ਭਾਰਤ ਨੂੰ ਗਰੁੱਪ-ਏ ਵਿਚ ਨਿਊਜ਼ੀਲੈਂਡ, ਸ਼੍ਰੀਲੰਕਾ ਦੇ ਨਾਲ ਜਗ੍ਹਾ

10/24/2019 6:23:49 PM

ਨਵੀਂ ਦਿੱਲੀ— ਚਾਰ ਵਾਰ ਦੀ ਚੈਂਪੀਅਨ ਤੇ ਸਾਬਕਾ ਜੇਤੂ ਭਾਰਤ ਨੂੰ 2020 ਅੰਡਰ-19 ਵਿਸ਼ਵ ਕੱਪ ਲਈ ਨਿਊਜ਼ੀਲੈਂਡ, ਸ਼੍ਰੀਲੰਕਾ ਤੇ ਪਹਿਲੀ ਵਾਰ ਖੇਡ ਰਹੇ ਜਾਪਾਨ ਦੇ ਨਾਲ ਗਰੁੱਪ-ਏ ਵਿਚ ਸ਼ਾਮਲ ਕੀਤਾ ਗਿਆ। ਦੱਖਣੀ ਅਫਰੀਕਾ ਵਿਚ 17 ਜਨਵਰੀ ਤੋਂ 9 ਫਰਵਰੀ ਤਕ ਅਗਲੇ ਸਾਲ ਆਈ. ਸੀ. ਸੀ, ਟੂਰਨਾਮੈਂਟ ਦਾ ਆਯੋਜਨ ਹੋਵੇਗਾ, ਜਿਸਦੇ ਮੁਕਾਬਲੇ ਬੇਨੋਨੀ, ਪੋਚਸਟ੍ਰੂਮ, ਬਲੋਮੇਫੋਨਟੇਨ ਤੇ ਕਿਰਬਮਲੀ ਸਮੇਤ 8 ਸਟੇਡੀਅਮਾਂ ਵਿਚ ਆਯੋਜਿਤ ਹੋਣਗੇ।

2014 ਦਾ ਚੈਂਪੀਅਨ ਤੇ ਮੇਜ਼ਬਾਨ ਦੱਖਣੀ ਅਫਰੀਕਾ ਆਪਣੀ ਮੁਹਿੰਮ ਦੀ ਸ਼ੁਰੂਆਤ ਅਫਗਾਨਿਸਤਾਨ ਵਿਰੁੱਧ ਕਰੇਗਾ। ਯੂ. ਏ. ਈ. ਤੇ ਕੈਨੇਡਾ ਗਰੁੱਪ-ਡੀ ਵਿਚ ਦੋ ਹੋਰ ਟੀਮਾਂ ਹੈ। ਤਿੰਨ ਵਾਰ ਦਾ ਚੈਂਪੀਅਨ ਆਸਟਰੇਲੀਆ, ਇੰਗਲੈਂਡ, ਵੈਸਟਇੰਡੀਜ਼ ਤੇ ਨਾਈਜੀਰੀਆ ਗਰੁੱਪ-ਬੀ ਵਿਚ ਸ਼ਾਮਲ ਹਨ ਜਦਕਿ ਪਾਕਿਸਤਾਨ, ਬੰਗਲਾਦੇਸ਼, ਜ਼ਿੰਬਬਾਵੇ ਤੇ ਸਕਾਟਲੈਂਡ 16 ਟੀਮਾਂ ਦੇ ਇਸ ਟੂਰਨਾਮੈਂਟ ਵਿਚ ਹੋਰ ਟੀਮਾਂ ਹਨ। ਹਰ ਗਰੁੱਪ ਦੀਆਂ ਦੋ ਚੋਟੀ ਦੀਆਂ ਟੀਮਾਂ ਨੂੰ ਸੁਪਰ ਲੀਗ ਵਿਚ ਜਗ੍ਹਾ ਮਿਲੇਗੀ ਜਦਕਿ ਬਾਕੀ ਟੀਮਾਂ ਪਲੇਟ ਚੈਂਪੀਅਨਸ਼ਿਪ ਵਿਚ ਖੇਡੇਣਗੀਆਂ। ਨਿਊਜ਼ੀਲੈਂਡ ਵਿਚ ਟੂਰਨਾਮੈਂਟ ਦੇ ਪਿਛਲੇ ਸੈਸ਼ਨਾਂ ਵਿਚ ਹਿੱਸਾ ਲੈਣ ਵਾਲੀਆਂ ਸਾਰੀਆਂ 11 ਫੁੱਲ ਮੈਂਬਰ ਟੀਮਾਂ ਤੇ ਕੁਆਲੀਫਾਈ ਕਰਨ ਵਾਲੀਆਂ ਪੰਜ ਖੇਤਰੀ ਚੈਂਪੀਅਨ 12 ਤੋਂ 15 ਜਨਵਰੀ ਤਕ ਜੋਹਾਨਸਬਹਰਗ ਤੇ ਪ੍ਰਿਟੋਰੀਆ ਵਿਚ ਅਭਿਆਸ ਮੈਚ ਖੇਡਣਗੀਆਂ। ਨਾਈਜੀਰੀਆ ਤੇ ਜਾਪਾਨ ਪਹਿਲੀ ਵਾਰ ਟੂਰਨਾਮੈਂਟ ਵਿਚ ਹਿੱਸਾ ਲੈਣਗੀਆਂ। ਉਨ੍ਹਾਂ ਦੇ ਇਲਾਵਾ ਕੈਨੇਡਾ, ਯੂ. ਏ. ਈ. ਤੇ ਸਕਾਟਲੈਂਡ ਹੋਰ ਖੇਤਰੀ ਕੁਆਲੀਫਾਇਰ ਟੀਮਾਂ ਹਨ।


Related News