IND vs PAK: ਅਜੇ ਖ਼ਤਮ ਨਹੀਂ ਹੋਇਆ! ਇਸ ਦਿਨ ਫਿਰ ਹੋਵੇਗਾ ਭਾਰਤ-ਪਾਕਿਸਤਾਨ ਦਾ ਮੈਚ
Monday, Sep 29, 2025 - 10:54 PM (IST)

ਸਪੋਰਟਸ ਡੈਸਕ- ਏਸ਼ੀਆ ਕੱਪ 2025 ਵਿੱਚ ਭਾਰਤੀ ਪੁਰਸ਼ ਕ੍ਰਿਕਟ ਟੀਮ ਨੇ ਪਾਕਿਸਤਾਨ ਨੂੰ ਲਗਾਤਾਰ ਤਿੰਨ ਵਾਰ ਹਰਾ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ। ਇਸ ਦੇ ਬਾਵਜੂਦ, ਪਾਕਿਸਤਾਨ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚਿਆ ਪਰ ਭਾਰਤ ਤੋਂ ਫਿਰ ਹਾਰ ਗਿਆ। ਇਹ ਮੁਕਾਬਲਾ ਅਜੇ ਖਤਮ ਨਹੀਂ ਹੋਇਆ ਹੈ। ਹੁਣ ਭਾਰਤ ਅਤੇ ਪਾਕਿਸਤਾਨ ਦੀਆਂ ਮਹਿਲਾ ਕ੍ਰਿਕਟ ਟੀਮਾਂ ਵੀ ਵਿਸ਼ਵ ਕੱਪ ਵਿੱਚ ਆਹਮੋ-ਸਾਹਮਣੇ ਹੋਣ ਲਈ ਤਿਆਰ ਹਨ।
ਮਹਿਲਾ ਵਨਡੇ ਵਿਸ਼ਵ ਕੱਪ 2025 ਦਾ ਪਹਿਲਾ ਮੈਚ 30 ਸਤੰਬਰ ਨੂੰ ਗੁਹਾਟੀ ਵਿੱਚ ਖੇਡਿਆ ਜਾਵੇਗਾ, ਜਿਸ ਵਿੱਚ ਭਾਰਤੀ ਅਤੇ ਸ਼੍ਰੀਲੰਕਾ ਦੀਆਂ ਮਹਿਲਾ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਬਾਅਦ 5 ਅਕਤੂਬਰ ਨੂੰ ਸ਼੍ਰੀਲੰਕਾ ਦੇ ਕੋਲੰਬੋ ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਮਹਿਲਾ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3:00 ਵਜੇ ਸ਼ੁਰੂ ਹੋਵੇਗਾ। ਪੁਰਸ਼ ਟੀਮ ਵਾਂਗ, ਭਾਰਤੀ ਮਹਿਲਾ ਟੀਮ ਵੀ ਪਾਕਿਸਤਾਨੀ ਟੀਮ 'ਤੇ ਭਾਰੀ ਪੈਣ ਦੀ ਸਥਿਤੀ ਵਿੱਚ ਹੈ।
ਮਹਿਲਾ ਟੀਮਾਂ ਵਿਚਕਾਰ ਹੁਣ ਤੱਕ 11 ਵਨਡੇ ਮੈਚ ਹੋਏ ਹਨ ਅਤੇ ਭਾਰਤ ਨੇ ਸਾਰੇ ਜਿੱਤੇ ਹਨ। ਪਾਕਿਸਤਾਨ ਦਾ ਖਾਤਾ ਅਜੇ ਤਕ ਖਾਲੀ ਹੈ, ਜੋ ਇਸ ਮੈਚ ਵਿੱਚ ਵੀ ਭਾਰਤੀ ਟੀਮ ਲਈ ਫਾਇਦੇ ਦਾ ਸੰਕੇਤ ਹੈ। ਭਾਰਤੀ ਮਹਿਲਾ ਟੀਮ ਨੂੰ 5 ਅਕਤੂਬਰ ਨੂੰ ਕੋਲੰਬੋ ਵਿੱਚ ਹੋਣ ਵਾਲੇ ਮੈਚ ਵਿੱਚ ਇੱਕ ਹੋਰ ਵੱਡੀ ਜਿੱਤ ਦਰਜ ਕਰਨ ਦੀ ਉਮੀਦ ਹੈ।
ਵਨਡੇ ਵਿਸ਼ਵ ਕੱਪ ਲਈ ਲਈ ਭਾਰਤੀ ਮਹਿਲਾ ਟੀਮ ਦੀ ਸੰਭਾਵਿਤ ਪਲੇਇੰਗ-11 : ਪ੍ਰਤੀਕਾ ਰਾਵਲ, ਸਮ੍ਰਿਤੀ ਮੰਧਾਨਾ, ਹਰਲੀਨ ਦਿਓਲ, ਹਰਮਨਪ੍ਰੀਤ ਕੌਰ (ਕਪਤਾਨ), ਜੇਮੀਮਾ ਰੌਡਰਿਗਜ਼, ਰਿਚਾ ਘੋਸ਼, ਦੀਪਤੀ ਸ਼ਰਮਾ, ਸਨੇਹ ਰਾਣਾ, ਰਾਧਾ ਯਾਦਵ, ਕ੍ਰਾਂਤੀ ਗੌੜ, ਰੇਣੂਕਾ ਸਿੰਘ ਠਾਕੁਰ, ਅਰੁੰਧਤੀ ਰੈੱਡੀ, ਅਮਨਜੋਤ ਕੌਰ, ਉਮਾ ਛੇਤਰੀ ਅਤੇ ਸ਼੍ਰੀ ਚਰਨੀ।