IND vs PAK, U-19 WC : ਪਾਕਿਸਤਾਨ ਦੀ ਕਰਾਰੀ ਹਾਰ, ਭਾਰਤ ਨੇ 10 ਵਿਕਟਾਂ ਨਾਲ ਹਰਾਇਆ

02/04/2020 7:45:18 PM

ਸਪੋਰਟਸ ਡੈਸਕ— ਦੱਖਣੀ ਅਫਰੀਕਾ 'ਚ ਚਲ ਰਹੇ ਅੰਡਰ-19 ਵਰਲਡ ਕੱਪ ਦੇ ਦੌਰਾਨ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਮੰਗਲਵਾਰ ਨੂੰ ਪਹਿਲੇ ਸੈਮੀਫਾਈਨਲ ਲਈ ਆਹਮੋ-ਸਾਹਮਣੇ ਹਨ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਆਈ ਪਾਕਿਸਤਾਨੀ ਟੀਮ 43.1 ਓਵਰ 'ਚ 172 ਦੌੜਾਂ 'ਤੇ ਆਲ ਆਊਟ ਹੋ ਗਈ। ਇਸ ਤਰ੍ਹਾਂ ਪਾਕਿਸਤਾਨ ਨੇ ਭਾਰਤ ਨੂੰ 173 ਦੌੜਾਂ ਦਾ ਟੀਚਾ ਦਿੱਤਾ, ਜਿਸ ਨੂੰ ਭਾਰਤੀ ਟੀਮ ਨੇ ਬਿਨਾ ਵਿਕਟ ਗੁਆਏ ਆਸਾਨੀ ਨਾਲ ਹਾਸਲ ਕਰ ਲਿਆ ਅਤੇ ਪਾਕਿਸਤਾਨੀ ਟੀਮ ਨੂੰ ਕਰਾਰੀ ਹਾਰ ਦਿੱਤੀ।

ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਉਮੀਦ ਤੋਂ ਵੱਧ ਸ਼ਾਨਦਾਰ ਪਾਰੀ ਦਾ ਆਗਾਜ਼ ਕੀਤਾ। ਪਾਕਿਸਤਾਨੀ ਗੇਂਦਬਾਜ਼ ਭਾਰਤ ਦੀ ਇਕ ਵੀ ਵਿਕਟ ਲੈਣ 'ਚ ਅਸਫਲ ਰਹੇ। ਉੱਥੇ ਹੀ ਦੋਵੇਂ ਸਲਾਮੀ ਬੱਲੇਬਾਜ਼ਾਂ ਨੇ ਬਿਨਾ ਵਿਕਟ ਗੁਆਏ ਜਿੱਤ ਭਾਰਤੀ ਟੀਮ ਦੀ ਝੋਲੀ ਪਾ ਦਿੱਤੀ। ਇਸ ਦੌਰਾਨ ਜੈਸਵਾਲ ਨੇ ਆਪਣਾ ਸੈਂਕਡ਼ਾ ਵੀ ਪੂਰਾ ਕੀਤਾ ਉੱਥੇ ਹੀ ਦਿਵਿਆਂਸ਼ ਸਕਸੈਨਾ ਨੇ ਆਪਣਾ ਅਰਧ ਸੈਂਕਡ਼ਾ ਕੀਤਾ। ਯਸ਼ਸਵੀ ਜੈਸਵਾਲ ਨੇ 105 ਦੌਡ਼ਾਂ ਦੀ ਪਾਰੀ ਖੇਡੀ ਜਿਸ ਵਿਚ ਉਸ ਨੇ 8 ਚੌਕੇ ਅਤੇ 4 ਛੱਕੇ ਲਾਏ, ਉੱਥੇ ਹੀ ਦਿਵਿਆਂਸ਼ ਸਕਸੈਨਾ ਨੇ ਆਪਣੀ 59 ਦੌਡ਼ਾਂ ਦੀ ਪਾਰੀ ਦੌਰਾਨ 6 ਚੌਕੇ ਲਾਏ। 

ਇਸ ਤੋਂ ਪਹਿਲਾਂ ਪਾਕਿਸਤਾਨ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਮੁਹੰਮਦ ਹੁਰੈਰਾ ਭਾਰਤੀ ਗੇਂਦਬਾਜ਼ ਸੁਸ਼ਾਂਤ ਮਿਸ਼ਰਾ ਦੀ ਗੇਂਦ 'ਤੇ ਸਕਸੇਨਾ ਨੂੰ ਕੈਚ ਦੇ ਬੈਠਾ ਤੇ ਪਵੇਲੀਅਨ ਪਰਤ ਗਿਆ। । ਪਾਕਿਸਤਾਨ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਫਹਾਦ ਮੁਨੀਰ ਭਾਰਤੀ ਗੇਂਦਬਾਜ਼ ਰਵੀ ਬਿਸ਼ਨੋਈ ਦੀ ਗੇਂਦ 'ਤੇ ਅੰਕੋਲੇਕਰ ਨੂੰ ਕੈਚ ਦੇ ਬੈਠਾ ਤੇ ਪਵੇਲੀਅਨ ਪਰਤ ਗਿਆ। ਮੁਨੀਰ ਨੇ 16 ਗੇਂਦਾਂ ਦਾ ਸਾਹਮਣਾ ਕੀਤਾ ਪਰ ਉਹ 1 ਵੀ ਦੌੜ ਨਾ ਬਣਾ ਸਕਿਆ ਅਤੇ 0 ਦੇ ਸਕੋਰ 'ਤੇ ਆਊਟ ਹੋ ਗਿਆ। ਪਾਕਿ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਹੈਦਰ ਅਲੀ 56 ਦੌੜਾਂ ਦੇ ਨਿੱਜੀ ਸਕੋਰ 'ਤੇ ਭਾਰਤੀ ਗੇਂਦਬਾਜ਼ ਜਾਇਸਵਾਲ ਦੀ ਗੇਂਦ 'ਤੇ ਰਵੀ ਬਿਸ਼ਨੋਈ ਨੂੰ ਕੈਚ ਦੇ ਬੈਠਾ 'ਤੇ ਆਊਟ ਹੋ ਗਿਆ।

