ICC ਪੁਰਸ਼ ਟੈਸਟ ਟੀਮ ਰੈਂਕਿੰਗ: ਆਸਟਰੇਲੀਆ ਨੂੰ ਪਛਾੜ ਕੇ ਨੰਬਰ ਵਨ ਟੈਸਟ ਟੀਮ ਬਣਿਆ ਭਾਰਤ

Tuesday, May 02, 2023 - 04:26 PM (IST)

ਦੁਬਈ (ਭਾਸ਼ਾ)- ਭਾਰਤ ਨੇ ਆਸਟ੍ਰੇਲੀਆ ਨੂੰ ਪਛਾੜ ਕੇ ਆਈ.ਸੀ.ਸੀ. ਪੁਰਸ਼ ਟੈਸਟ ਟੀਮ ਰੈਂਕਿੰਗ ਵਿਚ ਮੁੜ ਤੋਂ ਸਿਖਰਲਾ ਸਥਾਨ ਹਾਸਲ ਕਰ ਲਿਆ ਹੈ। ਇਸ ਸਾਲਾਨਾ ਅਪਡੇਟ 2019-20 ਸੀਜ਼ਨ ਦੇ ਨਤੀਜੇ ਨਹੀਂ ਹਨ, ਜਦਕਿ ਮਈ 2020 ਤੋਂ ਬਾਅਦ ਖੇਡੀਆਂ ਗਈਆਂ ਸਾਰੀਆਂ ਸੀਰੀਜ਼ਾਂ ਦੇ ਨਤੀਜੇ ਸ਼ਾਮਲ ਕੀਤੇ ਗਏ ਹਨ। ਭਾਰਤ ਦੇ ਰੇਟਿੰਗ ਅੰਕ 119 ਤੋਂ ਵੱਧ ਕੇ 121 ਹੋ ਗਏ ਹਨ, ਕਿਉਂਕਿ ਮਾਰਚ 2020 ਵਿੱਚ ਨਿਊਜ਼ੀਲੈਂਡ ਤੋਂ 2.0 ਨਾਲ ਹਾਰ ਇਸ ਵਿਚ ਸ਼ਾਮਲ ਨਹੀਂ ਹੈ। ਇਸ ਵਿਚ ਮਈ 2020 ਤੋਂ ਪਹਿਲਾਂ ਦੀ ਸੀਰੀਜ਼ ਨੂੰ 50 ਫ਼ੀਸਦੀ ਅਤੇ ਉਸ ਤੋਂ ਬਾਅਦ ਦੀ ਸੀਰੀਜ਼ ਦਾ 100 ਫ਼ੀਸਦੀ 'ਤੇ ਮੁਲਾਂਕਣ ਕੀਤਾ ਗਿਆ ਹੈ।

ਭਾਰਤ ਇਸ ਤੋਂ ਪਹਿਲਾਂ ਦਸੰਬਰ 2021 ਵਿੱਚ ਸਿਖਰ 'ਤੇ ਪਹੁੰਚਿਆ ਸੀ ਅਤੇ ਇੱਕ ਮਹੀਨੇ ਤੱਕ ਸੀ। ਆਸਟ੍ਰੇਲੀਆ ਦੇ ਰੇਟਿੰਗ ਅੰਕ ਹੁਣ 122 ਤੋਂ 116 ਹੋ ਗਏ ਹਨ। ਉਸ ਨੇ 2019-20 ਵਿਚ ਘਰੇਲੂ ਸੀਰੀਜ਼ 'ਚ ਪਾਕਿਸਤਾਨ ਨੂੰ 2.0 ਨਾਲ, ਨਿਊਜ਼ੀਲੈਂਡ ਨੂੰ 3.0 ਨਾਲ ਹਰਾਇਆ ਸੀ, ਜੋ ਇਸ ਰੈਂਕਿੰਗ ਵਿੱਚ ਸ਼ਾਮਲ ਨਹੀਂ ਹਨ। ਉੱਥੇ ਹੀ ਇੰਗਲੈਂਡ 'ਤੇ 2021- 22 ਵਿੱਚ ਮਿਲੀ ਜਿੱਤ ਦਾ ਸਿਰਫ਼ 50 ਫ਼ੀਸਦੀ ਹੀ ਮੁਲਾਂਕਣ ਕੀਤਾ ਗਿਆ ਹੈ। ਭਾਰਤ ਅਤੇ ਆਸਟ੍ਰੇਲੀਆ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ 7 ਜੂਨ ਨੂੰ ਓਵਲ 'ਚ ਆਹਮੋ-ਸਾਹਮਣੇ ਹੋਣਗੇ। ਆਸਟ੍ਰੇਲੀਆ ਜਨਵਰੀ 2022 ਤੋਂ ਸਿਖਰ 'ਤੇ ਸੀ ਜਿਸ ਨੇ ਇੰਗਲੈਂਡ ਨੂੰ 4.0 ਨਾਲ ਹਰਾ ਕੇ ਇਹ ਮੁਕਾਮ ਹਾਸਲ ਕੀਤਾ ਸੀ।

ਇੰਗਲੈਂਡ ਤੀਜੇ ਸਥਾਨ 'ਤੇ ਹੈ ਪਰ ਉਸ ਅਤੇ ਦੂਜੇ ਸਥਾਨ ਦੀ ਟੀਮ ਵਿਚਾਲੇ ਅੰਤਰ 13 ਦੀ ਬਜਾਏ 2 ਅੰਕ ਦਾ ਰਹਿ ਗਿਆ ਹੈ। ਬਾਕੀ ਰੈਂਕਿੰਗ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਦਸਵੇਂ ਨੰਬਰ 'ਤੇ ਕਾਬਜ਼ ਜ਼ਿੰਬਾਬਵੇ ਨੂੰ 5 ਰੇਟਿੰਗ ਅੰਕ ਮਿਲੇ ਹਨ। ਅਫਗਾਨਿਸਤਾਨ ਅਤੇ ਆਇਰਲੈਂਡ ਨੇ ਅਜੇ ਇੰਨੇ ਟੈਸਟ ਨਹੀਂ ਖੇਡੇ ਹਨ ਕਿ ਉਨ੍ਹਾਂ ਨੂੰ ਰੈਂਕਿੰਗ ਸੂਚੀ ਵਿਚ ਜਗ੍ਹਾ ਮਿਲ ਸਕੇ। ਭਾਰਤ ਨੇ ਪੁਰਸ਼ਾਂ ਦੀ T20I ਟੀਮ ਰੈਂਕਿੰਗ ਵਿੱਚ ਸਿਖਰ 'ਤੇ ਆਪਣੀ ਸਥਿਤੀ ਮਜ਼ਬੂਤ ​​ਕਰ ਲਈ ਹੈ। ਦੂਜੇ ਸਥਾਨ 'ਤੇ ਕਾਬਿਜ ਇੰਗਲੈਂਡ ਤੋਂ ਉਸ ਦੇ 6 ਦੀ ਬਜਾਏ 8 ਅੰਕ ਵੱਧ ਹਨ। ਨਿਊਜ਼ੀਲੈਂਡ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ। ਵਨਡੇ ਟੀਮ ਰੈਂਕਿੰਗ ਦਾ ਸਾਲਾਨਾ ਅਪਡੇਟ 10 ਮਈ ਨੂੰ ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਚੱਲ ਰਹੀ ਸੀਰੀਜ਼ ਤੋਂ ਬਾਅਦ ਜਾਰੀ ਕੀਤਾ ਜਾਵੇਗਾ।


cherry

Content Editor

Related News