ਛੇਤੀ ਹੀ ਭਾਰਤ-ਪਾਕਿ ਕਬੱਡੀ ਮੈਚ ਦਾ ਦੇਖਣ ਨੂੰ ਮਿਲੇਗਾ ਰੋਮਾਂਚ, ਕਰਤਾਰਪੁਰ ਲਾਂਘੇ ''ਤੇ ਹੋਵੇਗਾ ਆਯੋਜਨ

Sunday, Nov 07, 2021 - 11:40 AM (IST)

ਛੇਤੀ ਹੀ ਭਾਰਤ-ਪਾਕਿ ਕਬੱਡੀ ਮੈਚ ਦਾ ਦੇਖਣ ਨੂੰ ਮਿਲੇਗਾ ਰੋਮਾਂਚ, ਕਰਤਾਰਪੁਰ ਲਾਂਘੇ ''ਤੇ ਹੋਵੇਗਾ ਆਯੋਜਨ

ਸਪੋਰਟਸ ਡੈਸਕ- ਅਗਲੇ ਸਾਲ 4 ਦੇਸ਼ਾਂ ਦੇ ਕੌਮਾਂਤਰੀ ਕਬੱਡੀ ਟੂਰਨਾਮੈਂਟ ਤੋਂ ਪਹਿਲਾਂ, ਕਰਤਾਰਪੁਰ ਕਾਰੀਡੋਰ 'ਤੇ ਮਾਰਚ 2022 ਵਿੱਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਕੌਮਾਂਤਰੀ ਕਬੱਡੀ ਮੈਚ ਦੇਖਣ ਨੂੰ ਮਿਲੇਗਾ।

ਦੋਵੇਂ ਦੇਸ਼ਾਂ ਨੇ ਕਬੱਡੀ ਮੈਚ ਲਈ ਜਤਾਈ ਸਹਿਮਤੀ
ਪਾਕਿਸਤਾਨ ਕਬੱਡੀ ਫੈਡਰੇਸ਼ਨ (PKF) ਦੇ ਸਕੱਤਰ ਰਾਣਾ ਮੁਹੰਮਦ ਸਰਵਰ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ, 'ਦੋਵੇਂ ਦੇਸ਼ ਮਾਰਚ ਵਿੱਚ ਕਰਤਾਰਪੁਰ ਲਾਂਘੇ 'ਤੇ ਕੌਮਾਂਤਰੀ ਕਬੱਡੀ ਮੈਚ ਖੇਡਣ ਲਈ ਤਿਆਰ ਹਨ।

ਕਰਤਾਰਪੁਰ ਵਿਖੇ ਇਤਿਹਾਸ ਰਚਿਆ ਜਾਵੇਗਾ
ਮੁਹੰਮਦ ਸਰਵਰ ਨੇ ਕਿਹਾ, 'ਅਸੀਂ ਇਤਿਹਾਸ ਬਣਦਾ ਦੇਖਣ ਲਈ ਤਿਆਰ ਹਾਂ, ਕਿਉਂਕਿ ਪਾਕਿਸਤਾਨ ਅਤੇ ਭਾਰਤ ਕਰਤਾਰਪੁਰ ਲਾਂਘੇ 'ਤੇ ਕੌਮਾਂਤਰੀ ਮੈਚ ਖੇਡਣ ਲਈ ਸਹਿਮਤ ਹੋ ਗਏ ਹਨ। ਦੋਵੇਂ ਫੈਡਰੇਸ਼ਨਾਂ ਨੇ ਸਹਿਮਤੀ ਜਤਾਈ ਹੈ ਕਿ ਟੀਮਾਂ ਕੌਮਾਂਤਰੀ ਮੈਚ ਖੇਡਣ ਲਈ ਸਰਹੱਦ ਪਾਰ ਆਉਣਗੀਆਂ। ਮੈਚ ਤੋਂ ਬਾਅਦ ਦੋਵੇਂ ਟੀਮਾਂ ਆਪੋ-ਆਪਣੇ ਮੁਲਕਾਂ ਨੂੰ ਪਰਤ ਜਾਣਗੀਆਂ।

ਕੌਮਾਂਤਰੀ ਮੈਚ ਨੂੰ ਅੰਤਿਮ ਰੂਪ ਦੇਣ ਲਈ ਗੱਲਬਾਤ ਜਾਰੀ
ਮੁਹੰਮਦ ਸਰਵਰ ਨੇ ਕਿਹਾ ਕਿ ਇਸ ਨੂੰ ਅੰਤਿਮ ਰੂਪ ਦੇਣ ਲਈ ਗੱਲਬਾਤ ਜਾਰੀ ਹੈ। ਉਨ੍ਹਾਂ ਕਿਹਾ, 'ਉਮੀਦ ਹੈ ਕਿ ਮਾਰਚ ਦੇ ਅੰਤ 'ਚ ਕੌਮਾਂਤਰੀ ਮੈਚ ਕਰਵਾਇਆ ਜਾਵੇਗਾ। ਕਿਉਂਕਿ ਅਸੀਂ ਅਪ੍ਰੈਲ ਵਿਚ ਲਾਹੌਰ ਵਿਚ ਚਾਰ ਦੇਸ਼ਾਂ ਦੇ ਅੰਤਰਰਾਸ਼ਟਰੀ ਟੂਰਨਾਮੈਂਟ ਦੀ ਮੇਜ਼ਬਾਨੀ ਕਰਨੀ ਹੈ, ਅਸੀਂ ਇਹ ਮੈਚ ਕੁਝ ਹਫ਼ਤੇ ਪਹਿਲਾਂ ਮਾਰਚ ਵਿਚ ਕਰਵਾਉਣਾ ਚਾਹੁੰਦੇ ਹਾਂ।


author

Tarsem Singh

Content Editor

Related News