ਮਾਲਦੀਵ ਨੂੰ 8-0 ਨਾਲ ਹਰਾ ਕੇ ਭਾਰਤ ਸੈਫ ਅੰਡਰ-16 ਚੈਂਪੀਅਨਸ਼ਿਪ ਦੇ ਫਾਈਨਲ ’ਚ
Saturday, Sep 09, 2023 - 08:50 PM (IST)
ਥਿੰਪੂ (ਭੂਟਾਨ), (ਭਾਸ਼ਾ)- ਭਾਰਤ ਨੇ ਦਬਦਬੇ ਭਰਿਆ ਪ੍ਰਦਰਸ਼ਨ ਕਰਦੇ ਹੋਏ ਸੈਮੀਫਾਈਨਲ ’ਚ ਮਾਲਦੀਵ ਨੂੰ 8-0 ਨਾਲ ਹਰਾ ਕੇ ਸੈਫ ਅੰਡਰ-16 ਚੈਂਪੀਅਨਸ਼ਿਪ ਦੇ ਫਾਈਨਲ ਲਈ ਕੁਆਲੀਫਾਈ ਕੀਤਾ। ਏਬੋਰਲਾਂਗ ਖਾਰਥਾਂਗਮਾ ਅਤੇ ਮੁਹੰਮਦ ਅਰਬਾਸ਼ ਨੇ 2-2 ਗੋਲ ਦਾਗੇ, ਜਦੋਂਕਿ ਵਿਸ਼ਾਲ ਯਾਦਵ, ਮੁਹੰਮਦ ਕੈਫ, ਲੇਵਿਸ ਜਾਂਗਮਿਨਲੁਨ ਅਤੇ ਮਨਭਾਕੁਪਾਰ ਮਾਲੰਗੀਆਂਗ ਨੇ 1-1 ਗੋਲ ਕੀਤੇ।
ਇਹ ਵੀ ਪੜ੍ਹੋ : ਏਸ਼ੀਆਈ ਖੇਡਾਂ ਤੋਂ ਪਹਿਲਾਂ ਆਤਮਵਿਸ਼ਵਾਸ ਨਾਲ ਲਬਰੇਜ਼ ਹਾਕੀ ਫਾਰਵਰਡ ਗੁਰਜੰਟ ਸਿੰਘ
ਭਾਰਤੀ ਟੀਮ ਨੇ ਸ਼ੁਰੂ ਤੋਂ ਹੀ ਦਬਦਬਾ ਬਣਾਉਂਦੇ ਹੋਏ 21ਵੇਂ ਮਿੰਟ ’ਚ ਬੜ੍ਹਤ ਲੈਣ ਤੋਂ ਪਹਿਲਾਂ ਕਈ ਮੌਕੇ ਬਣਾਏ। ਕਾਰਿਸ਼ ਸੋਰਾਮ ਦੀ ਮਦਦ ਨਾਲ ਯਾਦਵ ਨੇ ਮਾਲਦੀਵ ਦੇ 2 ਡਿਫੈਂਡਰਾਂ ਤੋਂ ਬਚਦੇ ਹੋਏ ਗੋਲ ਦਾਗਿਆ । ਮਾਲਦੀਵ ਦੇ ਗੋਲਕੀਪਰ ਅਹਿਮਦ ਮਿਫਜਾਲ ਨੇ ਭਾਰਤੀਆਂ ਦੀਆਂ ਕਈ ਕੋਸ਼ਿਸ਼ਾਂ ਨੂੰ ਅਸਫਲ ਕੀਤਾ ਪਰ ਕੈਫ 36ਵੇਂ ਮਿੰਟ ’ਚ ਬੜ੍ਹਤ ਦੁੱਗਣੀ ਕਰਨ ’ਚ ਸਫਲ ਰਿਹਾ। ਇਸ ਤੋਂ ਪਹਿਲਾਂ ਹਾਫ ਤੱਕ ਭਾਰਤੀ ਟੀਮ 2-0 ਨਾਲ ਅੱਗੇ ਚੱਲ ਰਹੀ ਸੀ।
ਇਹ ਵੀ ਪੜ੍ਹੋ : ਨੇਮਾਰ ਨੇ ਪੇਲੇ ਦਾ ਤੋੜਿਆ ਰਿਕਾਰਡ, ਬ੍ਰਾਜ਼ੀਲ ਲਈ ਸਭ ਤੋਂ ਵਧ ਗੋਲ ਕਰਨ ਵਾਲਾ ਖਿਡਾਰੀ ਬਣਿਆ
ਦੂਜੇ ਹਾਫ ’ਚ ਜਾਂਗਮਿਨਲੁਨ ਨੇ 53ਵੇਂ ਮਿੰਟ ’ਚ ਟੀਮ ਲਈ ਤੀਜਾ ਗੋਲ ਕੀਤਾ। ਖਾਰਥਾਂਗਮਾ ਅਤੇ ਮਾਲੰਗੀਆਂਗ ਨੇ ਫਿਰ ਕ੍ਰਮਵਾਰ 62ਵੇਂ ਅਤੇ 70ਵੇਂ ਮਿੰਟ ’ਚ ਗੋਲ ਕਰ ਕੇ ਸਕੋਰ 5-0 ਕਰ ਦਿੱਤਾ। ਅਰਬਾਸ਼ ਨੇ 77ਵੇਂ ਅਤੇ 84ਵੇਂ ਮਿੰਟ ’ਚ 2 ਗੋਲ ਕੀਤੇ, ਜਿਸ ਤੋਂ ਬਾਅਦ ਖਾਰਥਾਂਗਮਾ ਨੇ ਵੀ ਆਪਣੇ ਦੂਜੇ ਗੋਲ ਨਾਲ ਭਾਰਤ ਨੂੰ 8-0 ਨਾਲ ਅੱਗੇ ਕਰ ਦਿੱਤਾ। ਭਾਰਤੀ ਟੀਮ ਹੁਣ ਐਤਵਾਰ ਨੂੰ ਹੋਣ ਵਾਲੇ ਫਾਈਨਲ ’ਚ ਪਾਕਿਸਤਾਨ ਅਤੇ ਬੰਗਲਾਦੇਸ਼ ਵਿਚਕਾਰ ਸੈਮੀਫਾਈਨਲ ਦੀ ਜੇਤੂ ਟੀਮ ਨਾਲ ਭਿੜੇਗੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8