PunjabKesariਪਾਕਿਸਤਾਨ ਦਾ ਚੌਥਾ ਵਿਕਟ ਕਾਸਿਮ ਅਕਰਮ ਦੇ ਤੌਰ 'ਤੇ ਡਿੱਗਾ। ਕਾਮਿਸ ਅਕਰਮ 9 ਦੌੜਾਂ ਦੇ ਨਿੱਜੀ ਸਕੋਰ 'ਤੇ ਰਨ ਆਊਟ ਹੋ ਹੋਇਆ। ਪਾਕਿ ਦਾ ਪੰਜਵਾਂ ਵਿਕਟ ਮੁਹੰਮਦ ਹਾਰਿਸ ਦੇ ਤੌਰ 'ਤੇ ਡਿੱਗਾ। ਹਾਰਿਸ ਅੰਕੋਲੇਕਰ ਦੀ ਗੇਂਦ 'ਤੇ ਸਕਸੈਨਾ ਦਾ ਸ਼ਿਕਾਰ ਬਣਿਆ। ਪਾਕਿ ਦਾ 6ਵਾਂ ਵਿਕਟ ਇਰਫਾਨ ਖਾਨ ਦੇ ਤੌਰ 'ਤੇ ਡਿੱਗਿਆ। ਇਰਫਾਨ ਨੂੰ ਕਾਰਤਿਕ ਤਿਆਗੀ ਨੇ ਬੋਲਡ ਕੀਤਾ। ਪਾਕਿ ਨੂੰ 7ਵਾਂ ਝਟਕਾ ਉਦੋਂ ਲੱਗਾ ਜਦੋਂ ਅੱਬਾਸ ਅਫਰੀਦੀ 2 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋਇਆ। ਅੱਬਾਸ ਨੂੰ ਰਵੀ ਬਿਸ਼ਨੋਈ ਨੇ ਐੱਲ. ਬੀ. ਡਬਲਿਊ ਆਊਟ ਕੀਤਾ। ਪਾਕਿਸਤਾਨ ਦਾ ਕਪਤਾਨ ਰੋਹੇਲ ਨਜ਼ੀਰ 62 ਦੌੜਾਂ ਦੇ ਨਿੱਜੀ ਸਕੋਰ 'ਤੇ ਸੁਸ਼ਾਂਤ ਮਿਸ਼ਰਾ ਦੀ ਗੇਂਦ 'ਤੇ ਤਿਲਕ ਵਰਮਾ ਦਾ ਸ਼ਿਕਾਰ ਬਣਿਆ। ਇਸ ਤੋਂ ਬਾਅਦ ਤਾਹਿਰ ਹੁਸੈਨ 2 ਦੌੜਾਂ ਅਤੇ ਆਮਿਰ ਅਲੀ 1 ਦੌੜ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ।

ਭਾਰਤ : ਯਸ਼ਸਵੀ ਜਾਇਸਵਾਲ, ਦਿਵਯਾਂਸ਼ ਸਕਸੈਨਾ, ਤਿਲਕ ਵਰਮਾ, ਪ੍ਰੀਅਮ ਗਰਗ (ਕਪਤਾਨ), ਧਰੁਵ ਜੁਰੇਲ (ਵਿਕਟਕੀਪਰ), ਸਿੱਧੇਸ਼ ਵੀਰ, ਅਥਰਵ ਅੰਕੋਲੇਕਰ, ਰਵੀ ਬਿਸ਼ਨੋਈ, ਸੁਸ਼ਾਂਤ ਮਿਸ਼ਰਾ, ਕਾਰਤਿਕ ਤਿਆਗੀ, ਅਕਾਸ਼ ਸਿੰਘ।

ਪਾਕਿਸਤਾਨ : ਹੈਦਰ ਅਲੀ, ਮੁਹੰਮਦ ਹੁਰੈਰਾ, ਰੋਹੇਲ ਨਜ਼ੀਰ (ਵਿਕਟਕੀਪਰ/ਕਪਤਾਨ), ਫਹਾਦ ਮੁਨੀਰ, ਕਾਸਿਮ ਅਕਰਮ, ਮੁਹੰਮਦ ਹੈਰੀਸ, ਇਰਫਾਨ ਖਾਨ, ਅੱਬਾਸ ਅਫਰੀਦੀ, ਤਾਹਿਰ ਹੁਸੈਨ, ਆਮਿਰ ਅਲੀ, ਮੁਹੰਮਦ ਅਮੀਰ ਖਾਨ।


Tarsem Singh

Content Editor

Related News