੰਟ ਦੇ ਰਾਸ਼ਟਰੀ ਰਿਕਾਰਡ ਨੂੰ ਤੋੜ ਕੇ ਸੋਨ ਤਮਗਾ ਜਿੱਤਿਆ। ਉਥੇ ਹੀ ਉਨ੍ਹਾਂ ਦੇ ਪਤੀ ਓਲੰਪੀਅਨ ਵੀਰਧਵਾਲ 50 ਮੀਟਰ ਬਟਰਫਲਾਈ ਅਤੇ ਫਰੀਸਟਾਈਲ ਵਿੱਚ ਚੈਂਪੀਅਨ ਬਣੇ। ਰੁਜੁਤਾ ਲਈ ਇਹ ਅਜੇ ਵੀ ਸੁਪਨੇ ਵਾਂਗ ਹੈ।
ਇਹ ਵੀ ਪੜ੍ਹੋ: SFJ ਮੁਖੀ ਗੁਰਪਤਵੰਤ ਪੰਨੂ ਦੀ ਫਿਰ ਗਿੱਦੜ-ਭੱਬਕੀ, ਬੋਲਿਆ- ਨਿੱਝਰ ਦੀ ਮੌਤ ਦਾ ਬਦਲਾ ਲਵਾਂਗਾ
ਵੀਰਧਵਲ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦਾ ਅਤੇ ਰੁਜੁਤਾ ਦਾ ਵਿਆਹ ਹੋਇਆ ਸੀ ਤਾਂ ਦੋਵੇਂ ਤੈਰਾਕੀ ਤੋਂ ਦੂਰ ਸਨ। ਰੁਜੁਤਾ ਨੂੰ ਚੈਂਪੀਅਨ ਬਣਾਉਣ ਵਿੱਚ ਵਿਰਧਵਲ ਦਾ ਵੱਡਾ ਹੱਥ ਰਿਹਾ। ਦੋਵਾਂ ਦੀ ਲਵ ਸਟੋਰੀ ਵੀ ਕਮਾਲ ਦੀ ਹੈ। ਦੋਵਾਂ ਦੀ ਕਹਾਣੀ ਕਰੀਬ 8 ਸਾਲ ਪਹਿਲਾਂ ਸ਼ੁਰੂ ਹੋਈ ਸੀ। ਵਿਰਧਵਾਲ ਨੂੰ ਜਿਮਖਾਨੇ ਦੀ ਆਨਰੇਰੀ ਮੈਂਬਰਸ਼ਿਪ ਦਿੱਤੀ ਗਈ, ਜਿੱਥੇ ਰੁਜੁਤਾ ਰੋਜ਼ਾਨਾ ਟ੍ਰੇਨਿੰਗ ਕਰਦੀ ਸੀ। ਇਸ ਦੌਰਾਨ ਦੋਵਾਂ ਦੀ ਗੱਲਬਾਤ ਹੈਲੋ ਨਾਲ ਸ਼ੁਰੂ ਹੋਈ ਸੀ। ਇਸ ਤੋਂ ਬਾਅਦ ਵਿਰਧਵਾਲ ਨੇ ਰੁਜੁਤਾ ਨਾਲ ਟ੍ਰੇਨਿੰਗ ਸ਼ੁਰੂ ਕੀਤੀ ਅਤੇ ਗੱਲਬਾਤ ਸ਼ੁਰੂ ਹੋ ਗਈ। 2017 'ਚ ਦੋਵੇਂ ਵਿਆਹ ਦੇ ਬੰਧਨ 'ਚ ਬੱਝ ਗਏ। ਇਸ ਤੋਂ ਬਾਅਦ ਦੋਵਾਂ ਦਾ ਨਵਾਂ ਸਫਰ ਸ਼ੁਰੂ ਹੋਇਆ।
ਇਹ ਵੀ ਪੜ੍ਹੋ: ਮੀਂਹ ਨਾਲ ਜਲ-ਥਲ ਹੋਇਆ ਪੰਜਾਬ, ਪਟਿਆਲਾ ’ਚ ਪ੍ਰਸ਼ਾਸਨ ਨੇ ਮਦਦ ਲਈ ਸੱਦੀ ਫ਼ੌਜ
ਵੀਰਧਵਲ ਨੇ 2014 ਵਿੱਚ ਤੈਰਾਕੀ ਛੱਡਣ ਵਾਲੀ ਰੁਜੁਤਾ ਨੂੰ ਮੁੜ ਪਾਣੀ ਵਿੱਚ ਉਤਰਨ ਲਈ ਪ੍ਰੇਰਿਤ ਕੀਤਾ। ਦੂਜੇ ਪਾਸੇ 2016 ਰੀਓ ਓਲੰਪਿਕ ਤੋਂ ਖੁੰਝਣ ਤੋਂ ਬਾਅਦ, ਵੀਰਧਵਲ ਵੀ 2018 ਦੇ ਏਸ਼ੀਆਡ ਵਿੱਚ ਵਾਪਸੀ ਕਰਨ ਦੇ ਇਰਾਦੇ ਨਾਲ ਮਹਾਰਾਸ਼ਟਰ ਤੋਂ ਬੈਂਗਲੁਰੂ ਸ਼ਿਫਟ ਹੋ ਗਏ, ਜਿੱਥੇ ਰੁਜੁਤਾ ਵੀ ਆ ਗਈ। ਵੀਰਧਵਲ ਅਤੇ ਰੁਜੁਤਾ ਲਈ ਪੂਲ ਵਿਚ ਆਪਣੇ ਅਸਲ ਵਿਰੋਧੀਆਂ 'ਤੇ ਬੜ੍ਹਤ ਹਾਸਲ ਕਰਨ ਦੀ ਲਗਨ ਇੰਨੀ ਸੀ ਕਿ ਉਹ ਕਦੇ-ਕਦੇ ਸਿਖਲਾਈ ਸੈਸ਼ਨ ਵਿਚ ਵੀ ਮੁਕਾਬਲੇਬਾਜ਼ ਬਣ ਜਾਂਦੇ ਸਨ। ਇਸੇ ਤਰ੍ਹਾਂ ਖੇਡ ਪ੍ਰਤੀ ਇਹ ਲਗਨ ਉਨ੍ਹਾਂ ਨੂੰ ਅੱਜ ਇਸ ਮੁਕਾਮ ਤੱਕ ਲੈ ਆਈ ਹੈ।
ਇਹ ਵੀ ਪੜ੍ਹੋ: ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ’ਚ ਮੀਂਹ ਨੇ ਮਚਾਈ ਤਬਾਹੀ, 31 ਮੌਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।