ਭਾਰਤ ਨੇ 2023 ਵਰਲਡ ਕੱਪ ਦੀ ਮੇਜ਼ਬਾਨੀ ਦੀ ਦਾਅਵੇਦਾਰੀ ਕੀਤੀ ਪੇਸ਼

10/18/2019 9:54:57 AM

ਸਪੋਰਟਸ ਡੈਸਕ— ਭਾਰਤ ਸਮੇਤ ਤਿੰਨ ਦੇਸ਼ਾਂ ਨੇ ਅਗਲੇ ਪੁਰਸ਼ ਹਾਕੀ ਵਰਲਡ ਕੱਪ ਦੀ ਮੇਜ਼ਬਾਨੀ ਦੀ ਦਾਅਵੇਦਾਰੀ ਪੇਸ਼ ਕੀਤੀ ਹੈ। ਕੌਮਾਂਤਰੀ ਹਾਕੀ ਮਹਾਸੰਘ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਰਤ 3 ਵਾਰ ਵਰਲਡ ਕੱਪ ਦਾ ਮੇਜ਼ਬਾਨ ਰਹਿ ਚੁੱਕਾ ਹੈ। ਉਸ ਨੇ 13 ਤੋਂ 29 ਜਨਵਰੀ 2023 ਵਿਚਾਲੇ ਵਰਲਡ ਕੱਪ ਦੀ ਮੇਜ਼ਬਾਨੀ ਦੀ ਇੱਛਾ ਜਤਾਈ ਹੈ।

PunjabKesari

ਬੈਲਜੀਅਮ ਤੇ ਮਲੇਸ਼ੀਆ ਨੇ ਵੀ ਆਪਣੇ ਦਾਅਵੇਦਾਰੀ ਪੇਸ਼ ਕੀਤੀ ਹੈ। ਉਹ 1 ਤੋਂ 17 ਜੁਲਾਈ  2022 ਵਿਚਾਲੇ ਮੇਜ਼ਬਾਨੀ ਕਰਨਾ ਚਾਹੁੰਦੇ ਹਨ। ਐੱਫ. ਆਈ. ਐੱਚ. ਨੇ ਇਕ ਬਿਆਨ ਵਿਚ ਦੱਸਿਆ ਕਿ 5 ਦੇਸ਼ਾਂ ਨੇ ਮਹਿਲਾ ਹਾਕੀ ਵਰਲਡ ਕੱਪ ਦੀ ਮੇਜ਼ਬਾਨੀ ਦਾ ਦਾਅਵਾ ਕੀਤਾ ਹੈ। ਜਰਮਨੀ, ਸਪੇਨ ਤੇ ਨੀਦਰਲੈਂਡ 1 ਤੋਂ 17 ਜੁਲਾਈ 2022 ਤਕ ਮੇਜ਼ਬਾਨੀ ਕਰਨਾ ਚਾਹੁੰਦੇ ਹਨ, ਜਦਕਿ ਮਲੇਸ਼ੀਆ ਤੇ ਨਿਊਜ਼ੀਲੈਂਡ 13 ਤੋਂ 29 ਜਨਵਰੀ 2023 ਵਿਚਾਲੇ ਮੇਜ਼ਬਾਨੀ ਦੇ ਇੱਛੁਕ ਹਨ। ਐੈੱਫ. ਆਈ. ਐੱਚ. ਦਾ ਇਕ ਗਰੁੱਪ 6 ਨਵੰਬਰ ਨੂੰ ਹੋਣ ਵਾਲੀ ਮੀਟਿੰਗ ਵਿਚ ਸਾਰਿਆਂ ਦੀ ਦਾਅਵੇਦਾਰੀ 'ਤੇ ਗੌਰ ਕਰਕੇ ਕਾਰਜਕਾਰੀ ਬੋਰਡ ਨੂੰ ਰਿਪੋਰਟ ਭੇਜੇਗਾ। ਇਸ 'ਤੇ ਆਖਰੀ ਫੈਸਲਾ 8 ਨਵੰਬਰ 2019 ਨੂੰ ਹੋਵੇਗਾ।

PunjabKesari